ਆਸਟ੍ਰੇਲੀਆ ਦਾ ਵਰਕ ਵੀਜ਼ਾ ਲਗਵਾਉਣ ਦੇ ਨਾਂ ’ਤੇ ਏਜੰਟ ਨੇ ਦਿੱਤਾ ਧੋਖਾ, 5 ਲੋਕਾਂ ਨਾਲ ਮਾਰੀ 41 ਲੱਖ ਦੀ ਠੱਗੀ
Monday, Nov 18, 2024 - 06:08 AM (IST)

ਚੰਡੀਗੜ੍ਹ (ਸੁਸ਼ੀਲ) : ਆਸਟ੍ਰੇਲੀਆ ਦਾ ਵਰਕ ਵੀਜ਼ਾ ਲਗਵਾਉਣ ਦੇ ਨਾਂ ’ਤੇ ਪਟਿਆਲਾ ਦੀ ਰਹਿਣ ਵਾਲੀ ਪਲਕਦੀਪ ਕੌਰ ਸਣੇ ਪੰਜ ਲੋਕਾਂ ਤੋਂ ਸੈਕਟਰ-17 ਸਥਿਤ ਮਾਈ ਇਮੀਗ੍ਰੇਸ਼ਨ ਸਲਿਊਸ਼ਨ ਦੇ ਮਾਲਕ ਨੇ 41 ਲੱਖ ਰੁਪਏ ਦੀ ਠੱਗੀ ਮਾਰ ਲਈ। ਸੈਕਟਰ-17 ਥਾਣੇ ਦੀ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਮਾਈ ਇਮੀਗ੍ਰੇਸ਼ਨ ਸੋਲਿਊਸ਼ਨ ਦੇ ਮਾਲਕ ਵਿਕਾਸ ਸ਼ਰਮਾ ਤੇ ਹੋਰ ਸਟਾਫ ਖ਼ਿਲਾਫ਼ ਧੋਖਾਧੜੀ ਤੇ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ, ਪਲਕਦੀਪ ਕੌਰ ਤੇ ਪੰਜ ਹੋਰ ਲੋਕਾਂ ਦੇ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਲਗਵਾਉਣ ਲਈ ਵਿਕਾਸ ਸ਼ਰਮਾ ਨੇ 7-7 ਲੱਖ ਰੁਪਏ ਮੰਗੇ ਸਨ। ਉਨ੍ਹਾਂ ਆਸਟ੍ਰੇਲੀਆ ’ਚ ਕੰਮ ਕਰਨ ਲਈ ਇਮੀਗ੍ਰੇਸ਼ਨ ਮਾਲਕ ਨੂੰ 41 ਲੱਖ 51 ਹਜ਼ਾਰ ਤੇ ਪਾਸਪੋਰਟ ਦੇ ਦਿੱਤੇ। ਪਰ ਦੋ-ਤਿੰਨ ਮਹੀਨਿਆਂ ’ਚ ਵਰਕ ਵੀਜ਼ਾ ਲੱਗਣ ਦਾ ਕਹਿਣ ’ਤੇ ਲੱਖਾਂ ਰੁਪਏ ਲੈਣ ਤੋਂ ਬਾਅਦ ਵੀ ਇਮੀਗ੍ਰੇਸ਼ਨ ਕੰਪਨੀ ਨੇ ਸ਼ਿਕਾਇਤਕਰਤਾਵਾਂ ਨੂੰ ਨਾ ਤਾਂ ਵੀਜ਼ਾ ਦਿੱਤਾ ਤੇ ਨਾ ਹੀ ਪੈਸੇ ਵਾਪਸ ਕੀਤੇ। ਸ਼ਿਕਾਇਤਕਰਤਾਵਾਂ ਨੇ ਐੱਸ. ਐੱਸ. ਪੀ. ਪਬਲਿਕ ਵਿੰਡੋ ’ਤੇ ਵਿਕਾਸ ਸ਼ਰਮਾ ਖ਼ਿਲਾਫ ਸ਼ਿਕਾਇਤ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8