ਐੱਚ. ਪੀ. ਈ. ਜੁਆਇੰਨ ਕਰ ਸਕਦੇ ਹਨ ਵਿਸ਼ਾਲ ਸਿੱਕਾ

Friday, Aug 25, 2017 - 04:33 PM (IST)

ਐੱਚ. ਪੀ. ਈ. ਜੁਆਇੰਨ ਕਰ ਸਕਦੇ ਹਨ ਵਿਸ਼ਾਲ ਸਿੱਕਾ

ਨਵੀਂ ਦਿੱਲੀ—ਇੰਫੋਸਿਸ ਦੇ ਮੈਨੇਜ਼ਿੰਗ ਡਾਈਰੈਕਟਰ ਅਤੇ ਸੀ. ਈ. ਓ. ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਵਿਸ਼ਾਲ ਸਿੱਕਾ ਦੇ ਐੱਚ. ਪੀ.ਈ. ਕੰਪਨੀ ਨਾਲਜੁੜਨ ਦੀ ਉਮੀਦ ਲਗਾਈ ਜਾ ਰਹੇ ਸਨ। ਹੁਣ ਕਿਹਾ ਜਾ ਰਿਹਾ ਹੈ ਕਿ ਸਿੱਕਾ ਬਤੌਰ ਸੀ. ਟੀ. ਓ. (ਚੀਫ ਟੈਕਨੀਕਲ ਅਫਸਰ) ਐੱਚ. ਪੀ. (ਹੈਵਲੇਟ ਪੈਕਰਡ) ਇੰਟਰਪਾਈਜ਼ ਜੁਆਇੰਨ ਕਰ ਸਕਦੇ ਹਨ। ਸਿੱਕਾ ਨੇ ਹੁਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਐੱਚ. ਪੀ. ਈ. 2015 'ਚ ਬਣਾਇਆ ਗਿਆ ਸੀ ਜਦ ਇਹ ਹੈਲਵੇਟ-ਪੈਕਰਡ ਤੋਂ ਵੱਖ ਹੋ ਗਈ, ਇਸ 'ਚ ਲਗਭਗ ਦੋ ਲੱਖ ਕਰਮਚਾਰੀ  ਹੈ। ਐੱਚ. ਪੀ. ਈ. ਡਾਟਾ ਸੈਂਟਰ ਹਾਰਡਵੇਅਰ ਅਤੇ ਸਾਫਟਵੇਅਰ ਵੇਚਦੀ ਹੈ ਜਦਕਿ ਐੱਚ. ਪੀ. ਪਰਸਨਲ ਕੰਪਿਊਟਰ ਅਤੇ ਪ੍ਰਿੰਟਰ ਵੇਚਦਾ ਹੈ।
ਸਿੱਕਾ ਨੇ ਪਿਛਲੇ ਸ਼ੁੱਕਰਵਾਰ ਇਕ ਵਿਸ਼ੇਸ਼ ਗੱਲਬਾਤ 'ਚ ਕਿਹਾ ਸੀ ਕਿ ਉਨ੍ਹਾਂ ਦੇ ਕੋਲ ਇੰਫੋਸਿਸ ਤੋਂ ਬਾਅਦ ਅਜੇ ਕੋਈ ਪਲੈਨ ਨਹੀਂ ਹੈ ਅਤੇ ਫਿਲਹਾਲ ਉਹ ਆਪਣੇ ਪਰਿਵਾਰ ਦੇ ਨਾਲ ਸਮੇਂ ਬਿਤਾਉਣਾ ਚਾਹੁੰਦੇ ਹਨ।


Related News