ਪਾਕਿਸਤਾਨ 'ਚ ਈਦ-ਉਲ-ਅਜ਼ਹਾ 'ਤੇ ਵਿਕਿਆ 200 ਰੁਪਏ ਕਿਲੋ ਟਮਾਟਰ, ਇਕ ਦਿਨ 'ਚ 100 ਰੁਪਏ ਵਧੇ ਭਾਅ

06/17/2024 6:27:42 PM

ਇਸਲਾਮਾਬਾਦ — ਪਾਕਿਸਤਾਨ ਵਿਚ ਸਰਕਾਰ ਵੱਲੋਂ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੈਅ ਕੀਤੇ ਜਾਣ ਦੇ ਬਾਵਜੂਦ ਬਾਜ਼ਾਰ ਵਿਚ ਟਮਾਟਰ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।

ਸਰਹੱਦ ਪਾਰਲੇ ਸੂਤਰਾਂ ਮੁਤਾਬਕ ਈਦ-ਉਲ-ਅਜ਼ਹਾ ਦੇ ਨਾਲ-ਨਾਲ ਪਾਕਿਸਤਾਨ ਦੇ ਸਥਾਨਕ ਪ੍ਰਚੂਨ ਬਾਜ਼ਾਰਾਂ ’ਚ ਟਮਾਟਰ ਦੀਆਂ ਕੀਮਤਾਂ ’ਚ ਭਾਰੀ ਵਾਧਾ ਦੇਖਿਆ ਗਿਆ ਹੈ। ਪੇਸ਼ਾਵਰ ’ਚ ਕੀਮਤਾਂ 200 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਗਈਆਂ ਹਨ। ਪਿਸ਼ਾਵਰ ਦੇ ਡਿਪਟੀ ਕਮਿਸ਼ਨਰ ਨੇ ਧਾਰਾ 144 ਤਹਿਤ ਜ਼ਿਲ੍ਹੇ ਤੋਂ ਬਾਹਰ ਟਮਾਟਰਾਂ ਦੀ ਢੋਆ-ਢੁਆਈ ’ਤੇ ਪਾਬੰਦੀ ਲਗਾ ਦਿੱਤੀ ਹੈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਇੱਕ ਦਿਨ ਵਿੱਚ ਹੀ ਭਾਅ ਵਿੱਚ 100 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ ਅਤੇ ਹੁਣ ਅਜਿਹਾ ਲੱਗਦਾ ਹੈ ਕਿ ਜ਼ਿਲਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਇੱਕ ਵਾਰ ਫਿਰ ਜ਼ੁਬਾਨੀ ਹਦਾਇਤਾਂ ਤੱਕ ਹੀ ਸੀਮਤ ਹੋ ਜਾਣਗੀਆਂ। ਇਸ ਸਾਲ ਦੀ ਸ਼ੁਰੂਆਤ ’ਚ ਈਦ-ਉਲ-ਫਿਤਰ ਦੌਰਾਨ ਸੀਮਤ ਸਪਲਾਈ ਕਾਰਨ ਸਥਾਨਕ ਪ੍ਰਚੂਨ ਬਾਜ਼ਾਰ ’ਚ ਅਪ੍ਰੈਲ ’ਚ ਟਮਾਟਰ ਦੀ ਕੀਮਤ 500 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਸੀ।


Harinder Kaur

Content Editor

Related News