ਇਨਕਮ ਟੈਕਸ ਵਿਭਾਗ ਵਲੋਂ Zee Group ਅਤੇ L&T ਦੇ ਦਫ਼ਤਰਾਂ ’ਤੇ ਛਾਪੇਮਾਰੀ, ਜਾਣੋ ਵਜ੍ਹਾ

01/05/2021 11:48:37 AM

ਨਵੀਂ ਦਿੱਲੀ — ਇਨਕਮ ਟੈਕਸ ਵਿਭਾਗ ਵਲੋਂ ਮੀਡੀਆ ਕੰਪਨੀ ਜ਼ੀ ਗਰੁੱਪ ਅਤੇ ਇੰਜੀਨੀਅਰਿੰਗ ਦੇ ਪ੍ਰਮੁੱਖ ਲਾਰਸਨ ਐਂਡ ਟਰਬੋ (ਐਲ ਐਂਡ ਟੀ) ਦੇ ਦਫਤਰਾਂ ’ਤੇ ਛਾਪੇਮਾਰੀ ਦੀਆਂ ਖਬਰਾਂ ਮਿਲੀਆਂ ਹਨ। ਇਨਕਮ ਟੈਕਸ ਅਧਿਕਾਰੀ ਦੇ ਅਨੁਸਾਰ ਦੋਵਾਂ ਕੰਪਨੀਆਂ ਦੇ ਖਿਲਾਫ ਕਥਿਤ ਵਸਤੂ ਅਤੇ ਸੇਵਾਵਾਂ ਟੈਕਸ ਚੋਰੀ (ਜੀਐਸਟੀ ਚੋਰੀ) ਦੀ ਜਾਣਕਾਰੀ ਮਿਲੀ ਸੀ। ਜ਼ੀ ਸਮੂਹ ਨੇ ਆਮਦਨ ਕਰ ਵਿਭਾਗ ਵਲੋਂ ਉਨ੍ਹਾਂ ਦੇ ਦਫ਼ਤਰਾਂ ’ਤੇ ਛਾਪੇਮਾਰੀ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਇਨਕਮ ਟੈਕਸ ਅਧਿਕਾਰੀ ਨੇ ਕਿਹਾ ਕਿ ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ ਨੇ ਟੈਕਸ ਚੋਰੀ ਦੇ ਅੰਕੜਿਆਂ ਨੂੰ ਆਮਦਨ ਟੈਕਸ ਵਿਭਾਗ ਨਾਲ ਸਾਂਝਾ ਕੀਤਾ ਸੀ। ਇਸ ਅਧਾਰ ’ਤੇ ਛਾਪੇਮਾਰੀ ਕੀਤੀ ਗਈ ਹੈ।

ਕੰਪਨੀ ਦੇ ਅਧਿਕਾਰੀ ਕਰ ਰਹੇ ਹਨ ਸਹਿਯੋਗ 

ਜ਼ੀ ਸਮੂਹ ਦੇ ਬੁਲਾਰੇ ਨੇ ਦੱਸਿਆ ਕਿ ਟੈਕਸ ਵਿਭਾਗ ਦੇ ਅਧਿਕਾਰੀ ਕੁਝ ਪ੍ਰਸ਼ਨ ਲੈ ਕੇ ਸਾਡੇ ਦਫ਼ਤਰ ਪਹੁੰਚੇ ਸਨ। ਸਾਡੇ ਅਧਿਕਾਰੀ ਉਨ੍ਹਾਂ ਨੂੰ ਸਬੰਧਤ ਜਾਣਕਾਰੀ ਦੇ ਰਹੇ ਹਨ ਅਤੇ ਉਨ੍ਹਾਂ ਦਾ ਪੂਰਾ ਸਹਿਯੋਗ ਕਰ ਰਹੇ ਹਨ। ਹਾਲਾਂਕਿ ਬੁਲਾਰੇ ਨੇ ਇਹ ਨਹੀਂ ਦੱਸਿਆ ਕਿ ਇਹ ਛਾਪੇਮਾਰੀ ਮੁੰਬਈ ਤੋਂ ਇਲਾਵਾ ਸਮੂਹ ਦੇ ਕਿਹੜੇ ਦਫ਼ਤਰਾਂ ਵਿਚ ਕੀਤੀ ਜਾ ਰਹੀ ਸੀ। ਆਮਦਨ ਕਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਅਤੇ ਦਿੱਲੀ ’ਚ ਸਮੂਹ ਦਫ਼ਤਰਾਂ ਵਿਚ ਛਾਪੇ ਮਾਰੇ ਗਏ ਹਨ। ਦੱਸ ਦੇਈਏ ਕਿ ਸਮੂਹ ਦੇ ਸੰਸਥਾਪਕ ਸੁਭਾਸ਼ ਚੰਦਰ ਰਾਜ ਸਭਾ ਮੈਂਬਰ ਹਨ। ਇਹ ਸਮੂਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਨਕਦੀ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਕਰਜ਼ੇ ਦੇ ਭੁਗਤਾਨ ਲਈ ਸਮੂਹ ਨੂੰ ਆਪਣਾ ਕਾਰੋਬਾਰ ਵੇਚਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਅਲੀਬਾਬਾ ਸਮੂਹ ਦਾ ਮਾਲਕ ਜੈਕ ਮਾ ਪਿਛਲੇ ਦੋ ਮਹੀਨਿਆਂ ਤੋਂ ਲਾਪਤਾ !

ਐਲਐਡਟੀ ਨੇ ਦਿੱਤੀ ਜਾਣਕਾਰੀ

ਐਲ ਐਂਡ ਟੀ ਨੂੰ ਜਦੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਇਸ ਤੋਂ ਨਾ ਤਾਂ ਇਨਕਾਰ ਕੀਤਾ ਅਤੇ ਨਾ ਹੀ ਇਸ ਦੀ ਪੁਸ਼ਟੀ ਕੀਤੀ। ਹਾਲਾਂਕਿ ਇਨਕਮ ਟੈਕਸ ਅਧਿਕਾਰੀ ਨੇ ਕਿਹਾ ਕਿ ਐਲ ਐਂਡ ਟੀ ਦੇ ਬਹੁਤ ਸਾਰੇ ਦਫ਼ਤਰਾਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਨਕਮ ਟੈਕਸ ਵਿਭਾਗ ਦੇ ਸੂਤਰਾਂ ਦੇ ਅਨੁਸਾਰ, ਸਰਵੇ ਵਿਚ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਦੋਵਾਂ ਕੰਪਨੀਆਂ ਨੇ ਜੀਐਸਟੀ ਚੋਰੀ ਕੀਤੀ ਹੈ ਜਾਂ ਨਹੀਂ। 

ਇਹ ਵੀ ਪੜ੍ਹੋ- ਅਲੀਬਾਬਾ ਸਮੂਹ ਦਾ ਮਾਲਕ ਜੈਕ ਮਾ ਪਿਛਲੇ ਦੋ ਮਹੀਨਿਆਂ ਤੋਂ ਲਾਪਤਾ !

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ’ਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News