ਬੈਂਕ ਖਾਤਾ ਕਰ ਲਓ ਚੈੱਕ, ਇਨਕਮ ਟੈਕਸ ਵਿਭਾਗ ਵੱਲੋਂ 15,438 ਕਰੋੜ ਜਾਰੀ

05/05/2021 3:41:25 PM

ਨਵੀਂ ਦਿੱਲੀ- ਇਨਕਮ ਟੈਕਸ ਭਰਦੇ ਹੋ ਤਾਂ ਬੈਂਕ ਖਾਤਾ ਚੈੱਕ ਕਰ ਲਓ ਕਿ ਤੁਹਾਡਾ ਰਿਫੰਡ ਆ ਚੁੱਕਾ ਹੈ ਜਾਂ ਨਹੀਂ। ਇਨਕਮ ਟੈਕਸ ਵਿਭਾਗ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਉਸ ਨੇ ਮੌਜੂਦਾ ਵਿੱਤੀ ਸਾਲ ਦੇ ਇਕ ਮਹੀਨੇ ਵਿਚ 11.73 ਲੱਖ ਟੈਕਸਦਾਤਾਵਾਂ ਨੂੰ 15,438 ਕਰੋੜ ਰੁਪਏ ਤੋਂ ਵੱਧ ਦੇ ਰਿਫੰਡ ਜਾਰੀ ਕਰ ਦਿੱਤੇ ਹਨ।

ਇਸ ਵਿਚੋਂ 5,579 ਕਰੋੜ ਰੁਪਏ ਦੇ ਨਿੱਜੀ ਇਨਕਮ ਟੈਕਸ ਰਿਫੰਡ 11.51 ਲੱਖ ਤੋਂ ਵੱਧ ਟੈਕਸਦਾਤਾਵਾਂ ਨੂੰ ਜਾਰੀ ਕੀਤੇ ਗਏ ਹਨ। 21,487 ਟੈਕਸਦਾਤਾਵਾਂ ਨੂੰ 10,392 ਕਰੋੜ ਰੁਪਏ ਦਾ ਕਾਰਪੋਰੇਟ ਟੈਕਸ ਰਿਫੰਡ ਜਾਰੀ ਕੀਤਾ ਗਿਆ ਹੈ। ਵਿਭਾਗ ਨੇ ਟਵੀਟ ਕੀਤਾ, "ਸੀ. ਬੀ. ਡੀ. ਟੀ. ਨੇ 1 ਅਪ੍ਰੈਲ 2021 ਤੋਂ 3 ਮਈ, 2021 ਵਿਚਕਾਰ 11.73 ਲੱਖ ਤੋਂ ਵੱਧ ਟੈਕਸਦਾਤਾਵਾਂ ਨੂੰ 15,438 ਕਰੋੜ ਰੁਪਏ ਤੋਂ ਵੱਧ ਦੇ ਰਿਫੰਡ ਜਾਰੀ ਕੀਤੇ ਹਨ।" 

 

ਇਹ ਵੀ ਪੜ੍ਹੋ- ਬੈਂਕ ਖਾਤਾਧਾਰਕਾਂ ਲਈ ਆਰ. ਬੀ. ਆਈ. ਦਾ ਵੱਡਾ ਐਲਾਨ, ਦਿੱਤੀ ਇਹ ਰਾਹਤ

ਹਾਲਾਂਕਿ, ਇਨਕਮ ਟੈਕਸ (ਆਈ. ਟੀ.) ਵਿਭਾਗ ਨੇ ਇਹ ਨਹੀਂ ਦੱਸਿਆ ਕਿ ਰਿਫੰਡ ਕਿਸ ਵਿੱਤੀ ਸਾਲ ਨਾਲ ਸਬੰਧਤ ਹਨ। ਗੌਰਤਲਬ ਹੈ ਕਿ 31 ਮਾਰਚ, 2021 ਨੂੰ ਖ਼ਤਮ ਹੋਏ ਪਿਛਲੇ ਵਿੱਤੀ ਸਾਲ ਵਿਚ ਆਈ. ਟੀ. ਵਿਭਾਗ ਨੇ 2.38 ਕਰੋੜ ਤੋਂ ਵੱਧ ਟੈਕਸਦਾਤਾਵਾਂ ਨੂੰ 2.62 ਲੱਖ ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਸਨ। ਪਿਛਲੇ ਵਿੱਤੀ ਸਾਲ 2020-21 ਵਿਚ ਜਾਰੀ ਕੀਤੇ ਗਏ ਰਿਫੰਡ 31 ਮਾਰਚ, 2020 ਨੂੰ ਖ਼ਤਮ ਹੋਏ ਵਿੱਤੀ ਸਾਲ 2019-20 ਵਿਚ ਜਾਰੀ ਹੋਏ 1.83 ਲੱਖ ਕਰੋੜ ਰੁਪਏ ਤੋਂ 43.2 ਫ਼ੀਸਦੀ ਵੱਧ ਹਨ।

ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ ਕੀਮਤਾਂ 'ਚ ਵਾਧਾ, ਕਈ ਜਗ੍ਹਾ 101 ਰੁ: ਤੋਂ ਪਾਰ, ਵੇਖੋ ਮੁੱਲ

► ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News