ਜ਼ਿਲ੍ਹੇ 'ਚ ਧੁੰਦ ਤੇ ਠੰਡ ਦਾ ਕਹਿਰ, ਪਾਰਾ 10 ਡਿਗਰੀ ਤੱਕ ਡਿੱਗਿਆ

Sunday, Nov 17, 2024 - 10:55 AM (IST)

ਜ਼ਿਲ੍ਹੇ 'ਚ ਧੁੰਦ ਤੇ ਠੰਡ ਦਾ ਕਹਿਰ, ਪਾਰਾ 10 ਡਿਗਰੀ ਤੱਕ ਡਿੱਗਿਆ

ਬਠਿੰਡਾ (ਵਰਮਾ) : ਜ਼ਹਿਰੀਲੇ ਧੂੰਏਂ ਅਤੇ ਪੱਛਮੀ ਹਵਾਵਾਂ ਕਾਰਨ ਸੂਬੇ 'ਚ ਪਿਛਲੇ ਤਿੰਨ ਦਿਨਾਂ ਤੋਂ ਧੁੰਦ ਦਾ ਕਹਿਰ ਬਣਿਆ ਹੋਇਆ ਹੈ, ਜਿਸ ਕਾਰਨ ਜ਼ਹਿਰੀਲੇ ਧੂੰਏਂ ਦੇ ਮਿਸ਼ਰਣ ਨੇ ਜਨਜੀਵਨ ਵੀ ਪ੍ਰਭਾਵਿਤ ਕੀਤਾ ਹੈ। ਤਾਪਮਾਨ ਵਿਚ 10 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਵਿਜ਼ੀਬਿਲਟੀ ਘੱਟ ਗਈ ਹੈ ਅਤੇ ਹਾਈਵੇਅ ’ਤੇ ਵਾਹਨ 20-40 ਫ਼ੀਸਦੀ ਦੀ ਰਫ਼ਤਾਰ ਨਾਲ ਚੱਲ ਰਹੇ ਹਨ। ਪ੍ਰਦੂਸ਼ਣ ਦਾ ਪੱਧਰ ਵੀ ਘੱਟਣ ਦਾ ਕੋਈ ਸੰਕੇਤ ਨਹੀਂ ਦਿਸ ਰਿਹਾ ਹੈ। ਪੰਜ ਦਿਨ ਪਹਿਲਾਂ ਤਾਪਮਾਨ ਘੱਟੋ-ਘੱਟ 25 ਡਿਗਰੀ ਅਤੇ ਵੱਧ ਤੋਂ ਵੱਧ 37 ਡਿਗਰੀ ਸੀ, ਜੋ ਹੇਠਾਂ ਡਿੱਗ ਕੇ 15 ਡਿਗਰੀ ਅਤੇ 25 ਡਿਗਰੀ ’ਤੇ ਆ ਗਿਆ, ਜਿਸ ਕਾਰਨ ਸਵੇਰੇ-ਸ਼ਾਮ ਠੰਡ ਵੱਧ ਗਈ।

ਸਾਰਾ ਦਿਨ ਆਸਮਾਨ ਧੁੰਦ ਦੀ ਚਾਦਰ ਨਾਲ ਢੱਕਿਆ ਰਹਿੰਦਾ ਹੈ, ਜੋ ਸੂਰਜ ਦੀਆਂ ਕਿਰਨਾਂ ਨੂੰ ਵੀ ਧਰਤੀ ਤੱਕ ਨਹੀਂ ਪਹੁੰਚਣ ਦੇ ਰਿਹਾ। ਮੌਸਮ ਵਿਭਾਗ ਅਨੁਸਾਰ ਅਗਲੇ ਹਫ਼ਤੇ ਤਕ ਤਾਪਮਾਨ ਸਥਿਰ ਰਹੇਗਾ, ਜਦੋਂ ਕਿ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਕਾਰਨ ਤਾਪਮਾਨ ਵਿਚ ਗਿਰਾਵਟ ਆਈ ਅਤੇ ਧੁੰਦ ਬਣ ਗਈ। ਸ਼ਨੀਵਾਰ ਨੂੰ ਧੁੰਦ ਦੀ ਚਾਦਰ ਇੰਨੀ ਸੰਘਣੀ ਸੀ ਕਿ ਵਿਜ਼ੀਬਿਲਟੀ ਸਿਰਫ 6 ਮੀਟਰ ਰਹਿ ਗਈ।

ਧੁੰਦ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਰਫ 20-40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਦੀ ਰਫ਼ਤਾਰ ’ਤੇ ਬ੍ਰੇਕਾਂ ਲਗਾਈਆਂ ਗਈਆਂ। ਸ਼ਹਿਰ ਦੇ ਹਾਈਵੇਅ ’ਤੇ ਵਾਹਨ ਰੇਂਗਦੇ ਦੇਖੇ ਗਏ, ਜਦਕਿ ਚਾਰੇ ਲਾਈਟਾਂ ਦੇ ਨਾਲ-ਨਾਲ ਹੈੱਡਲਾਈਟਾਂ ਅਤੇ ਇੰਡੀਕੇਟਰ ਵੀ ਜਗਦੇ ਦੇਖੇ ਗਏ। 


author

Babita

Content Editor

Related News