IMF ਨੇ ਕਿਹਾ, ''ਭਾਰਤ ਦੀ 2020-21 ''ਚ GDP ਗ੍ਰੋਥ 1.9 ਫੀਸਦੀ ਰਹੇਗੀ''

04/14/2020 9:14:58 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਕੇਂਦਰ ਸਰਕਾਰ ਵਲੋਂ ਕੀਤੇ ਗਏ ਲਾਕਡਾਊਨ ਦਾ ਦੇਸ਼ ਦੀ ਅਰਥ ਵਿਵਸਥਾ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਕੌਮਾਂਤਰੀ ਮੁਦਰਾ ਫੰਡ ਨੇ ਇਸ ਨੂੰ ਦੇਖਦੇ ਹੋਏ ਚਾਲੂ ਵਿੱਤੀ ਸਾਲ 2020-21 ਵਿਚ ਭਾਰਤ ਦੀ ਜੀ. ਡੀ. ਪੀ. ਵਿਕਾਸ ਦਰ ਸਿਰਫ 1.9 ਫੀਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਹੈ। ਲਾਕਡਾਊਨ ਕਾਰਨ ਸਾਰੇ ਉਦਯੋਗਾਂ ਦਾ ਕੰਮਕਾਜ ਬੰਦ ਹੈ ਅਤੇ ਬਰਾਮਦ ਵੀ ਕਾਫੀ ਪ੍ਰਭਾਵਿਤ ਹੋਈ ਹੈ। ਇਸ ਤੋਂ ਪਹਿਲਾਂ ਕਈ ਹੋਰ ਰੇਟਿੰਗ ਏਜੰਸੀਆਂ ਭਾਰਤ ਦੇ ਜੀ. ਡੀ. ਪੀ. ਵਿਕਾਸ ਦਰ ਅਨੁਮਾਨ ਨੂੰ ਘਟਾ ਚੁੱਕੀਆਂ ਹਨ। 

ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਦੇਸ਼ ਭਰ ਵਿਚ ਕੀਤੇ ਗਏ ਲਾਕਡਾਊਨ ਦਾ ਅਰਥ ਵਿਵਸਥਾ 'ਤੇ ਵੱਡਾ ਅਸਰ ਪੈਣ ਜਾ ਰਿਹਾ ਹੈ। ਕ੍ਰੈਡਿਟ ਰੇਟਿੰਗ ਏਜੰਸੀ ਫਿਚ ਰੇਟਿੰਗਸ ਨੇ ਭਾਰਤ ਦੇ ਵਿਕਾਸ ਅੰਦਾਜ਼ਿਆਂ ਨੂੰ ਘਟਾ ਕੇ 2 ਫੀਸਦੀ ਕਰ ਦਿੱਤਾ ਹੈ। ਇਹ 30 ਸਾਲ ਦਾ ਘੱਟ ਤੋਂ ਘੱਟ ਪੱਧਰ ਹੋਵੇਗਾ। ਪਹਿਲਾਂ ਉਸ ਨੇ ਅੰਦਾਜ਼ਾ ਘਟਾ ਕੇ 5.1 ਫੀਸਦੀ ਕੀਤਾ ਸੀ। 
ਗੋਲਡਮੈਨ ਸੈਸ਼ ਮੁਤਾਬਕ ਕੋਰੋਨਾ ਵਾਇਰਸ ਅਤੇ ਇਸ ਦੀ ਰੋਕਥਾਮ ਲਈ ਲਾਗੂ ਲਾਕਡਾਊਨ ਕਾਰਨ ਵਿੱਤ ਸਾਲ 2020-21 ਵਿਚ ਭਾਰਤ ਦੀ ਆਰਥਿਕ ਗ੍ਰੋਥ ਕਈ ਦਹਾਕਿਆਂ ਦੇ ਹੇਠਲੇ ਪੱਧਰ 1.6 ਫੀਸਦੀ 'ਤੇ ਆ ਸਕਦੀ ਹੈ।

ਉੱਥੇ ਹੀ, ਬ੍ਰਿਟੇਨ ਦੇ ਮੁੱਖ ਬੈਂਕ ਬਾਰਕਲੇਜ ਨੇ ਕਿਹਾ ਕਿ ਕਲੰਡਰ ਸਾਲ 2020 ਦੀ ਜੀ. ਡੀ. ਪੀ. ਗ੍ਰੋਥ ਜ਼ੀਰੋ ਫੀਸਦੀ ਰਹਿਣ ਦਾ ਖਦਸ਼ਾ ਪ੍ਰਗਟਾਇਆ ਹੈ। ਇਸ ਤੋਂ ਪਹਿਲਾਂ ਬੈਂਕ ਨੇ ਜੀ. ਡੀ. ਪੀ. ਗ੍ਰੋਥ 2.5 ਫੀਸਦੀ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਸੀ। 


Sanjeev

Content Editor

Related News