ਚਾਲੂ ਵਿੱਤੀ ਸਾਲ ''ਚ ਰਿਕਾਰਡ 70 ਕਰੋੜ ਟਨ ''ਤੇ ਪਹੁੰਚਿਆ ਕੋਲਾ ਉਤਪਾਦਨ

Monday, May 11, 2020 - 02:22 AM (IST)

ਚਾਲੂ ਵਿੱਤੀ ਸਾਲ ''ਚ ਰਿਕਾਰਡ 70 ਕਰੋੜ ਟਨ ''ਤੇ ਪਹੁੰਚਿਆ ਕੋਲਾ ਉਤਪਾਦਨ

ਨਵੀਂ ਦਿੱਲੀ (ਭਾਸ਼ਾ)-ਦੇਸ਼ ਦਾ ਕੋਲਾ ਉਤਪਾਦਨ ਚਾਲੂ ਵਿੱਤੀ ਸਾਲ 2020-21 'ਚ ਰਿਕਾਰਡ 70 ਕਰੋੜ ਟਨ ਰਹੇਗਾ। ਕੋਲਾ ਸਕੱਤਰ ਅਨਿਲ ਜੈਨ ਨੇ ਕਿਹਾ ਕਿ ਇਸ ਨਾਲ ਦੇਸ਼ ਨੂੰ ਕੋਲੇ ਦੀ ਦਰਾਮਦ 'ਚ ਕਮੀ ਲਿਆਉਣ 'ਚ ਮਦਦ ਮਿਲੇਗੀ। ਬੀਤੇ ਵਿੱਤੀ ਸਾਲ 2019-20 'ਚ ਦੇਸ਼ 'ਚ 60.21 ਕਰੋੜ ਟਨ ਕੋਲੇ ਦਾ ਉਤਪਾਦਨ ਹੋਇਆ, ਜੋ ਇਸ ਤੋਂ ਪਿਛਲੇ ਵਿੱਤੀ ਸਾਲ 2018-19 ਦੇ 60.6 ਕਰੋੜ ਟਨ ਦੇ ਉਤਪਾਦਨ ਤੋਂ ਕੁੱਝ ਘੱਟ ਹੈ।

ਜੈਨ ਨੇ ਪ੍ਰੈੱਸਕਾਨਫਰੰਸ 'ਚ ਕਿਹਾ ਕਿ ਭਾਰਤ ਸਾਲਾਨਾ 23.5 ਕਰੋੜ ਟਨ ਕੋਲੇ ਦੀ ਦਰਾਮਦ ਕਰਦਾ ਹੈ। ਇਸ 'ਚੋਂ ਅੱਧੇ ਦੀ ਦਰਾਮਦ ਰੋਕੀ ਨਹੀਂ ਜਾ ਸਕਦੀ ਕਿਉਂਕਿ ਬਿਜਲੀ ਪਲਾਂਟਾਂ ਅਤੇ ਕਾਰਖਾਨਿਆਂ ਨੇ ਉਸ ਲਈ ਪਹਿਲਾਂ ਤੋਂ ਸਮਝੌਤਾ ਕੀਤਾ ਹੋਇਆ ਹੈ।


author

Karan Kumar

Content Editor

Related News