''ਭਾਰਤ 5 ਸਾਲਾਂ ''ਚ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਲਈ ਤਿਆਰ''

03/21/2019 1:41:59 AM

ਵਾਸ਼ਿੰਗਟਨ-ਪਿਛਲੇ 5 ਸਾਲਾਂ 'ਚ ਭਾਰਤ ਦੀ ਤੇਜ਼ ਆਰਥਿਕ ਵਾਧਾ ਦਰ ਅਤੇ ਵਿਕਾਸ ਦੇ ਯਤਨ ਪਰਿਵਰਤਨਕਾਰੀ ਰਹੇ ਹਨ ਅਤੇ ਦੇਸ਼ ਅਗਲੇ 5 ਸਾਲਾਂ 'ਚ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਨੂੰ ਤਿਆਰ ਹੈ। ਅਮਰੀਕਾ 'ਚ ਭਾਰਤ ਦੇ ਰਾਜਦੂਤ ਨੇ ਇਹ ਕਿਹਾ ਹੈ। ਅਮਰੀਕਾ 'ਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਸ਼੍ਰੰਗਲਾ ਨੇ ਫਿੱਕੀ ਅਤੇ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਇੰਟਰਨੈਸ਼ਨਲ ਇਕਨਾਮਿਕ ਪਾਲਿਸੀ ਵਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਕਿਹਾ ਕਿ ਭਾਰਤ ਸਭ ਤੋਂ ਮਜ਼ਬੂਤ ਵਿਕਾਸਸ਼ੀਲ ਅਰਥਵਿਵਸਥਾਵਾਂ 'ਚੋਂ ਇਕ ਹੈ। ਉਨ੍ਹਾਂ ਕਿਹਾ,''ਜੇਕਰ ਕਿਸੇ ਅਰਥਵਿਵਸਥਾ ਦੀਆਂ ਬੁਨਿਆਦੀ ਗੱਲਾਂ 'ਤੇ ਗੌਰ ਕਰੀਏ ਤਾਂ ਭਾਰਤ 'ਚ ਮਹਿੰਗਾਈ 5 ਸਾਲ ਪਹਿਲਾਂ 10 ਫੀਸਦੀ ਤੋਂ ਜ਼ਿਆਦਾ ਸੀ, ਜੋ ਹੁਣ ਕਰੀਬ 4.60 ਫੀਸਦੀ 'ਤੇ ਆ ਗਈ ਹੈ। ਇਸੇ ਤਰ੍ਹਾਂ ਮਾਲੀਆ ਘਾਟਾ ਵੀ ਕਰੀਬ 6 ਫੀਸਦੀ ਤੋਂ ਘੱਟ ਹੋ ਕੇ 3 ਫੀਸਦੀ 'ਤੇ ਆ ਗਿਆ ਹੈ। ਇਹ ਕਾਫੀ ਮਹੱਤਵਪੂਰਨ ਸੰਕੇਤ ਹਨ।


Karan Kumar

Content Editor

Related News