ਇੰਡੀਗੋ ਦੇ ਸੰਸਥਾਪਕਾਂ ''ਚ ਛਿੜੀ ਜੰਗ, ਉਡਾਣ ''ਤੇ ਪੈ ਸਕਦੈ ਬੁਰਾ ਅਸਰ

05/16/2019 1:07:53 PM

ਨਵੀਂ ਦਿੱਲੀ—ਜੈੱਟ ਏਅਰਵੇਜ਼ ਦੇ ਬੰਦ ਹੋਣ ਦੇ ਬਾਅਦ ਭਾਰਤ ਦੇ ਐਵੀਏਸ਼ਨ ਸੈਕਟਰ ਲਈ ਇਕ ਹੋਰ ਬੁਰੀ ਖਬਰ ਆਈ ਹੈ। ਭਾਰਤ ਦੀ ਸਭ ਤੋਂ ਵੱਡੀ ਹਵਾਬਾਜ਼ੀ ਕੰਪਨੀ ਇੰਡੀਗੋ ਦੇ ਸੰਸਥਾਪਕ ਦੇ ਵਿਚਕਾਰ ਵਿਵਾਦ ਸ਼ੁਰੂ ਹੋ ਗਿਆ ਹੈ। ਇੰਡੀਗੋ ਅਰਬਪਤੀ ਕਾਰੋਬਾਰੀ ਰਾਹੁਲ ਭਾਟੀਆ ਅਤੇ ਰਾਕੇਸ਼ ਗੰਗਵਾਲ ਵਲੋਂ ਸਥਾਪਿਤ ਕੀਤੀ ਗਈ ਸੀ, ਜਿਨ੍ਹਾਂ ਦੇ ਸੰਬੰਧ ਹੁਣ ਠੀਕ ਨਹੀਂ ਹਨ। ਜੇਕਰ ਉਨ੍ਹਾਂ ਦੇ ਵਿਚਕਾਰ ਚੱਲ ਰਿਹਾ ਇਹ ਵਿਵਾਦ ਨਹੀਂ ਸੁਲਝਿਆ ਤਾਂ ਕੰਪਨੀ ਦੀ ਫਲਾਈਟਸ 'ਤੇ ਇਸ ਦਾ ਬੁਰਾ ਅਸਰ ਪੈ ਸਕਦਾ ਹੈ।    
ਇਹ ਹੈ ਮਾਮਲਾ
ਹਾਲਾਂਕਿ ਇਸ ਸੰਦਰਭ 'ਚ ਇੰਡੀਗੋ ਨੇ ਬਿਆਨ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਦਰਅਸਲ ਰਾਹੁਲ ਭਾਟੀਆ ਨੂੰ ਸ਼ੱਕ ਹੈ ਕਿ ਰਾਕੇਸ਼ ਗੰਗਵਾਲ ਇੰਡੀਗੋ 'ਚ ਕੁਝ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਭਾਟੀਆ ਨੂੰ ਅਜਿਹਾ ਲੱਗਦਾ ਹੈ ਕਿ ਆਪਣੀ ਟੀਮ ਨੂੰ ਲਿਆ ਕੇ ਗੰਗਵਾਲ ਕੰਪਨੀ 'ਚ ਆਪਣੀ ਥਾਂ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਰੋਨੋਜ਼ੋਏ ਦੱਤਾ ਨੂੰ ਨਿਯੁਕਤ ਕੀਤਾ ਗਿਆ ਸੀ ਸੀ.ਈ.ਓ. 
ਜੇ.ਐੱਸ.ਏ. ਲਾਅ ਰਾਹੁਲ ਭਾਟੀਆ ਦਾ ਕੇਸ ਸੰਭਾਲੇਗੀ। ਉਹੀਂ ਜੇ.ਐੱਸ.ਏ. ਲਾਅ ਕੰਪਨੀ ਰਾਕੇਸ਼ ਗੰਗਵਾਲ ਦਾ ਕੇਸ ਸੰਭਾਲੇਗੀ। ਦੱਸ ਦੇਈਏ ਕਿ ਪਿਛਲੇ ਸਾਲ ਇੰਡੀਗੋ ਦੇ ਪ੍ਰਧਾਨ ਆਦਿੱਤਯ ਘੋਸ਼ ਨੇ ਕੰਪਨੀ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਦੇ ਬਾਅਦ ਇੰਡੀਗੋ ਦੇ ਇਕ ਸੀਨੀਅਰ ਅਧਿਕਾਰੀ ਸੰਜੇ ਕੁਮਾਰ ਨੇ ਵੀ ਕੰਪਨੀ ਦਾ ਸਾਥ ਛੱਡ ਦਿੱਤਾ ਸੀ। ਇਸ ਸਾਲ ਜਨਵਰੀ 'ਚ ਰੋਨੋਜ਼ੋਏ ਦੱਤਾ ਨੂੰ ਇੰਡੀਗੋ ਦਾ ਸੀ.ਈ.ਓ. ਨਿਯੁਕਤ ਕੀਤਾ ਗਿਆ ਸੀ। ਦੱਤਾ ਦੋ ਸਾਲਾਂ ਤੱਕ ਏਅਰ ਸਹਾਰਾ ਦੇ ਪ੍ਰਧਾਨ ਰਹਿ ਚੁੱਕੇ ਹਨ। 
61,833 ਕਰੋੜ ਰੁਪਏ ਹੈ ਕੰਪਨੀ ਦਾ ਮਾਰਕਿਟ ਕੈਪ
ਅਰਬਪਤੀ ਕਾਰੋਬਾਰੀ ਰਾਹੁਲ ਭਾਟੀਆ ਅਤੇ ਰਾਦੇਸ਼ ਗੰਗਵਾਲ ਵਲੋਂ ਸਥਾਪਿਤ ਇੰਡੀਗੋ ਨੇ 4 ਅਗਸਤ 2006 ਨੂੰ ਦਿੱਲੀ ਤੋਂ ਆਪਣਾ ਸੰਚਾਲਨ ਸ਼ੁਰੂ ਕੀਤਾ ਸੀ। 15 ਮਈ ਨੂੰ ਹਵਾਬਾਜ਼ੀ ਕੰਪਨੀ ਦਾ ਮਾਰਕਿਟ ਕੈਪ 61,833 ਕਰੋੜ ਰੁਪਏ ਸੀ। ਕੰਪਨੀ ਦਾ ਡੋਮੈਸਟਿਕ ਮਾਰਕਿਟ ਸ਼ੇਅਰ 47 ਫੀਸਦੀ ਹੈ। ਇੰਡੀਗੋ ਦੇ ਪ੍ਰਤੀਦਿਨ 1400 ਜਹਾਜ਼ ਉਡਾਣ ਭਰਦੇ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕੰਪਨੀ ਦੇ ਬੇੜੇ 'ਚ ਕੁੱਲ 225 ਜਹਾਜ਼ ਹਨ। ਇੰਡੀਗੋ 'ਚ ਰਾਕੇਸ਼ ਗੰਗਵਾਲ ਅਤੇ ਉਨ੍ਹਾਂ ਦੇ ਪਰਿਵਾਰ ਦੀ 36.69 ਫੀਸਦੀ ਹਿੱਸੇਦਾਰੀ ਹੈ। ਉੱਧਰ ਕੰਪਨੀ 'ਚ ਰਾਹੁਲ ਭਾਟੀਆ ਅਤੇ ਉਨ੍ਹਾਂ ਦੇ ਪਰਿਵਾਰ ਦੀ ਹਿੱਸੇਦਾਰੀ 38.26 ਫੀਸਦੀ ਹੈ।          


Aarti dhillon

Content Editor

Related News