ਪਿਆਜ਼ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, 5 ਸਾਲਾਂ ਦੇ ਉੱਚ ਪੱਧਰ ’ਤੇ ਪਹੁੰਚੇ ਰੇਟ
Monday, Nov 18, 2024 - 04:33 PM (IST)
ਦੋਰਾਂਗਲਾ (ਨੰਦਾ)-ਦੇਸ਼ ’ਚ ਪਿਆਜ਼ ਦੀਆਂ ਕੀਮਤਾਂ ’ਚ ਜ਼ਬਰਦਸਤ ਉਛਾਲ ਆਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਲਾਸਲਗਾਂਵ ਖੇਤੀਬਾੜੀ ਉਤਪਾਦ ਬਾਜ਼ਾਰ ਕਮੇਟੀ (ਏ. ਪੀ. ਐੱਮ. ਸੀ.) ’ਚ ਪਿਆਜ਼ ਦੀ ਔਸਤ ਥੋਕ ਕੀਮਤ 5,656 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ, ਜੋ ਪਿਛਲੇ 5 ਸਾਲਾਂ ’ਚ ਸਭ ਤੋਂ ਜ਼ਿਆਦਾ ਹੈ। ਆਖਰੀ ਵਾਰ 10 ਦਸੰਬਰ 2019 ਨੂੰ ਪਿਆਜ਼ ਦੀਆਂ ਕੀਮਤਾਂ ਇਸ ਪੱਧਰ ’ਤੇ ਸਨ। ਲਾਸਲਗਾਂਵ ਏ. ਪੀ. ਐੱਮ. ਸੀ. ’ਚ ਪਿਆਜ਼ ਦੀ ਘੱਟੋ-ਘੱਟ ਅਤੇ ਵੱਧ ਤੋਂ ਵੱਧ ਥੋਕ ਕੀਮਤ ਕ੍ਰਮਵਾਰ 3951 ਰੁਪਏ ਅਤੇ 5656 ਰੁਪਏ ਪ੍ਰਤੀ ਕੁਇੰਟਲ ਦਰਜ ਕੀਤੀ ਗਈ। ਸ਼ਨੀਵਾਰ ਨੂੰ ਲਾਸਲਗਾਂਵ ’ਚ ਪਿਆਜ਼ ਦੀ ਔਸਤ ਥੋਕ ਕੀਮਤ 4770 ਰੁਪਏ ਪ੍ਰਤੀ ਕੁਇੰਟਲ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਪੁਲ ਤੋਂ ਹੇਠਾਂ ਡਿੱਗੇ ਐਕਟਿਵਾ ਸਵਾਰ ਕੁੜੀ-ਮੁੰਡਾ
ਲਾਸਲਗਾਂਵ ਖੇਤੀਬਾੜੀ ਉਤਪਾਦ ਬਾਜ਼ਾਰ ਕਮੇਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਗ ਦੀ ਤੁਲਨਾ ’ਚ ਪਿਆਜ਼ ਦੀ ਆਮਦ ’ਚ ਭਾਰੀ ਕਮੀ ਆਈ ਹੈ, ਜਿਸ ਦੇ ਨਾਲ ਕੀਮਤਾਂ ’ਚ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਆਮ ਤੌਰ ’ਤੇ ਲਾਸਲਗਾਂਵ ਮੰਡੀ ’ਚ ਰੋਜ਼ਾਨਾ ਲਗਭਗ 15,000 ਕੁਇੰਟਲ ਪਿਆਜ਼ ਦੀ ਆਮਦ ਹੁੰਦੀ ਸੀ ਪਰ ਹੁਣ ਇਹ ਘੱਟ ਕੇ ਸਿਰਫ਼ 3,000 ਕੁਇੰਟਲ ਰਹਿ ਗਈ ਹੈ। ਗਰਮੀਆਂ ਦੀ ਪੁਰਾਣੀ ਫ਼ਸਲ ਦੀ ਆਮਦ ਲਗਭਗ ਖ਼ਤਮ ਹੋ ਚੁੱਕੀ ਹੈ, ਜਦਕਿ ਖਰੀਫ ਪਿਆਜ਼ ਦੀ ਨਵੀਂ ਫ਼ਸਲ ਦੀ ਆਮਦ ਅਜੇ ਸ਼ੁਰੂ ਨਹੀਂ ਹੋਈ ਹੈ। ਇਸ ਨਾਲ ਬਾਜ਼ਾਰ ’ਚ ਪਿਆਜ਼ ਦੀ ਉਪਲੱਬਧਤਾ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ-ਪੰਜਾਬ 'ਚ 'ਆਪ' ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
ਜ਼ਿਲ੍ਹੇ ’ਚ ਅਕਤੂਬਰ ਦੇ ਦੂਜੇ ਹਫ਼ਤੇ ’ਚ ਪਏ ਭਾਰੀ ਮੀਂਹ ਨੇ ਖਰੀਫ ਪਿਆਜ਼ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਪਿਆਜ਼ ਦੀ ਆਮਦ ’ਤੇ ਵੀ ਅਸਰ ਪਿਆ ਹੈ। ਪਿਛਲੇ ਮਹੀਨੇ ਹੋਏ ਭਾਰੀ ਮੀਂਹ ਕਾਰਨ ਖਰੀਫ ਪਿਆਜ਼ ਦੀ ਫਸਲ ਨੂੰ ਵਿਆਪਕ ਨੁਕਸਾਨ ਪੁੱਜਾ ਹੈ। ਜ਼ਿਲ੍ਹੇ ’ਚ ਨਵੇਂ ਖਰੀਫ਼ ਪਿਆਜ਼ ਦੀ ਆਮਦ ਅਗਲੇ ਮਹੀਨੇ ਦੇ ਮੱਧ ਤਕ ਸ਼ੁਰੂ ਹੋਣ ਦੀ ਉਮੀਦ ਹੈ। ਬਚੇ ਹੋਏ ਪਿਆਜ਼ ਦੀ ਗੁਣਵੱਤਾ ਵੀ ਮੀਂਹ ਕਾਰਨ ਪ੍ਰਭਾਵਤ ਹੋਈ ਹੈ।
ਇਹ ਵੀ ਪੜ੍ਹੋ- ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ 'ਆਪ' ਉਮੀਦਵਾਰ ਦੀ ਹਮਾਇਤ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8