39 ਰੁਪਏ 'ਚ BSNLਆਪਣੇ ਯੂਜ਼ਰਸ ਨੂੰ ਦੇ ਰਿਹਾ ਹੈ ਅਨਲਿਮਟਿਡ ਕਾਲਿੰਗ, ਜਿਓ ਨੂੰ ਲੱਗੇਗਾ ਝਟਕਾ

07/15/2018 10:47:00 AM

ਨਵੀਂ ਦਿੱਲੀ—ਰਿਲਾਇੰਸ ਜਿਓ ਨੇ ਟੈੱਕ ਜਗਤ 'ਚ ਸਭ ਤੋਂ ਪਹਿਲਾਂ 4ਜੀ ਸੇਵਾ ਲਿਆ ਕੇ ਪੂਰੇ ਤਕਨਾਲੋਜੀ ਬਾਜ਼ਾਰ 'ਚ ਕਬਜ਼ਾ ਕੀਤਾ ਹੈ। ਆਏ ਦਿਨ ਨਵੇਂ ਅਤੇ ਸਸਤੇ ਪਲਾਨਾਂ ਨਾਲ ਗਾਹਕਾਂ ਨੂੰ ਆਕਰਸ਼ਿਤ ਕਰਨ 'ਚ ਸਫਲਤਾ ਹਾਸਲ ਕਰ ਰਿਹਾ ਹੈ। ਉੱਧਰ ਹੋਰ ਟੈਲੀਕਾਮ ਕੰਪਨੀਆਂ ਨੂੰ ਜਿਓ ਤੋਂ ਮਿਲਣ ਵਾਲੇ ਮੁਕਾਬਲੇ ਦੇ ਮੱਦੇਨਜ਼ਰ ਉਹ ਵੀ ਕੋਸ਼ਿਸ਼ ਕਰ ਰਿਹਾ ਹੈ। ਬਾਕੀ ਕੰਪਨੀਆਂ ਵੀ ਟੈੱਕ ਦੀ ਦੁਨੀਆ 'ਚ ਜਿਓ ਦੇ ਮੁਕਾਬਲੇ ਪਲਾਨ ਪੇਸ਼ ਕਰ ਰਹੀਆਂ ਹਨ। ਇਸ ਮੁਕਾਬਲੇ ਨੂੰ ਲੈ ਕੇ ਯੂਜ਼ਰਸ ਲਈ ਇਕ ਤੋਂ ਵਧ ਕੇ ਇਕ ਪਲਾਨ ਪੇਸ਼ ਕੀਤਾ ਜਾ ਰਿਹਾ ਹੈ ਜਿਸ 'ਚ ਕਾਲਿੰਗ ਦੇ ਨਾਲ-ਨਾਲ ਡਾਟਾ ਪੈਕ ਵੀ ਉਪਲੱਬਧ ਕਰਵਾਇਆ ਜਾ ਰਿਹਾ ਹੈ। 
ਹਾਲ ਹੀ 'ਚ ਭਾਰਤੀ ਸੰਚਾਰ ਨਿਗਮ ਲਿਮਟਿਡ ਨੇ ਧਮਾਕੇਦਾਰ ਪਲਾਨ ਪੇਸ਼ ਕੀਤੇ ਹਨ ਜਿਸ ਨਾਲ ਜਿਓ ਨੂੰ ਝਟਕਾ ਲੱਗ ਸਕਦਾ ਹੈ। ਬੀ.ਐੱਸ.ਐੱਨ.ਐੱਲ. ਯੂਜ਼ਰਸ ਲਈ ਖੁਸ਼ਖਬਰੀ ਹੈ। ਬੀ.ਐੱਸ.ਐੱਨ.ਐੱਲ. ਨੇ ਆਪਣੇ ਯੂਜ਼ਰਸ ਨੂੰ ਬਣਾਏ ਰੱਖਣ ਲਈ 39 ਰੁਪਏ ਵਾਲਾ ਪਲਾਨ ਪੇਸ਼ ਕੀਤਾ ਹੈ ਜਿਸ 'ਚ ਗਾਹਕ ਨੂੰ ਅਨਲਿਮਟਿਡ ਕਾਲਿੰਗ ਦੇ ਰਿਹਾ ਹੈ। ਇਸ ਪਲਾਨ ਦੀ ਵੈਲਿਡਿਟੀ 10 ਦਿਨਾਂ ਦੀ ਹੈ। ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ ਨਾਲ ਹੋਰ ਪ੍ਰਾਈਵੇਟ ਕੰਪਨੀਆਂ ਨੂੰ ਵੀ ਟੱਕਰ ਮਿਲੇਗੀ।
ਬੀ.ਐੱਸ.ਐੱਨ.ਐੱਲ. ਦਾ ਇਕ ਪਲਾਨ ਦਿੱਲੀ ਅਤੇ ਮੁੰਬਈ ਸਰਕਲ 'ਚ ਲਾਗੂ ਨਹੀਂ ਹੋਵੇਗਾ। ਇਥੇ ਦੇ ਯੂਜ਼ਰਸ ਨੂੰ ਇਸ ਪਲਾਨ ਦਾ ਫਾਇਦਾ ਨਹੀਂ ਮਿਲੇਗਾ। ਬਾਕੀ ਯੂਜ਼ਰਸ ਅਨਲਿਮਟਿਡ ਕਾਲਿੰਗ ਦਾ ਫਾਇਦਾ ਲੈ ਸਕਦੇ ਹਨ। ਬੀ.ਐੱਸ.ਐੱਨ.ਐੱਲ. ਦੇ ਇਕ ਪਲਾਨ 'ਚ ਯੂਜ਼ਰਸ ਨੂੰ 10 ਦਿਨ ਲਈ ਅਨਲਿਮਟਿਡ ਕਾਲਿੰਗ ਤੋਂ ਇਲਾਵਾ 100 ਐੱਸ.ਐੱਮ.ਐੱਸ.ਦੀ ਵੀ ਸੁਵਿਧਾ ਮਿਲੇਗੀ।
ਬੀ.ਐੱਸ.ਐੱਨ.ਐੱਲ. ਦੇ ਹੋਰ ਵੀ ਕਈ ਪਲਾਨ ਹਨ ਜਿਨ੍ਹਾਂ 'ਚ ਅਨਲਿਮਟਿਡ ਕਾਲਿੰਗ ਦਿੱਤੀ ਜਾ ਰਹੀ ਹੈ ਇਨ੍ਹਾਂ 'ਚੋਂ 99 ਅਤੇ 319 ਰੁਪਏ ਦੇ ਪਲਾਨ ਸ਼ਾਮਲ ਹਨ। 99 ਰੁਪਏ ਵਾਲੇ ਪਲਾਨ ਦੀ ਕਾਲਿੰਗ ਲਈ 26 ਦਿਨਾਂ ਦੀ ਵੈਲਿਡਿਟੀ ਦਿੱਤੀ ਗਈ ਹੈ। ਨਾਲ ਹੀ 319 ਰੁਪਏ ਵਾਲੇ ਪਲਾਨ 'ਚ ਯੂਜ਼ਰਸ ਨੂੰ 90 ਦਿਨਾਂ ਤੱਕ ਮੁਫਤ ਕਾਲਿੰਗ ਦੀ ਸੁਵਿਧਾ ਮਿਲ ਰਹੀ ਹੈ। 


Related News