ਹੁੰਡਈ ਨੂੰ ਇਸ ਸਾਲ ਭਾਰਤ ’ਚ ਵਿਕਰੀ ਦਾ ਸਭ ਤੋਂ ਉੱਚਾ ਅੰਕੜਾ ਹਾਸਲ ਹੋਣ ਦੀ ਉਮੀਦ
Tuesday, Sep 06, 2022 - 10:45 PM (IST)
ਨਵੀਂ ਦਿੱਲੀ (ਭਾਸ਼ਾ)–ਦੱਖਣੀ ਕੋਰੀਆ ਦੀ ਵਾਹਨ ਕੰਪਨੀ ਹੁੰਡਈ ਨੂੰ ਸਪਲਾਈ ਸਬੰਧੀ ਦਿੱਕਤਾਂ ਦੂਰ ਹੋਣ ਨਾਲ ਇਸ ਸਾਲ ਭਾਰਤੀ ਬਾਜ਼ਾਰ ’ਚ ਹੁਣ ਤੱਕ ਦਾ ਸਭ ਤੋਂ ਵੱਧ ਵਿਕਰੀ ਅੰਕੜਾ ਹਾਸਲ ਕਰਨ ਦੀ ਉਮੀਦ ਹੈ। ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਦੇ ਡਾਇਰੈਕਟਰ (ਵਿਕਰੀ, ਮਾਰਕੀਟਿੰਗ ਅਤੇ ਸਰਵਿਸ) ਤਰੁਣ ਗਰਗ ਨੇ ਗੱਲਬਾਤ ’ਚ ਇਹ ਸੰਭਾਵਨਾ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਸੈਮੀਕੰਡਕਟਰ ਦੀ ਸਪਲਾਈ ’ਚ ਸੁਧਾਰ ਆਉਣ ਨਾਲ ਵਾਹਨਾਂ ਦੀ ਵਿਕਰੀ ਕਾਫੀ ਚੰਗੀ ਰਹਿਣ ਦੀ ਉਮੀਦ ਹੈ। ਇਸ ਤੋਂ ਇਲਾਵਾ ਆਗਾਮੀ ਮੌਸਮ ’ਚ ਕੰਪਨੀ ਨੂੰ ਮੰਗ ’ਚ ਤੇਜ਼ੀ ਰਹਿਣ ਦੀ ਵੀ ਉਮੀਦ ਹੈ।
ਇਹ ਵੀ ਪੜ੍ਹੋ : ਜਾਪਾਨ, ਅਮਰੀਕਾ ਤੇ ਫਿਲੀਪੀਨ ਦਰਮਿਆਨ ਹੋ ਸਕਦੈ ਸਮੁੰਦਰੀ ਸੁਰੱਖਿਆ ਸਮਝੌਤਾ
ਗਰਗ ਨੇ ਕਿਹਾ ਕਿ ਸੈਮੀਕੰਡਕਟਰ ਦੀ ਸਥਿਤੀ ਹੁਣ ਠੀਕ ਹੋ ਰਹੀ ਹੈ ਅਤੇ ਮੰਗ ’ਚ ਮਜ਼ਬੂਤੀ ਦਾ ਸਿਲਸਿਲਾ ਵੀ ਜਾਰੀ ਹੈ। ਇਸ ਸਾਲ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਭਾਰਤੀ ਬਾਜ਼ਾਰ ’ਚ ਆਪਣਾ ਸਭ ਤੋਂ ਚੰਗਾ ਵਿਕਰੀ ਅੰਕੜਾ ਹਾਸਲ ਕਰਨ ’ਚ ਸਫਲ ਰਹਾਂਗੇ। ਹੁੰਡਈ ਦਾ ਭਾਰਤ ’ਚ ਹੁਣ ਤੱਕ ਸਭ ਤੋਂ ਵੱਧ ਵਿਕਰੀ ਅੰਕੜਾ 2018 ’ਚ 5.5 ਲੱਖ ਵਾਹਨਾਂ ਦਾ ਰਿਹਾ ਹੈ। ਕੰਪਨੀ ਨੇ ਅਗਸਤ ਦੇ ਮਹੀਨੇ ਵਿਚ 49,510 ਵਾਹਨਾਂ ਦੀ ਥੋਕ ਵਿਕਰੀ ਕੀਤੀ ਜੋ ਇਕ ਸਾਲ ਪਹਿਲਾਂ ਦੀ ਤੁਲਨਾ ’ਚ 6 ਫੀਸਦੀ ਦਾ ਵਾਧਾ ਹੈ। ਇਸ ਤੋਂ ਇਲਾਵਾ ਕੰਪਨੀ ਦੇ ਵੱਖ-ਵੱਖ ਮਾਡਲ ਦੇ ਪੈਂਡਿੰਗ ਆਰਡਰ ਵੀ ਵਧ ਕੇ 1.3 ਲੱਖ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਯਮਨ 'ਚ ਸੁਰੱਖਿਆ ਚੌਕੀ 'ਤੇ ਅੱਤਵਾਦੀਆਂ ਨੇ ਕੀਤਾ ਹਮਲਾ, 14 ਲੋਕਾਂ ਦੀ ਹੋਈ ਮੌਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ