ਭਾਰਤੀ ਏਅਰਲਾਈਨਜ਼ ਅਗਲੇ ਸਾਲ ਮਾਰਚ ਤੱਕ ਦੇ ਸਕਦੀ ਹੈ 380 ਹੋਰ ਜਹਾਜ਼ਾਂ ਦਾ ਆਰਡਰ : ਕਪਾ ਇੰਡੀਆ
Saturday, Jan 20, 2024 - 01:35 PM (IST)
ਬਿਜ਼ਨੈੱਸ ਡੈਸਕ - ਭਾਰਤ ਦੀਆਂ ਬਹੁਤ ਸਾਰੀਆਂ ਏਅਰਲਾਈਨਜ਼ ਅਜਿਹੀਆਂ ਹਨ, ਜੋ ਪਿਛਲੇ ਕਾਫ਼ੀ ਦਿਨਾਂ ਤੋਂ ਨਵੇਂ ਜਹਾਜ਼ਾਂ ਦਾ ਆਰਡਰ ਦੇ ਰਹੀ ਹੈ। ਵਰਤਮਾਨ ਵਿੱਚ 1,618 ਜਹਾਜ਼ਾਂ ਦਾ ਆਰਡਰ ਬੁੱਕ ਕਰਨ ਵਾਲੀ ਭਾਰਤੀ ਏਅਰਲਾਈਨਜ਼ ਕੰਪਨੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਹਵਾਈ ਆਵਾਜਾਈ ਦੀ ਮੰਗ ਪੂਰੀ ਕਰਨ ਲਈ ਅਗਲੇ ਸਾਲ ਮਾਰਚ ਤੱਕ ਲਗਭਗ 380 ਹੋਰ ਜਹਾਜ਼ਾਂ ਦਾ ਆਰਡਰ ਦੇ ਸਕਦੀਆਂ ਹਨ। ਫਿਲਹਾਲ ਉਨ੍ਹਾਂ ਵਲੋਂ 1,618 ਜਹਾਜ਼ਾਂ ਦਾ ਆਰਡਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ
ਦੱਸ ਦੇਈਏ ਕਿ ਪਿਛਲੇ ਸਾਲ ਫਰਵਰੀ ਦੇ ਮਹੀਨੇ ਵਿੱਚ ਜਦੋਂ ਏਅਰ ਇੰਡੀਆ ਨੇ ਏਅਰਬੱਸ ਅਤੇ ਬੋਇੰਗ ਤੋਂ 470 ਜਹਾਜ਼ਾਂ ਦਾ ਆਰਡਰ ਦਿੱਤਾ ਸੀ ਤਾਂ ਇਨ੍ਹਾਂ ਕਰਾਰਾਂ ਵਿੱਚ ਇਹ ਵਿਕਲਪ ਸੀ ਕਿ ਟਾਟਾ ਸਮੂਹ ਦੀ ਏਅਰਲਾਈਨ 370 ਹੋਰ ਜਹਾਜ਼ਾਂ ਦਾ ਆਰਡਰ ਕਰ ਸਕਦੀ ਹੈ। ਇਸ ਸਬੰਧ ਵਿਚ ਕਾਪਾ ਨੇ ਕਿਹਾ ਕਿ ਭਾਰਤੀ ਏਅਰਲਾਈਨਜ਼ ਕੋਲ ਇਸ ਸਮੇਂ ਲਗਭਗ 1,620 ਜਹਾਜ਼ਾਂ ਦੀ ਆਰਡਰ ਬੁੱਕ ਹੈ (ਆਕਾਸ਼ ਏਅਰ ਤੋਂ ਕੱਲ੍ਹ ਦੇ ਆਰਡਰ ਤੋਂ ਬਾਅਦ ਪਰ ਗੋ ਫਸਟ ਅਤੇ ਸਪਾਈਸਜੈੱਟ ਦੇ ਆਰਡਰ ਸ਼ਾਮਲ ਨਹੀਂ ਹਨ)।
ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ
ਇਨ੍ਹਾਂ ਆਰਡਰਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮਾਰਚ 2025 ਤੱਕ, ਗਿਣਤੀ ਵਧ ਕੇ 2,000 ਏਅਰਕ੍ਰਾਫਟ ਆਰਡਰ ਦੇ ਕਰੀਬ ਪਹੁੰਚ ਸਕਦੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਕਾਸਾ ਏਅਰ ਨੇ ਵੀਰਵਾਰ ਨੂੰ 150 ਜਹਾਜ਼ਾਂ ਦੇ ਆਰਡਰ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਤਿੰਨ ਭਾਰਤੀ ਹਵਾਬਾਜ਼ੀ ਕੰਪਨੀਆਂ ਨੇ ਮਿਲ ਕੇ ਇੱਕ ਸਾਲ ਦੇ ਅੰਦਰ ਕੁੱਲ 1,120 ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਦੋ ਸਾਲ ਤੋਂ ਘੱਟ ਪੁਰਾਨੀ ਅਕਾਸਾ ਏਅਰ ਨੇ 150 ਬੋਇੰਗ 737 ਮੈਕਸ ਜਹਾਜ਼ਾਂ ਲਈ ਇੱਕ ਪੁਸ਼ਟੀ ਕੀਤਾ ਆਰਡਰ ਦਿੱਤਾ ਹੈ। ਇਸ ਵਿੱਚ 737 ਮੈਕਸ-10 ਅਤੇ 737 ਮੈਕਸ 8-200 ਜਹਾਜ਼ ਸ਼ਾਮਲ ਹਨ। ਸਾਲ 2023 ਵਿੱਚ ਏਅਰ ਇੰਡੀਆ ਅਤੇ ਇੰਡੀਗੋ ਨੇ ਮਿਲ ਕੇ ਬੋਇੰਗ ਅਤੇ ਏਅਰਬੱਸ ਨੂੰ 970 ਜਹਾਜ਼ਾਂ ਦਾ ਆਰਡਰ ਦਿੱਤਾ ਸੀ।
ਇਹ ਵੀ ਪੜ੍ਹੋ - ਸੋਨਾ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8