ਵਿੱਤੀ ਸਾਲ ਦੇ ਪਹਿਲੇ ਕਾਰੋਬਾਰੀ ਦਿਨ ਸੈਂਸੈਕਸ 'ਚ ਬਹਾਰ, ਨਿਫਟੀ 14867 ਤੋਂ ਪਾਰ ਹੋਇਆ ਬੰਦ
Thursday, Apr 01, 2021 - 04:53 PM (IST)
ਮੁੰਬਈ - ਅੱਜ ਵਿੱਤੀ ਸਾਲ 2021-22 ਦੇ ਪਹਿਲੇ ਅਤੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 520.68 ਅੰਕ ਭਾਵ 1.05 ਫੀਸਦੀ ਦੀ ਤੇਜ਼ੀ ਦੇ ਨਾਲ 50029.83 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 176.65 ਅੰਕਾਂ ਭਾਵ 1.20 ਫੀਸਦੀ ਦੀ ਤੇਜ਼ੀ ਦੇ ਨਾਲ 14867.35 ਦੇ ਪੱਧਰ 'ਤੇ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਪਿਛਲੇ ਹਫਤੇ ਦੌਰਾਨ 849.74 ਅੰਕ ਭਾਵ 1.70% ਦੀ ਗਿਰਾਵਟ ਨਾਲ ਬੰਦ ਹੋਇਆ ਸੀ। 29 ਮਾਰਚ 2021 ਨੂੰ ਹੋਲੀ ਦੇ ਮੌਕੇ ਤੇ ਘਰੇਲੂ ਸਟਾਕ ਮਾਰਕੀਟ ਬੰਦ ਰੱਖੀ ਗਈ ਸੀ। ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਦੇ ਮੌਕੇ 'ਤੇ ਮਾਰਕੀਟ ਬੰਦ ਰਹੇਗੀ। ਇੰਡੈਕਸ ਵਿਚ ਸ਼ਾਮਲ 30 ਸਟਾਕਾਂ ਵਿਚੋਂ 25 ਸਟਾਕਾਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ, ਜਿਸ ਵਿਚ ਇੰਡਸਇੰਡ ਬੈਂਕ ਵਿਚ ਸਭ ਤੋਂ ਜ਼ਿਆਦਾ 4.4% ਦੀ ਤੇਜ਼ੀ ਰਹੀ।
ਟਾਪ ਗੇਨਰਜ਼
ਟਾਟਾ ਸਟੀਲ, ਜੇ.ਐਸ.ਡਬਲਯੂ. ਸਟੀਲ, ਹਿੰਡਾਲਕੋ, ਇੰਡਸਇੰਡ ਬੈਂਕ, ਅਡਾਨੀ ਪੋਰਟਸ
ਟਾਟਾ ਲੂਜ਼ਰਜ਼
ਹਿੰਦੁਸਤਾਨ ਯੂਨੀਲੀਵਰ, ਨੇਸਲੇ ਇੰਡੀਆ, ਐਚਡੀਐਫਸੀ ਲਾਈਫ, ਡਿਵਿਸ ਲੈਬ,ਟੀ.ਸੀ.ਐਸ