ਮੰਤਰੀ ਸਮੂਹ ਆਵਾਸ ਖੇਤਰ ''ਤੇ GST ਦਰ 3 ਤੋਂ 5 ਫੀਸਦੀ ਰੱਖਣ ਦੇ ਪੱਖ ''ਚ
Friday, Feb 08, 2019 - 09:54 PM (IST)
ਨਵੀਂ ਦਿੱਲੀ-ਵਸਤੂ ਤੇ ਸੇਵਾ ਕਰ (ਜੀ. ਐੱਸ. ਟੀ.) ਕੌਂਸਲ ਵਲੋਂ ਗਠਿਤ ਮੰਤਰੀਆਂ ਦਾ ਸਮੂਹ (ਜੀ. ਓ. ਐੱਮ.) ਨਿਰਮਾਣ ਅਧੀਨ ਰਿਹਾਇਸ਼ੀ ਪ੍ਰਾਜੈਕਟਾਂ ਦੇ ਮਕਾਨਾਂ 'ਤੇ ਜੀ. ਐੱਸ. ਟੀ. ਦੀ ਦਰ 12 ਫ਼ੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦੇ ਪੱਖ 'ਚ ਹੈ। ਸਮੂਹ ਸਸਤੇ ਘਰਾਂ ਦੇ ਪ੍ਰਾਜੈਕਟਾਂ ਸਬੰਧੀ ਨਿਰਮਾਣ ਅਧੀਨ ਮਕਾਨਾਂ 'ਤੇ ਜੀ. ਐੱਸ. ਟੀ. ਦਰ ਨੂੰ 3 ਫ਼ੀਸਦੀ ਤੱਕ ਸੀਮਤ ਰੱਖਣ ਦਾ ਹਮਾਇਤੀ ਹੈ।
ਜੀ. ਐੱਸ. ਟੀ. ਕੌਂਸਲ ਨੇ ਰੀਅਲ ਅਸਟੇਟ ਖੇਤਰ ਦੀਆਂ ਦਿੱਕਤਾਂ ਜਾਂ ਚੁਣੌਤੀਆਂ ਦਾ ਪਤਾ ਲਾਉਣ ਤੇ ਟੈਕਸ ਦਰਾਂ ਦੀ ਸਮੀਖਿਆ ਦੇ ਪਿਛਲੇ ਮਹੀਨੇ ਗੁਜਰਾਤ ਦੇ ਉਪ-ਮੁੱਖ ਮੰਤਰੀ ਨਿਤਿਨ ਪਟੇਲ ਦੀ ਪ੍ਰਧਾਨਗੀ 'ਚ ਮੰਤਰੀ ਪੱਧਰ ਸਮੂਹ ਗਠਿਤ ਕੀਤਾ ਗਿਆ ਸੀ। ਸਮੂਹ ਨੇ ਆਪਣੀ ਪਹਿਲੀ ਬੈਠਕ 'ਚ ਸਸਤੇ ਘਰਾਂ 'ਤੇ ਜੀ. ਐੱਸ. ਟੀ. ਨੂੰ 8 ਫ਼ੀਸਦੀ ਤੋਂ ਘਟਾ ਕੇ 3 ਫ਼ੀਸਦੀ ਕਰਨ ਦਾ ਪੱਖ ਲਿਆ ਹੈ।