ਹੁੰਡਈ ਨੇ ਲਾਂਚ ਕੀਤੀ ਨਵੀਂ SUV, ਜਾਣੋ ਇਸ ਦਮਦਾਰ ਗੱਡੀ ਦੀ ਕੀਮਤ

05/21/2019 1:37:52 PM

ਨਵੀਂ ਦਿੱਲੀ— ਹੁੰਡਈ ਨੇ ਭਾਰਤ 'ਚ ਆਪਣੀ ਦਮਦਾਰ ਐੱਸ. ਯੂ. ਵੀ. ਵੈਨਿਊ ਨੂੰ ਲਾਂਚ ਕਰ ਦਿੱਤਾ ਹੈ। ਇਸ ਦਾ ਮਕਾਬਲਾ ਮਾਰੂਤੀ ਸੁਜ਼ੂਕੀ ਦੀ ਵਿਟਾਰਾ ਬਰੇਜ਼ਾ, ਫੋਰਡ ਈਕੋਸਪੋਰਟ ਤੇ ਟਾਟਾ ਨੈਕਸਨ ਨਾਲ ਹੋਵੇਗਾ। ਇਸ ਗੱਡੀ ਦੀ ਘੱਟੋ-ਘੱਟ ਕੀਮਤ 6.50 ਲੱਖ ਰੁਪਏ ਰੱਖੀ ਗਈ ਹੈ। ਇਹ ਐੱਸ. ਯੂ. ਵੀ. ਗੱਡੀ 1-ਲਿਟਰ ਪੈਟਰੋਲ, 1.2 ਲਿਟਰ ਪੈਟਰੋਲ ਤੇ 1.4 ਲਿਟਰ ਡੀਜ਼ਲ ਇੰਜਣ ਨਾਲ ਬਾਜ਼ਾਰ 'ਚ ਉਪਲੱਬਧ ਹੋਵੇਗੀ।

 

 

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਹੁੰਡਈ ਨੇ ਹਰ ਮਹੀਨੇ 7,000-8,000 ਵੈਨਿਊ ਕਾਰਾਂ ਵੇਚਣ ਦਾ ਟੀਚਾ ਨਿਰਧਾਰਤ ਕੀਤਾ ਹੈ। ਹੁਣ ਤਕ ਐੱਸ. ਯੂ. ਵੀ. ਬਾਜ਼ਾਰ 'ਤੇ ਮਾਰੂਤੀ ਸੁਜ਼ੂਕੀ ਦੀ ਵਿਟਾਰਾ ਬਰੇਜ਼ਾ ਦਾ ਹੀ ਦਬਦਬਾ ਹੈ। 
ਹੁੰਡਈ ਵੈਨਿਊ ਦੇ ਡੀਜ਼ਲ ਮਾਡਲ ਦੀ ਕੀਮਤ 7.75 ਲੱਖ ਰੁਪਏ ਤੋਂ ਸ਼ੁਰੂ ਹੈ ਤੇ ਇਸ ਦੇ ਟਾਪ ਮਾਡਲ ਦੀ ਕੀਮਤ 10.84 ਲੱਖ ਰੁਪਏ ਰੱਖੀ ਗਈ ਹੈ। ਇਹ ਭਾਰਤ 'ਚ ਉਸ ਦੀ ਪਹਿਲੀ ਇਸ ਤਰ੍ਹਾਂ ਦੀ ਐੱਸ. ਯੂ. ਵੀ. ਹੈ, ਜਿਸ 'ਚ ਕਈ ਕੁਨੈਕਟੀਵਿਟੀ ਫੀਚਰ ਦਿੱਤੇ ਗਏ ਹਨ। ਇਸ 'ਚ ਕੁੱਲ 33 ਕੁਨੈਕਟੀਵਿਟੀ ਫੀਚਰ ਹਨ, ਜਿਨ੍ਹਾਂ 'ਚ 10 ਖਾਸ ਤੌਰ 'ਤੇ ਭਾਰਤ ਨੂੰ ਧਿਆਨ 'ਚ ਰੱਖ ਕੇ ਦਿੱਤੇ ਗਏ ਹਨ। ਇਨ੍ਹਾਂ ਫੀਚਰਸ 'ਚ ਲੋਕੇਸ਼ਨ ਸਰਵਿਸ, ਏ. ਸੀ. ਤੇ ਦਰਵਾਜ਼ੇ ਲਈ ਰਿਮੋਟ ਫੰਕਸ਼ਨ ਵਰਗੇ ਫੀਚਰਸ ਸ਼ਾਮਲ ਹਨ। ਉੱਥੇ ਹੀ, ਸੇਫਟੀ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਸਪੀਡ ਸੈਂਸਰ, ਆਟੋ ਡੋਰ ਲਾਕ, ਸੀਟਬੈਲਟ ਰੀਮਾਂਈਡਰ ਤੇ ਪਾਰਿਕੰਗ ਸੈਂਸਰ ਵੀ ਹੈ।


Related News