ਆਈਸ ਕਰੀਮ ਉਦਯੋਗ ਨੂੰ 10,000 ਕਰੋੜ ਰੁਪਏ ਦਾ ਘਾਟਾ, ਵਿਕਰੀ 85 ਫੀਸਦੀ ਘਟੀ

Saturday, Apr 25, 2020 - 06:03 PM (IST)

ਨਵੀਂ ਦਿੱਲੀ - ਇਸ ਸਾਲ ਕੋਵਿਡ -19 ਮਹਾਂਮਾਰੀ ਕਾਰਨ ਆਈਸ ਕਰੀਮ ਇੰਡਸਟਰੀਜ਼ ਨੂੰ ਗਰਮੀਆਂ ਦੇ ਮੌਸਮ ਵਿਚ 10,000 ਕਰੋੜ ਰੁਪਏ ਦਾ ਅਨੁਮਾਨਿਤ ਨੁਕਸਾਨ ਹੋ ਸਕਦਾ ਹੈ। ਇਸ ਸਾਲ ਮਾਰਚ ਅਤੇ ਅਪ੍ਰੈਲ ਦੇ ਵਿਚਕਾਰ ਆਈਸ ਕਰੀਮ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 80 ਤੋਂ 85 ਪ੍ਰਤੀਸ਼ਤ ਘੱਟ ਗਈ ਹੈ। ਅਮੂਲ, ਹਿੰਦੁਸਤਾਨ ਯੂਨੀਲੀਵਰ ਲਿਮਟਿਡ, ਵਾਡੀਲਾਲ, ਹੈਵਮੋਰ ਅਤੇ ਮਦਰ ਡੇਅਰੀ ਵਰਗੀਆਂ ਪ੍ਰਮੁੱਖ ਆਈਸਕ੍ਰੀਮ ਬਣਾਉਣ ਵਾਲੀਆਂ ਕੰਪਨੀਆਂ ਇਸ ਮਿਆਦ ਦੇ ਦੌਰਾਨ ਆਮ ਤੌਰ 'ਤੇ ਆਪਣੀ ਸਾਲਾਨਾ ਕਮਾਈ ਦਾ 40% ਆਮਦਨ ਇਸੇ ਮਿਆਦ ਦੌਰਾਨ ਕਰਦੀਆਂ ਹਨ। ਪਰ ਇਸ ਸਾਲ ਕੋਰੋਨਾ ਵਾਇਰਸ ਕਾਰਣ ਇਸ ਉਦਯੋਗ ਉੱਤੇ ਇਸ ਦੀ ਮਾਰ ਪੈ ਰਹੀ ਹੈ।


ਇਹ ਵੀ ਪੜ੍ਹੋ: ਸਰਕਾਰ ਛੋਟੇ ਦੁਕਾਨਦਾਰਾਂ ਲਈ ਬਣਾਏਗੀ ਈ-ਕਾਮਰਸ ਪਲੇਟਫਾਰਮ , 7 ਕਰੋੜ ਰਿਟੇਲਰਾਂ ਨੂੰ ਜੋੜਨ ਦੀ ਤਿਆਰੀ

ਲਾਕਡਾਉਨ ਕਾਰਨ ਉਤਪਾਦਨ ਬੰਦ ਹੈ। ਮੌਜੂਦਾ ਸਟਾਕ ਦਾ ਵੱਡਾ ਹਿੱਸਾ ਜਨਵਰੀ ਅਤੇ ਫਰਵਰੀ ਮਿਆਦ ਦੌਰਾਨ ਤਿਆਰ ਕੀਤਾ ਗਿਆ ਸੀ। ਗਰਮੀਆਂ ਦਾ ਮੌਸਮ ਆਈਸ ਕਰੀਮ ਦੀ ਵਿਕਰੀ ਲਈ ਸਭ ਤੋਂ ਬਿਹਤਰ ਸਮਾਂ ਹੁੰਦਾ ਹੈ, ਇਸੇ ਕਰਕੇ ਗਰਮੀਆਂ ਦੇ ਆਉਣ ਤੋਂ 2-3 ਮਹੀਨੇ ਪਹਿਲਾਂ ਹੀ ਇਸ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ: Alert - ATM ਕਾਰਣ ਫੈਲ ਰਿਹਾ ਹੈ ਕੋਰੋਨਾ ਵਾਇਰਸ! ਹੁਣ ਪੈਸੇ ਕਢਵਾਉਣ ਸਮੇਂ ਕਰੋ ਇਹ ਕੰਮ

ਇਸ ਕਾਰਨ ਆਈ ਸਮੱਸਿਆ

ਲਾਕਡਾਉਨ ਕਾਰਨ ਟ੍ਰਾਂਸਪੋਰਟੇਸ਼ਨ ਇਕ ਵੱਡੀ ਸਮੱਸਿਆ ਹੈ ਇਸ ਕਾਰਨ ਆਈਸ ਕਰੀਮ ਨਿਰਮਾਤਾ ਬਾਜ਼ਾਰ ਤੱਕ ਨਹੀਂ ਪਹੁੰਚ ਪਾ ਰਹੇ। ਇਸ ਤੋਂ ਇਲਾਵਾ ਇਨ੍ਹਾਂ ਉਤਪਾਦਕਾਂ ਨੂੰ ਸਟੋਰੇਜ ਦੀ ਕੀਮਤ ਵੀ ਦੇਣੀ ਪੈ ਰਹੀ ਹੈ। ਇਸ ਕਾਰਨ ਇਸ ਦੀ ਲਾਗਤ ਦਾ ਇਕ ਵੱਡਾ ਹਿੱਸਾ ਬਿਜਲੀ ਅਤੇ ਗੁਦਾਮ ਵਰਗੀਆਂ ਸਥਿਰ ਕੀਮਤਾਂ ਦਾ ਹੁੰਦਾ ਹੈ।

ਕੇਂਦਰ ਅਤੇ ਰਾਜ ਸਰਕਾਰ ਤੋਂ ਰਾਹਤ ਦੀ ਉਮੀਦ ਕਰਦੇ ਹਨ

ਇੰਡੀਅਨ ਆਈਸਕ੍ਰੀਮ ਮੈਨੂਫੈਕਚਰਰਜ਼ ਐਸੋਸੀਏਸ਼ਨ (ਆਈਆਈਸੀਐਮ) ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਰਾਹਤ ਲਈ ਪੱਤਰ ਵੀ ਲਿਖਿਆ ਗਿਆ ਹੈ। ਆਈ.ਆਈ.ਸੀ.ਐਮ.ਏ. ਨੇ ਪੱਤਰ ਵਿਚ ਕਿਹਾ ਹੈ ਕਿ ਉਨ੍ਹਾਂ ਨੂੰ ਬਿਜਲੀ ਬਿੱਲ ਲਈ ਘੱਟੋ ਘੱਟ 50 ਪ੍ਰਤੀਸ਼ਤ ਦੀ ਛੋਟ ਮਿਲਣੀ ਚਾਹੀਦੀ ਹੈ। ਇਹ ਛੋਟ ਮਾਰਚ 2020 ਤੋਂ ਜੁਲਾਈ 2020 ਤੱਕ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਆਈਸ ਕਰੀਮ ਕੰਪਨੀਆਂ ਵੀ ਸਪਲਾਈ ਚੇਨ 'ਤੇ ਨਜ਼ਰ ਰੱਖ ਰਹੀਆਂ ਹਨ ਤਾਂ ਜੋ ਉਹ ਲਾਕਡਾਉਨ ਖਤਮ ਹੋਣ ਦੇ ਤੁਰੰਤ ਬਾਅਦ ਅਗਲੇ 30 ਤੋਂ 40 ਦਿਨਾਂ ਅੰਦਰ ਆਪਣੀ ਵਿਕਰੀ ਵਧਾ ਸਕਣ।

ਇਹ ਵੀ ਪੜ੍ਹੋ: ਬੈਂਕ 'ਚ 6 ਮਹੀਨੇ ਤੱਕ ਨਹੀਂ ਹੋਵੇਗੀ ਹੜਤਾਲ, ਸਰਕਾਰ ਨੇ ਨਵਾਂ ਕਾਨੂੰਨ ਕੀਤਾ ਲਾਗੂ


Harinder Kaur

Content Editor

Related News