ਇੰਡੀਗੋ ਦਾ ਮੁਨਾਫਾ 96.6 ਫੀਸਦੀ ਘਟਿਆ ਅਤੇ ਆਮਦਨ ਵਧੀ

Tuesday, Jul 31, 2018 - 08:42 AM (IST)

ਇੰਡੀਗੋ ਦਾ ਮੁਨਾਫਾ 96.6 ਫੀਸਦੀ ਘਟਿਆ ਅਤੇ ਆਮਦਨ ਵਧੀ

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਇੰਡੀਗੋ ਦਾ ਮੁਨਾਫਾ 96.6 ਫੀਸਦੀ ਘਟ ਕੇ 27.8 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਇੰਡੀਗੋ ਦਾ ਮੁਨਾਫਾ 811.1 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਇੰਡੀਗੋ ਦੀ ਆਮਦਨ 13.2 ਫੀਸਦੀ ਵਧ ਕੇ 6,512 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਇੰਡੀਗੋ ਦੀ ਆਮਦਨ 5,752.9 ਕਰੋੜ ਰੁਪਏ ਰਹੀ ਸੀ।
ਅਪ੍ਰੈਲ-ਜੂਨ ਤਿਮਾਹੀ 'ਚ ਇੰਡੀਗੋ ਦਾ ਐਬਿਟਡਾ 1,961.8 ਕਰੋੜ ਰੁਪਏ ਤੋਂ ਘਟ ਕੇ 1,30.1 ਕਰੋੜ ਰੁਪਏ ਰਿਹਾ ਹੈ। ਅਪ੍ਰੈਲ-ਜੂਨ ਤਿਮਾਹੀ 'ਚ ਇੰਡੀਗੋ ਦਾ ਐਬਿਟਡਾਰ ਮਾਰਜਨ 34.1 ਫੀਸਦੀ ਤੋਂ ਘਟ ਕੇ 17.3 ਫੀਸਦੀ ਹੋ ਗਿਆ ਹੈ। 


Related News