ਕੇਂਦਰੀ ਜੇਲ੍ਹ ''ਚੋਂ 14 ਮੋਬਾਈਲ, 22 ਤੰਬਾਕੂ ਪੁੜੀਆਂ, ਚਾਰਜ਼ਰ ਅਤੇ ਹੋਰ ਸਾਮਾਨ ਬਰਾਮਦ

Thursday, Nov 21, 2024 - 01:43 PM (IST)

ਕੇਂਦਰੀ ਜੇਲ੍ਹ ''ਚੋਂ 14 ਮੋਬਾਈਲ, 22 ਤੰਬਾਕੂ ਪੁੜੀਆਂ, ਚਾਰਜ਼ਰ ਅਤੇ ਹੋਰ ਸਾਮਾਨ ਬਰਾਮਦ

ਤਰਨਤਾਰਨ (ਰਮਨ)- ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਅੰਦਰੋਂ ਆਏ ਦਿਨ ਨਸ਼ੀਲੇ ਪਦਾਰਥ, ਮੋਬਾਈਲ ਫੋਨ ਅਤੇ ਹੋਰ ਸਾਮਾਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਜੇਲ ਪ੍ਰਸ਼ਾਸਨ ਵੱਲੋਂ ਤਲਾਸ਼ੀ ਅਭਿਆਨ ਦੌਰਾਨ 14 ਮੋਬਾਈਲ, ਸਿਮ, 5 ਡਾਟਾ ਕੇਬਲ, 2 ਹੈੱਡਫੋਨ, 2 ਈਅਰ ਪੌਡ, 22 ਪੁਡ਼ੀਆਂ ਤੰਬਾਕੂ ਅਤੇ 2 ਬੰਡਲ ਬੀੜੀਆਂ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਪੁਲਸ ਨੇ 4 ਹਵਾਲਾਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਆਉਣ ਵਾਲਿਆਂ ਲਈ ਅਹਿਮ ਖ਼ਬਰ: 24 ਨਵੰਬਰ ਨੂੰ ਬੰਦ ਰਹੇਗੀ ਇਹ ਸੜਕ

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਰਘਬੀਰ ਚੰਦ ਅਤੇ ਗੁਰਦਿਆਲ ਸਿੰਘ ਵੱਲੋਂ ਚਲਾਏ ਗਏ ਵੱਖ-ਵੱਖ ਤਲਾਸ਼ੀ ਅਭਿਆਨਾਂ ਦੌਰਾਨ ਜੇਲ੍ਹ ਵਿਚੋਂ ਵੱਖ-ਵੱਖ ਬੈਰਕਾਂ ਅੰਦਰ ਮੌਜੂਦ 14 ਮੋਬਾਈਲ, ਸਿਮ,5 ਡਾਟਾ ਕੇਬਲ, 2 ਹੈੱਡਫੋਨ, 2 ਈਅਰ ਪੌਡ, 22 ਪੁੜੀਆਂ ਤੰਬਾਕੂ ਅਤੇ 2 ਬੰਡਲ ਬੀੜੀਆਂ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ- 3 ਮਹੀਨੇ ਨਹੀਂ ਚੱਲਣਗੀਆਂ ਟਰੇਨਾਂ, ਜਾਣੋ ਵੱਡੀ ਅਪਡੇਟ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸ੍ਰੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਦੱਸਿਆ ਕਿ ਸਹਾਇਕ ਸੁਪਰਡੈਂਟਾਂ ਦੇ ਬਿਆਨਾਂ ਹੇਠ ਹਵਾਲਾਤੀ ਗੁਰਦਿੱਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸਿਚਾਨ, ਬੋਹੜ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਢਾਉਲੇਵਾਲ, ਅਮਨ ਕੁਮਾਰ ਪੁੱਤਰ ਬਨਾਰਸੀ ਵਾਸੀ ਪੱਟੀ, ਜੁਗਰਾਜ ਸਿੰਘ ਪੁੱਤਰ ਕਾਬਲ ਸਿੰਘ ਪਾਸੀ ਮੀਆਂਪੁਰ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਤੋਂ ਉੱਡਣ ਵਾਲੀਆਂ ਸਾਰੀਆਂ ਫਲਾਈਟਾਂ ਦਾ ਬਦਲਿਆ ਸਮਾਂ, ਜਾਣੋ ਅਪਡੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News