ਇਨਕਮ ਟੈਕਸ ਵਿਭਾਗ ਦਾ ਅਲਰਟ, ਇਹ ਫਰਜ਼ੀ SMS ਖਾਲੀ ਕਰ ਸਕਦਾ ਹੈ ਤੁਹਾਡਾ ਬੈਂਕ ਖਾਤਾ

09/19/2019 2:20:43 PM

ਨਵੀਂ ਦਿੱਲੀ—ਇਨਕਮ ਟੈਕਸ ਵਿਭਾਗ ਨੇ ਇਕ ਵਾਰ ਫਿਰ ਚਿਤਾਵਨੀ ਜਾਰੀ ਕੀਤੀ ਹੈ। ਦਰਅਸਲ ਆਈ.ਟੀ. ਵਿਭਾਗ ਨੇ ਲੋਕਾਂ ਨੂੰ ਫਰਜ਼ੀ ਮੈਸੇਜ ਭੇਜ ਕੇ ਟੈਕਸਪੇਅਰ ਨਾਲ ਧੋਖਾਧੜੀ ਕਰਨ ਵਾਲੇ ਠੱਗਾਂ ਦੇ ਬਾਰੇ 'ਚ ਚਤਾਇਆ ਹੈ। ਕੁੱਝ ਲੋਕਾਂ ਨੂੰ ਇਨਕਮ ਟੈਕਸ ਰਿਫੰਡ ਨੂੰ ਲੈ ਕੇ ਫਰਜ਼ੀ ਈਮੇਲ ਅਤੇ ਐੱਸ.ਐੱਮ.ਐੱਸ. ਆਥੇਂਟਿਕ ਕਲਿੱਪ ਕਰਨਾ ਹੈ। ਇਸ ਲਿੰਕ ਦੇ ਰਾਹੀਂ ਤੁਹਾਨੂੰ ਆਪਣਾ ਟੈਕਸ ਰਿਫੰਡ ਮਿਲੇਗਾ। ਇਸ 'ਚ ਇਕ    ਵੀ ਦਿੱਤਾ ਗਿਆ ਹੈ। ਆਮਦਨ ਟੈਕਸ ਵਿਭਾਗ ਨੇ ਕਿਹਾ ਕਿ ਕੁਝ ਟੈਕਸਪੇਅਰ ਨੂੰ ਇਹ ਫਰਜ਼ੀ ਐੱਸ.ਐੱਮ.ਐੱਸ. ਅਤੇ ਈਮੇਲ ਮਿਲਿਆ ਹੈ। ਉਨ੍ਹਾਂ ਨੂੰ ਇਹ ਲਿੰਕ ਓਰੀਜ਼ਨਲ ਲੱਗ ਸਕਦਾ ਹੈ ਪਰ ਇਸ 'ਤੇ ਕਲਿੱਕ ਨਾ ਕਰੋ।
ਟੈਕਸਪੇਅਰ ਨੇ ਟਵੀਟ 'ਤੇ ਮੰਗਿਆ ਆਈ.ਟੀ. ਡਿਪਾਰਟਮੈਂਟ ਤੋਂ ਜਵਾਬ
ਇਕ ਟੈਕਸਪੇਅਰ ਨੇ ਇਹ ਐੱਸ.ਐੱਮ.ਐੱਸ. ਮਿਲਣ ਦੇ ਬਾਅਦ ਆਮਦਨ ਟੈਕਸ ਵਿਭਾਗ ਨਾਲ ਵੀ ਸੰਪਰਕ ਕੀਤਾ ਅਤੇ ਇਸ ਐੱਸ.ਐੱਮ.ਐੱਸ. ਨੂੰ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ। ਉਸ 'ਚ ਇਹ ਪੁੱਛਿਆ ਗਿਆ ਹੈ ਕਿ ਕੀ ਇਹ ਐੱਸ.ਐੱਮ.ਸਹੀ ਹੈ? ਵਿਭਾਗ ਮੁਤਾਬਕ ਉਸ ਦੇ ਵਲੋਂ ਕੋਈ ਮੈਸੇਜ ਨਹੀਂ ਭੇਜਿਆ ਜਾ ਰਿਹਾ। ਇਹ ਪੂਰੀ ਤਰ੍ਹਾਂ ਫਰਜ਼ੀ ਹਨ।


ਐੱਸ.ਐੱਮ.ਐੱਸ. ਮਿਲੇ ਤਾਂ ਕੀ ਕਰੀਏ?

ਜੇਕਰ ਤੁਹਾਨੂੰ ਅਜਿਹਾ ਐੱਸ.ਐੱਮ.ਐੱਸ. ਮਿਲੇ ਤਾਂ ਉਸ ਨੂੰ ਤੁਰੰਤ ਆਈ.ਟੀ. ਡਿਪਾਰਟਮੈਂਟ ਤੋਂ ਚੈੱਕ ਕਰੋ। ਚੈੱਕ ਕਰਨ ਦੇ ਲਈ ਟਵਿੱਟਰ ਹੈਂਡਲ ਜਾਂ ਅਧਿਕਾਰਿਕ ਈਮੇਲ ਦੀ ਮਦਦ ਲੈ ਸਕਦੇ ਹੋ।
ਫਰਜ਼ੀ ਐੱਮ.ਐੱਮ.ਐੱਸ. ਫੜਨ ਦਾ ਤਾਰੀਕਾ
ਆਮਦਨ ਟੈਕਸ ਵਿਭਾਗ ਨੇ ਫਰਜ਼ੀ ਐੱਸ.ਐੱਮ.ਐੱਸ. ਫੜਨ ਦਾ ਤਾਰੀਕਾ ਵੀ ਦੱਸਿਆ ਹੈ। ਵਿਭਾਗ ਦਾ ਕਹਿਣਾ ਹੈ ਕਿ ਉਹ ਕਿਸੇ ਟੈਕਸਪੇਅਰ ਤੋਂ ਈਮੇਲ ਜਾਂ ਐੱਮ.ਐੱਸ.ਐੱਸ. 'ਤੇ ਕੋਈ ਵੀ ਜਾਣਕਾਰੀ ਨਹੀਂ ਮੰਗਦਾ ਹੈ। ਜੇਕਰ ਕੋਈ ਤੁਹਾਡਾ ਪੀ.ਆਈ.ਐੱਨ, ਪਾਸਵਰਡ, ਕ੍ਰੈਡਿਟ ਕਾਰਡ ਜਾਂ ਬੈਂਕ ਅਕਾਊਂਟ ਦੀ ਜਾਣਕਾਰੀ ਮੰਗੇ ਤਾਂ ਇਨਦਮ ਨਾ ਦਿਓ।

PunjabKesari
ਤੁਹਾਨੂੰ ਕਿੰਝ ਪਹੁੰਚਾ ਸਕਦਾ ਹੈ ਨੁਕਸਾਨ
ਜੇਕਰ ਤੁਹਾਡੇ ਕੋਲ ਅਜਿਹਾ ਕੋਈ ਫਰਜ਼ੀ ਲਿੰਕ ਵਾਲਾ ਐੱਸ.ਐੱਮ.ਐੱਸ. ਆਉਂਦਾ ਹੈ ਅਤੇ ਤੁਸੀਂ ਉਸ 'ਤੇ ਕਲਿੱਕ ਕਰੋਗੇ ਤਾਂ ਉਹ ਬਹੁਤ ਖਤਰੇ ਭਰਿਆ ਹੋ ਸਕਦਾ ਹੈ। ਕਿਉਂਕਿ ਲਿੰਕ ਖੁੱਲ੍ਹਣ 'ਤੇ ਤੁਹਾਡੇ ਕੋਲੋਂ ਯੁਜ਼ਰਨੇਮ, ਪਾਸਵਰਡ ਅਤੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਮੰਗੀ ਜਾ ਸਕਦੀ ਹੈ ਅਤੇ ਗਲਤੀ ਨਾਲ ਵੀ ਤੁਸੀਂ ਆਪਣੀ ਨਿੱਜੀ ਜਾਣਕਾਰੀ ਸ਼ੇਅਰ ਕਰ ਦਿੱਤੀ ਤਾਂ ਇਸ ਨਾਲ ਤੁਹਾਨੂੰ ਨੁਕਸਾਨ ਚੁੱਕਣਾ ਪੈ ਸਕਦਾ ਹੈ।

PunjabKesari

 


Aarti dhillon

Content Editor

Related News