5 ਸਾਲਾਂ ’ਚ ਦੁੱਗਣੀ ਹੋ ਗਈ ਅਨੁਰਾਗ ਦੀ ਜਾਇਦਾਦ, ਨਾਮਜ਼ਦਗੀ ''ਚ ਕੀਤਾ ਐਲਾਨ

05/15/2024 10:27:56 AM

ਨੈਸ਼ਨਲ ਡੈਸਕ- ਭਾਜਪਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਪਣੀ ਨਾਮਜ਼ਦਗੀ ਦੇ ਨਾਲ-ਨਾਲ ਆਪਣੀ ਜਾਇਦਾਦ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਦੀ ਜਾਇਦਾਦ 5 ਸਾਲਾਂ ’ਚ ਦੁੱਗਣੀ ਹੋ ਗਈ ਹੈ। ਉਨ੍ਹਾਂ ਦੀ ਜਾਇਦਾਦ ’ਚ 5.30 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਅਨੁਰਾਗ ਠਾਕੁਰ ਨੇ ਆਪਣੇ ਹਲਫਨਾਮੇ ’ਚ ਆਪਣੀ ਜਾਇਦਾਦ 10.97 ਕਰੋੜ ਰੁਪਏ ਦੱਸੀ ਹੈ। ਅਨੁਰਾਗ ਹਿਮਾਚਲ ਪ੍ਰਦੇਸ਼ ਦੀ ਹਮੀਰਪੁਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਸਤਪਾਲ ਰਾਏਜ਼ਾਦਾ ਨਾਲ ਹੈ, ਜੋ ਪਹਿਲਾਂ ਵਿਧਾਇਕ ਵੀ ਰਹਿ ਚੁੱਕੇ ਹਨ। ਰਾਏਜ਼ਾਦਾ ਕੋਲ 2.5 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ।5 ਸਾਲਾਂ ਦੀਆਂ ਇਨਕਮ ਟੈਕਸ ਰਿਟਰਨਾਂ ’ਤੇ ਨਜ਼ਰ ਮਾਰੀਏ ਤਾਂ ਰਾਏਜ਼ਾਦਾ ਦੀ ਆਮਦਨ ਪਹਿਲਾਂ ਦੇ ਮੁਕਾਬਲੇ ਘੱਟ ਗਈ ਹੈ। ਸਾਲ 2022-23 ਦੀ ਆਮਦਨ ਟੈਕਸ ਰਿਟਰਨ ’ਚ ਸਤਪਾਲ ਰਾਏਜ਼ਾਦਾ ਦੀ ਆਮਦਨ 9.36 ਲੱਖ ਰੁਪਏ ਹੈ। ਸਾਲ 2018-19 ’ਚ ਇਹ 16.65 ਲੱਖ ਤੋਂ ਵੱਧ ਸੀ।

ਇਹ ਵੀ ਪੜ੍ਹੋ- ਬੈਲਗੱਡੀ ਰਾਹੀਂ ਵੋਟਾਂ ਮੰਗਣ ਨਿਕਲੇ ਨੇਤਾਜੀ, ਬੋਲੇ- ਬਿਜਲੀ ਅਤੇ ਖਾਦ ਫਰੀ, ਕਿਸਾਨਾਂ ਨੂੰ ਦੇਵਾਂਗੇ ਪੈਨਸ਼ਨ

 

ਸੁਰੱਖਿਆ ਲਈ ਅਨੁਰਾਗ ਅਤੇ ਉਨ੍ਹਾਂ ਦੀ ਪਤਨੀ ਕੋਲ ਦੋ ਪਿਸਤੌਲਾਂ

ਜਾਣਕਾਰੀ ਮੁਤਾਬਕ ਅਨੁਰਾਗ ਠਾਕੁਰ ਨੇ 2014 ਦੀਆਂ ਲੋਕ ਸਭਾ ਚੋਣਾਂ ’ਚ ਆਪਣੀ ਚੱਲ ਅਤੇ ਅਚੱਲ ਜਾਇਦਾਦ 4.62 ਕਰੋੜ ਰੁਪਏ ਦੱਸੀ ਸੀ। 26 ਅਪ੍ਰੈਲ 2019 ਨੂੰ ਚੋਣ ਕਮਿਸ਼ਨ ਨੂੰ ਅਨੁਰਾਗ ਨੇ ਦਿੱਤੇ ਆਪਣੇ ਹਲਫਨਾਮੇ ’ਚ 5.67 ਕਰੋੜ ਰੁਪਏ ਦੀ ਜਾਇਦਾਦ ਦੱਸੀ ਸੀ। ਅਨੁਰਾਗ ਠਾਕੁਰ ਅਤੇ ਉਨ੍ਹਾਂ ਦੀ ਪਤਨੀ ਦੇ ਨਾਂ ’ਤੇ 3.25 ਲੱਖ ਰੁਪਏ ਅਤੇ 2.50 ਲੱਖ ਰੁਪਏ ਦੇ ਦੋ ਪਿਸਤੌਲਾਂ ਹਨ। ਇਨ੍ਹਾਂ ’ਚੋਂ ਇਕ ਬੈਲਜੀਅਮ ’ਚ ਬਣਿਆ ਹੈ। ਅਨੁਰਾਗ ਅਤੇ ਉਨ੍ਹਾਂ ਦੀ ਪਤਨੀ ਕੋਲ 55.51 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ 1 ਲੱਖ ਰੁਪਏ ਦਾ ਕੀਮਤੀ ਸਟੋਨ ਵੀ ਹਨ। ਉਨ੍ਹਾਂ ਕੋਲ ਧਰਮਸ਼ਾਲਾ, ਕੁੱਲੂ, ਸਮੀਰਪੁਰ ਅਤੇ ਪੰਜਾਬ ਦੇ ਜਲੰਧਰ, ਕਪੂਰਥਲਾ ’ਚ ਲੱਖਾਂ ਰੁਪਏ ਦੇ ਪਲਾਟ ਅਤੇ ਮਕਾਨ ਹਨ। ਅਨੁਰਾਗ ਠਾਕੁਰ ਨੇ ਸ਼ੇਅਰ ਬਾਜ਼ਾਰ ’ਚ 47 ਲੱਖ ਰੁਪਏ ਨਿਵੇਸ਼ ਕੀਤੇ। ਅਨੁਰਾਗ ਦੇ ਪੁੱਤਰ ਜੈ ਆਦਿਤਿਆ ਸਿੰਘ ਕੋਲ 1.33 ਲੱਖ ਅਤੇ ਉਦੇਵੀਰ ਸਿੰਘ ਕੋਲ 81 ਹਜ਼ਾਰ ਰੁਪਏ ਦੀ ਜਾਇਦਾਦ ਹੈ।

ਇਹ ਵੀ ਪੜ੍ਹੋ- ਮਕਾਨ ਮਾਲਕਣ ਦਾ ਬੇਰਹਿਮੀ ਨਾਲ ਕਤਲ; ਫਿਰ ਪੋਤੇ ਨੂੰ ਵੀ ਉਤਾਰਿਆ ਮੌਤ ਦੇ ਘਾਟ, ਪਾਣੀ ਦੀ ਟੈਂਕੀ 'ਚ ਸੁੱਟੀਆਂ ਲਾਸ਼ਾਂ

ਪੁੱਤਰ ਆਪਣੇ ਪਿਤਾ ਨਾਲੋਂ ਅਮੀਰ

ਹਮੀਰਪੁਰ ਸੰਸਦੀ ਹਲਕੇ ਤੋਂ ਉਮੀਦਵਾਰ ਸਤਪਾਲ ਰਾਏਜ਼ਾਦਾ ਕੋਲ 6.48 ਲੱਖ ਰੁਪਏ ਦੇ 90 ਗ੍ਰਾਮ ਸੋਨੇ ਦੇ ਗਹਿਣੇ ਹਨ। ਉੱਥੇ ਹੀ ਉਨ੍ਹਾਂ ਦੀ ਪਤਨੀ ਕੋਲ ਵੀ 12.24 ਲੱਖ ਰੁਪਏ ਦੇ 170 ਗ੍ਰਾਮ ਸੋਨੇ ਦੇ ਗਹਿਣੇ ਹਨ। ਉਨ੍ਹਾਂ ਦੇ ਦੋਵਾਂ ਪੁੱਤਰਾਂ ਕੋਲ ਮਾਤਾ-ਪਿਤਾ ਨਾਲੋਂ ਵੱਧ ਚੱਲ ਜਾਇਦਾਦ ਹੈ। ਰਾਏਜ਼ਾਦਾ ਕੋਲ 41.53 ਲੱਖ ਰੁਪਏ ਦੀ ਚੱਲ ਜਾਇਦਾਦ ਹੈ। ਉੱਥੇ ਹੀ ਪਤਨੀ ਕੋਲ 1.22 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ। ਦੋਵਾਂ ਪੁੱਤਰਾਂ ਕੋਲ 2.20 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਸਤਪਾਲ ਸਿੰਘ ਰਾਏਜ਼ਾਦਾ ਦੀ ਅਚੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ 2.15 ਕਰੋੜ ਰੁਪਏ ਅਤੇ ਉਨ੍ਹਾਂ ਦੀ ਪਤਨੀ ਕੋਲ 9.88 ਕਰੋੜ ਰੁਪਏ ਤੋਂ ਵੱਧ ਦੀ ਅਚੱਲ ਜਾਇਦਾਦ ਹੈ। ਰਾਏਜ਼ਾਦਾ ’ਤੇ 21 ਲੱਖ ਰੁਪਏ ਅਤੇ ਉਨ੍ਹਾਂ ਦੀ ਪਤਨੀ ’ਤੇ 78 ਲੱਖ ਰੁਪਏ ਦਾ ਕਰਜ਼ਾ ਹੈ। ਰਾਏਜ਼ਾਦਾ ਕੋਲ 22 ਲੱਖ ਰੁਪਏ ਕੀਮਤ ਦੀ ਟੋਇਟਾ ਇਨੋਵਾ ਕਾਰ ਅਤੇ ਪੁੱਤਰ ਕੋਲ ਟੋਇਟਾ ਗਲੈਂਜ਼ਾ ਕਾਰ ਹੈ।

ਇਹ ਵੀ ਪੜ੍ਹੋ- ਹੁਣ ਦਿੱਲੀ ਦੀ ਤਿਹਾੜ ਜੇਲ੍ਹ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Tanu

Content Editor

Related News