‘ਕਲਪੁਰਜ਼ਿਆਂ ’ਤੇ ਕਸਟਮ ਡਿਊਟੀ ਵਧਣ ਨਾਲ ਮਹਿੰਗੀ ਹੋ ਸਕਦੀ ਹੈ LED ਲਾਈਟ’
Monday, Feb 08, 2021 - 09:32 AM (IST)
ਨਵੀਂ ਦਿੱਲੀ (ਭਾਸ਼ਾ) - ਕੁੱਝ ਕਲਪੁਰਜ਼ਿਆਂ ’ਤੇ ਕਸਟਮ ਡਿਊਟੀ ’ਚ ਵਾਧਾ ਕੀਤੇ ਜਾਣ ਨਾਲ ਬੱਲਬ ਸਮੇਤ ਐੱਲ. ਈ. ਡੀ. ਲਾਈਟ ਉਤਪਾਦਾਂ ਦੀਆਂ ਕੀਮਤਾਂ 5-10 ਫੀਸਦੀ ਤੱਕ ਵੱਧ ਸਕਦੀਆਂ ਹਨ। ਘਰੇਲੂ ਵਿਨਿਰਮਾਤਾਵਾਂ ਨੇ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ , ਉਨ੍ਹਾਂ ਕਿਹਾ ਕਿ ਉਹ ਸਰਕਾਰ ਵੱਲੋਂ ਇਸ ਮੁੱਦੇ ਦੇ ਤੁਰੰਤ ਹੱਲ ਦੀ ਮੰਗ ਕਰ ਰਹੀ ਹੈ। ਇਲੈਕਟ੍ਰਿਕ ਲੈਂਪ ਐਂਡ ਕੰਪੋਨੈਂਟ ਮੈਨੂਫੈਕਚਰਰਜ਼ ਐਸੋਸੀਏਸ਼ਨ (ਏਲਕੋਮਾ) ਦੇ ਪ੍ਰਧਾਨ ਸੁਮਿਤ ਜੋਸ਼ੀ ਨੇ ਕਿਹਾ,‘‘ਸਰਕਾਰ ਦੇ ਐੱਲ. ਈ. ਡੀ. ਲਾਈਟ ਉਤਪਾਦਾਂ ਦੇ ਵਿਨਿਰਮਾਣ ਲਈ ਇਨਪੁਟ ਅਤੇ ਕਲਪੁਰਜ਼ਿਆਂ ’ਤੇ ਡਿਊਟੀ ਵਧਾਉਣ ਦੇ ਫੈਸਲੇ ਨਾਲ ਸਥਾਨਕ ਰੂਪ ਨਾਲ ਨਿਰਮਿਤ ਪ੍ਰਕਾਸ਼ ਉਤਪਾਦਾਂ ਲਈ ਸ਼ਾਰਟ ਟਰਮ ’ਚ ਮੁੱਲ ਵਾਧਾ ਹੋਵੇਗਾ।
ਇਹ ਵੀ ਪੜ੍ਹੋ : SBI 'ਚ ਹੈ ਜਨਧਨ ਖਾਤਾ ਤਾਂ ਜਲਦੀ ਕਰੋ ਇਹ ਕੰਮ, ਬੈਂਕ ਦੇ ਰਿਹੈ 2 ਲੱਖ ਰੁਪਏ ਤੱਕ ਦਾ ਲਾਭ
ਅਜਿਹਾ ਇਸ ਲਈ ਹੈ ਕਿਉਂਕਿ ਅਜੇ ਭਾਰਤ ’ਚ ਸਥਾਨਕ ਕਾਰਕਾਂ ਦੀ ਕਮੀ ਕਾਰਣ ਲਗਭਗ ਸਾਰੇ ਇਲੈਕਟ੍ਰਾਨਿਕ ਸਮੱਗਰੀਆਂ ਦੀ ਦਰਾਮਦ ਕੀਤੀ ਜਾਂਦੀ ਹੈ।’’ ਏਲਕੋਮਾ ਨੇ ਕਿਹਾ ਕਿ ਐੱਲ. ਈ. ਡੀ. ਲਾਈਟ ਬਣਾਉਣ ’ਚ ਇਸਤੇਮਾਲ ਹੋਣ ਵਾਲੇ ਡਰਾਈਵਰ ਅਤੇ ਐੱਮ. ਸੀ. ਪੀ. ਸੀ. ਬੀ. ਸਮੇਤ ਕਾਰਕਾਂ ਦੀ ਦਰਾਮਦ ’ਤੇ ਕਸਟਮ ਡਿਊਟੀ ’ਚ 5 ਤੋਂ 10 ਫੀਸਦੀ ਦੇ ਵਾਧੇ ਤੋਂ ਬਾਅਦ ਸਥਾਨਕ ਰੂਪ ਨਾਲ ਨਿਰਮਿਤ ਸਾਮਾਨਾਂ ਦੀਆਂ ਕੀਮਤਾਂ ਵੱਧ ਜਾਣਗੀਆਂ। ਜੋਸ਼ੀ ਸਿਗਨੇਚਰ ਇਨੋਵੇਸ਼ਨਜ਼ ਇੰਡੀਆ (ਜਿਸ ਨੂੰ ਪਹਿਲਾਂ ਫਿਲਿਪਸ ਲਾਈਟਿੰਗ ਇੰਡੀਆ ਦੇ ਨਾਮ ਤੋਂ ਜਾਣਿਆ ਜਾਂਦਾ ਸੀ) ਦੇ ਉਪ-ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਵੀ ਹਨ। ਹੈਵੇਲਸ ਇੰਡੀਆ ਦੇ ਉੱਚ ਉਪ-ਪ੍ਰਧਾਨ ਅਤੇ ਐੱਸ. ਬੀ. ਯੂ. ਪ੍ਰਮੁੱਖ ਪਰਾਗ ਭਟਨਾਗਰ ਨੇ ਕਿਹਾ ਕਿ ਇਸ ਫੈਸਲੇ ਨੇ ਉਦਯੋਗ ਨੂੰ ਹੈਰਾਨ ਕੀਤਾ ਹੈ। ਇਹ ਗਲਤ ਦਿਸ਼ਾ ’ਚ ਚੁੱਕਿਆ ਗਿਆ ਕਦਮ ਹੈ ਕਿਉਂਕਿ ਡਿਊਟੀ ’ਚ ਵਾਧੇ ਨਾਲ ਘਰੇਲੂ ਵਿਨਿਰਮਾਣ ਨੂੰ ਕੋਈ ਮਦਦ ਅਤੇ ਇਨਸੈਂਟਿਵ ਨਹੀਂ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਹੁਣ ਘਰ ਬੈਠੇ ਲੈ ਸਕੋਗੇ 'ਸਟ੍ਰੀਟ ਫੂਡ' ਦਾ ਮਜ਼ਾ, ਸਰਕਾਰ ਨੇ ਚੁੱਕਿਆ ਇਹ ਕਦਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।