ਨਕਾਬਪੋਸ਼ ਲੁਟੇਰਿਆਂ ਨੇ ਪ੍ਰਾਈਵੇਟ ਸਕੂਲ ਟੀਚਰ ਤੋਂ ਖੋਹੀ 3 ਤੋਲੇ ਦੀ ਸੋਨੇ ਦੀ ਚੇਨ

Monday, Nov 11, 2024 - 08:04 AM (IST)

ਨਕਾਬਪੋਸ਼ ਲੁਟੇਰਿਆਂ ਨੇ ਪ੍ਰਾਈਵੇਟ ਸਕੂਲ ਟੀਚਰ ਤੋਂ ਖੋਹੀ 3 ਤੋਲੇ ਦੀ ਸੋਨੇ ਦੀ ਚੇਨ

ਲੁਧਿਆਣਾ (ਤਰੁਣ) : ਸਰਾਭਾ ਨਗਰ ਹੀਰੋ ਬੇਕਰੀ ਰੈੱਡ ਲਾਈਨ ਦੇ ਨੇੜੇ ਨਕਾਬਪੋਸ਼ ਲੁਟੇਰਿਆਂ ਨੇ ਇਕ ਪ੍ਰਾਈਵੇਟ ਸਕੂਲ ਟੀਚਰ ਦੇ ਗਲੇ ਤੋਂ ਸੋਨੇ ਦੀ ਚੇਨ ਖੋਹ ਲਈ ਅਤੇ ਭੱਜ ਗਏ। ਘਟਨਾ ਥਾਣਾ ਡਵੀਜ਼ਨ ਨੰਬਰ 5 ਦੇ ਅਧੀਨ ਆਉਂਦੇ ਇਲਾਕੇ ਹੀਰੋ ਬੈਕਰੀ ਦੇ ਨੇੜੇ ਬੀਤੇ ਦਿਨ ਦੀ ਹੈ।

ਪੀੜਤ ਮਹਿਲਾ ਨਵਜੋਤ ਕੌਰ ਨੇ ਦੱਸਿਆ ਕਿ ਉਹ ਗੁਰੂ ਨਾਨਕ ਪਬਲਿਕ ਸਕੂਲ ਮਾਡਲ ਟਾਊਨ ’ਚ ਟੀਚਰ ਹੈ। ਉਹ ਕਾਲਜ ਰੋਡ ਸਥਿਤ ਘਰ ਤੋਂ ਸਕੂਲ ਦੇ ਵੱਲ ਜਾ ਰਹੀ ਸਹੀ ਸੀ। ਹੀਰੋ ਬੈਕਰੀ ਦੇ ਨੇੜੇ ਰੈੱਡ ਲਾਈਟ ਹੋਣ ’ਤੇ ਉਸ ਨੇ ਆਪਣੀ ਐਕਟਿਵਾ ਰੋਕੀ, ਉਸੇ ਸਮੇਂ ਰੁਮਾਲ ਨਾਲ ਢੱਕਿਆ ਇਕ ਬਦਮਾਸ਼ ਉਸਦੇ ਕੋਲ ਆਇਆ ਅਤੇ ਤਿੰਨ ਤੋਲੇ ਦੀ ਚੇਨ ਖੋਹ ਕੇ ਫਰਾਰ ਹੋ ਗਿਆ। ਉਸ ਨੇ ਰੌਲਾ ਪਾਇਆ ਪਰ ਸੜਕ ਦੇ ਦੂਜੇ ਪਾਸੇ ਉਸ ਦਾ ਸਾਥੀ ਖੜ੍ਹਾ ਸੀ ਜਿਸ ਦੇ ਨਾਲ ਉਹ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਸਟੀਵ ਜਿਰਵਾ ਨੇ ਜਿੱਤੀ 'ਇੰਡੀਆਜ਼ ਬੈਸਟ ਡਾਂਸਰ' ਦੀ ਟਰਾਫੀ, ਇਨਾਮ 'ਚ ਮਿਲੇ ਲੱਖਾਂ ਰੁਪਏ ਤੇ ਲਗਜ਼ਰੀ ਕਾਰ

ਪੀੜਤਾ ਦਾ ਕਹਿਣਾ ਹੈ ਕਿ ਉਹ ਰੋਜ਼ ਘਰ ਤੋਂ ਸਕੂਲ ਜਾਂਦੀ ਹੈ। ਸ਼ਹਿਰ ਦਾ ਪੋਸ਼ ਇਲਾਕਾ ਹੋਣ ਦੇ ਬਾਵਜੂਦ ਵੀ ਸੜਕ ’ਤੇ ਕੋਈ ਟ੍ਰੈਫਿਕ ਮੁਲਾਜ਼ਮ ਨਹੀਂ ਖੜ੍ਹਾ ਸੀ। ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਮੇਜ ਸਿੰਘ ਨੇ ਦੱਸਿਆ ਕਿ ਪੀੜਤ ਸਕੂਲ ਅਧਿਆਪਿਕਾ ਨਵਜੋਤ ਕੌਰ ਦੇ ਬਿਆਨਾਂ ’ਤੇ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਹਨ। ਮੁਲਜਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਿਲੌਰ ਦੇ ਵੱਲ ਗਏ ਹਨ। ਫਿਲਹਾਲ ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News