T20 World Cup: ਪਾਕਿ ਖ਼ਿਲਾਫ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੂੰ ਝਟਕਾ, ਅਭਿਆਸ ਦੌਰਾਨ ਜ਼ਖ਼ਮੀ ਹੋਏ ਰੋਹਿਤ ਸ਼ਰਮਾ

06/08/2024 5:34:23 PM

ਸਪੋਰਟਸ ਡੈਸਕ- ਭਾਰਤ ਬਨਾਮ ਪਾਕਿਸਤਾਨ ਦਾ ਹਾਈ ਵੋਲਟੇਜ ਮੈਚ ਸ਼ੁਰੂ ਹੋਣ 'ਚ ਹੁਣ ਇੱਕ ਦਿਨ ਬਾਕੀ ਹੈ। ਭਾਰਤ ਅਤੇ ਪਾਕਿਸਤਾਨ ਸਮੇਤ ਦੁਨੀਆ ਭਰ ਦੇ ਖੇਡ ਪ੍ਰੇਮੀ ਟੀ-20 ਵਿਸ਼ਵ ਕੱਪ 2024 ਦੇ ਤਹਿਤ ਹੋਣ ਵਾਲੇ ਇਸ ਮਹਾ-ਮੁਕਾਬਲੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਰ ਇਸ ਦੌਰਾਨ, ਖ਼ਬਰ ਆ ਰਹੀ ਹੈ ਜੋ ਭਾਰਤੀ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਖਿਲਾਫ ਮੈਚ ਤੋਂ ਪਹਿਲਾਂ ਅਭਿਆਸ ਸੈਸ਼ਨ ਦੌਰਾਨ ਰੋਹਿਤ ਸ਼ਰਮਾ ਜ਼ਖਮੀ ਹੋ ਗਏ ਹਨ। ਜਿੱਥੇ ਆਇਰਲੈਂਡ ਦੇ ਖਿਲਾਫ ਮੈਚ ਦੌਰਾਨ ਨਿਊਯਾਰਕ ਦੀ ਖਤਰਨਾਕ ਪਿੱਚ 'ਤੇ ਉਨ੍ਹਾਂ ਦੇ ਮੋਢੇ 'ਤੇ ਸੱਟ ਲੱਗ ਗਈ ਸੀ, ਉਥੇ ਹੁਣ ਰੋਹਿਤ ਸ਼ਰਮਾ ਦੇ ਅਭਿਆਸ ਸੈਸ਼ਨ ਦੌਰਾਨ ਖੱਬੇ ਹੱਥ ਦੇ ਅੰਗੂਠੇ 'ਤੇ ਸੱਟ ਲੱਗ ਗਈ ਹੈ। ਕਪਤਾਨ ਰੋਹਿਤ ਸ਼ਰਮਾ ਦੇ ਵਾਰ-ਵਾਰ ਸੱਟ ਲੱਗਣ ਕਾਰਨ ਨਿਊਯਾਰਕ 'ਚ ਪ੍ਰਸ਼ੰਸਕ ਪਰੇਸ਼ਾਨ ਹਨ।

ਇਹ ਵੀ ਪੜ੍ਹੋ- ਕੰਗਨਾ ਰਣੌਤ ਥੱਪੜ ਕਾਂਡ: ਕੁਲਵਿੰਦਰ ਕੌਰ ਦੇ ਪੱਖ 'ਚ ਆਈ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ
ਪਹਿਲਾਂ ਸੱਟ ਦੇ ਚੱਲਦੇ ਰਿਟਾਇਰਡ ਹਰਟ ਹੋਏ ਸਨ ਰੋਹਿਤ ਸ਼ਰਮਾ 
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਆਇਰਲੈਂਡ ਦੇ ਖਿਲਾਫ ਮੈਚ 'ਚ ਬੱਲੇਬਾਜ਼ੀ ਕਰਦੇ ਹੋਏ ਪੁਲ ਸ਼ਾਟ ਖੇਡਦੇ ਹੋਏ ਮੋਢੇ 'ਤੇ ਸੱਟ ਲੱਗ ਗਈ ਸੀ। ਹਾਲਾਂਕਿ ਉਸ ਸਮੇਂ ਭਾਰਤੀ ਟੀਮ ਜਿੱਤ ਦੀ ਦਹਿਲੀਜ਼ 'ਤੇ ਪਹੁੰਚ ਚੁੱਕੀ ਸੀ। ਜਿਸ ਕਾਰਨ ਉਹ ਰਿਟਾਇਰਡ ਹਰਟ ਹੋ ਗਏ। ਰੋਹਿਤ ਸ਼ਰਮਾ ਨੇ ਮੈਚ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਦੇ ਮੋਢੇ 'ਚ ਦਰਦ ਹੈ ਅਤੇ ਉਹ ਇਸ ਮੈਗਾ ਈਵੈਂਟ ਦੇ ਸ਼ੁਰੂਆਤੀ ਪੜਾਅ 'ਚ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ। ਹੁਣ ਅੰਗੂਠੇ ਦੀ ਸੱਟ ਨੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ- IND vs PAK ਮੈਚ 'ਤੇ ਮੀਂਹ ਦਾ ਸਾਇਆ, ਰੱਦ ਹੋਣ ਤੇ ਪਾਕਿ ਨੂੰ ਹੋ ਸਕਦੈ ਲਾਭ
ਮੈਡੀਕਲ ਟੀਮ ਨੇ ਜਾਂਚ ਕੀਤੀ
ਦਰਅਸਲ ਏ.ਐੱਨ.ਆਈ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਨੈੱਟ ਸੈਸ਼ਨ ਦੌਰਾਨ ਰੋਹਿਤ ਸ਼ਰਮਾ ਦੇ ਅੰਗੂਠੇ 'ਤੇ ਗੇਂਦ ਲੱਗ ਗਈ ਸੀ। ਜਿਸ ਤੋਂ ਬਾਅਦ ਉਥੇ ਮੌਜੂਦ ਮੈਡੀਕਲ ਸਟਾਫ ਨੇ ਤੁਰੰਤ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਗੇਂਦ ਰੋਹਿਤ ਸ਼ਰਮਾ ਦੇ ਅੰਗੂਠੇ 'ਤੇ ਲੱਗਣ ਤੋਂ ਬਾਅਦ ਉਨ੍ਹਾਂ ਨੇ ਦਸਤਾਨੇ ਲਾਹ ਲਏ ਅਤੇ ਇਲਾਜ ਕਰਵਾਇਆ। ਇਸ ਤੋਂ ਬਾਅਦ ਮੈਡੀਕਲ ਟੀਮ ਨੇ ਵੀ ਗਰਾਊਂਡ 'ਤੇ ਪਹੁੰਚ ਕੇ ਉਨ੍ਹਾਂ ਦੀ ਜਾਂਚ ਕੀਤੀ।

ਇਹ ਵੀ ਪੜ੍ਹੋ- ਸਰਬਜੋਤ ਨੇ ਮਿਊਨਿਖ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਸੋਨ ਤਮਗਾ ਜਿੱਤਿਆ
ਬਹੁਤ ਖਤਰਨਾਕ ਹੈ ਨਿਊਯਾਰਕ ਦੀ ਪਿੱਚ
ਭਾਰਤ ਬਨਾਮ ਪਾਕਿਸਤਾਨ ਦਾ ਮੈਚ ਨਿਊਯਾਰਕ ਦੇ ਨਸਾਓ ਕਾਊਂਟੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਵੇਗਾ। ਜਿੱਥੇ ਭਾਰਤ ਨੇ ਆਪਣਾ ਪਹਿਲਾ ਮੈਚ ਆਇਰਲੈਂਡ ਖਿਲਾਫ ਖੇਡਿਆ ਸੀ। ਨਸਾਓ ਦੀ ਘਾਤਕ ਪਿੱਚ ਕਾਰਨ ਗੇਂਦ ਦੇ ਅਸਮਾਨ ਉਛਾਲ ਕਾਰਨ ਕਈ ਬੱਲੇਬਾਜ਼ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵੀ ਸ਼ਾਮਲ ਹਨ। ਕਈ ਦਿੱਗਜਾਂ ਨੇ ਡਰਾਪ-ਇਨ ਪਿੱਚ ਦੀ ਆਲੋਚਨਾ ਕੀਤੀ ਹੈ, ਪਰ ਆਈ.ਸੀ.ਸੀ. ਇੱਥੇ ਮੈਚ ਕਰਵਾਉਣ 'ਤੇ ਅੜੀ ਹੋਈ ਹੈ।


Aarti dhillon

Content Editor

Related News