ਫਰਵਰੀ ''ਚ IIP ਵਾਧਾ ਦਰ 0.10 ਫੀਸਦੀ

04/13/2019 9:46:23 AM

ਨਵੀਂ ਦਿੱਲੀ—ਰੇਗੂਲੇਟਰ ਖੇਤਰ 'ਚ ਸੁਸਤੀ ਨਾਲ ਫਰਵਰੀ ਮਹੀਨੇ 'ਚ ਉਦਯੋਗਿਕ ਉਤਪਾਦਨ ਵਾਧਾ ਦਰ 0.10 ਫੀਸਦੀ ਰਹੀ ਹੈ। ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਪਿਛਲੇ ਸਾਲ ਫਰਵਰੀ 'ਚ ਉਦਯੋਗਿਕ ਉਤਪਾਦਨ ਸੂਚਕਾਂਕ (ਆਈ.ਆਈ.ਪੀ.) ਦੀ ਵਾਧਾ ਦਰ 6.90 ਫੀਸਦੀ ਰਹੀ ਸੀ। ਕੇਂਦਰੀ ਸੰਖਿਅਕੀ ਦਫਤਰ (ਸੀ.ਐੱਸ.ਓ.) ਦੇ ਅੰਕੜਿਆਂ ਦੇ ਮੁਤਾਬਕ ਵਿੱਤੀ ਸਾਲ 2018-19 ਦੇ ਪਹਿਲੇ 11 ਮਹੀਨੇ ਦੇ ਦੌਰਾਨ ਆਈ.ਆਈ.ਪੀ. ਦੀ ਔਸਤ ਵਾਧਾ ਦਰ ਚਾਰ ਫੀਸਦੀ ਰਹੀ। ਉੱਧਰ ਵਿੱਤੀ ਸਾਲ 2017-18 ਦੇ 11 ਮਹੀਨੇ 'ਚ ਇਹ ਦਰ 4.30 ਫੀਸਦੀ ਰਹੀ ਸੀ।

 


Aarti dhillon

Content Editor

Related News