Punjab: ਬਿਜਲੀ ਖ਼ਪਤਕਾਰ ਦੇਣ ਧਿਆਨ! ਪਾਵਰਕਾਮ ਨੇ ਖਿੱਚੀ ਤਿਆਰੀ, ਕਰ ਰਿਹੈ ਵੱਡੀ ਕਾਰਵਾਈ
Sunday, Nov 09, 2025 - 12:50 PM (IST)
ਜਲੰਧਰ (ਪੁਨੀਤ)–ਪਾਵਰਕਾਮ ਨੇ ਬਿਜਲੀ ਚੋਰਾਂ ਖ਼ਿਲਾਫ਼ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ 1379 ਕੁਨੈਕਸ਼ਨਾਂ ਦੀ ਚੈਕਿੰਗ ਕਰਵਾਈ। ਇਸ ਵਿਚ 38 ਕੇਸਾਂ ਵਿਚ 4.88 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ। ਸ਼ਨੀਵਾਰ ਛੁੱਟੀ ਵਾਲੇ ਦਿਨ ਲਗਭਗ 12 ਟੀਮਾਂ ਨੇ ਇਕੱਠੇ ਦਬਿਸ਼ ਦਿੰਦੇ ਹੋਏ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ। ਨਾਰਥ ਜ਼ੋਨ ਦੇ ਚੀਫ਼ ਇੰਜੀਨੀਅਰ ਦੇਸਰਾਜ ਬਾਂਗਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਰਕਲ ਹੈੱਡ ਗੁਲਸ਼ਨ ਚੁਟਾਨੀ ਵੱਲੋਂ ਐਕਸੀਅਨਾਂ ਨੂੰ ਕਾਰਵਾਈ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇੰਜੀ. ਚੁਟਾਨੀ ਨੇ ਦੱਸਿਆ ਕਿ ਜਲੰਧਰ ਦੀਆਂ 5 ਡਿਵੀਜ਼ਨਾਂ ਅਧੀਨ ਟੀਮਾਂ ਦਾ ਗਠਨ ਕਰਕੇ ਸਵੇਰੇ ਚੈਕਿੰਗ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਐਕਸੀਅਨਾਂ ਨੇ ਐੱਸ. ਡੀ. ਓ., ਜੇ. ਈ. ਅਤੇ ਏ. ਜੇ. ਈ. ਦੀਆਂ ਟੀਮਾਂ ਦਾ ਗਠਨ ਕਰਕੇ ਵੱਖ-ਵੱਖ ਇਲਾਕਿਆਂ ਵਿਚ ਮੀਟਰਾਂ ਦੀ ਚੈਕਿੰਗ ਕਰਵਾਈ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ 'ਚ ਹੋਣ ਜਾ ਰਿਹੈ ਵੱਡਾ ਬਦਲਾਅ, ਲਿਸਟ ਹੋ ਗਈ ਤਿਆਰ
ਅਧਿਕਾਰੀਆਂ ਨੇ ਦੱਸਿਆ ਕਿ ਡਾਇਰੈਕਟ ਕੁੰਡੀ ਦੇ 7 ਕੇਸ, ਜਦਕਿ ਲੋਡ ਤੋਂ ਜ਼ਿਆਦਾ ਅਤੇ ਘਰੇਲੂ ਬਿਜਲੀ ਦੀ ਕਮਰਸ਼ੀਅਲ ਵਰਤੋਂ ਕਰਨ ਦੇ 29 ਕੇਸ ਫੜੇ ਗਏ। ਉਕਤ ਸਾਰੇ ਕੇਸਾਂ ਨੂੰ ਮਿਲਾ ਕੇ 4.88 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਚੋਰੀ ਦੇ ਕੇਸਾਂ ਵਿਚ ਐੱਫ਼. ਆਈ. ਆਰ. ਸਬੰਧੀ ਪਾਵਰਕਾਮ ਦੇ ਐਂਟੀ-ਥੈਫਟ ਥਾਣੇ ਵਿਚ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਗੁਰਪੁਰਬ ਮੌਕੇ ਹੁੱਲੜਬਾਜਾਂ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ! ਕੀਤੇ ਖ਼ਤਰਨਾਕ ਸਟੰਟ, ਵੀਡੀਓ ਵਾਇਰਲ
ਓਵਰਲੋਡ ਸਬੰਧੀ ਕੇਸਾਂ ਵਿਚ ਜੁਰਮਾਨਾ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਘਰੇਲੂ ਖਪਤਕਾਰਾਂ ਵੱਲੋਂ ਲੋੜ ਮੁਤਾਬਕ ਬਿਜਲੀ ਲੋਡ ਨਹੀਂ ਵਧਾਇਆ ਜਾਂਦਾ, ਜਿਸ ਕਾਰਨ ਵਿਭਾਗ ਨੂੰ ਸਬੰਧਤ ਇਲਾਕੇ ਵਿਚ ਬਿਜਲੀ ਦੀ ਸਹੀ ਖ਼ਪਤ ਦਾ ਪਤਾ ਨਹੀਂ ਲੱਗਦਾ ਅਤੇ ਸਿਸਟਮ ਓਵਰਲੋਡ ਹੁੰਦਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਵਰਤੋਂ ਮੁਤਾਬਕ ਲੋਡ ਮਨਜ਼ੂਰ ਨਾ ਹੋਣ ’ਤੇ ਜੁਰਮਾਨਾ ਕੀਤਾ ਜਾ ਰਿਹਾ ਹੈ। ਇਸ ਲਈ ਖ਼ਪਤਕਾਰ ਸਮਾਂ ਰਹਿੰਦਿਆਂ ਲੋਡ ਵਧਾ ਲੈਣ। ਉਥੇ ਹੀ ਦੁਕਾਨਾਂ ਵਿਚ ਬਿਜਲੀ ਦੀ ਵਰਤੋਂ ਲਈ ਕਮਰਸ਼ੀਅਲ ਮੀਟਰ ਲਗਾਉਣ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਲੋਕ ਘਰਾਂ ਦੇ ਬਾਹਰ ਦੁਕਾਨਾਂ ਵਿਚ ਘਰਾਂ ਦੀ ਬਿਜਲੀ ਦੀ ਵਰਤੋਂ ਕਰ ਰਹੇ ਹਨ, ਜੋ ਕਿ ਗਲਤ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 11 ਤਾਰੀਖ਼ ਤੱਕ ਲਈ ਵਿਭਾਗ ਨੇ ਕੀਤੀ ਭਵਿੱਖਬਾਣੀ
ਐਕਸੀਅਨਾਂ ਦੀ ਫੀਲਡ ਵਿਜ਼ਿਟ ਯਕੀਨੀ ਬਣਾ ਰਹੇ ਹਾਂ : ਇੰਜੀ. ਬਾਂਗਰ
ਚੀਫ਼ ਇੰਜੀ. ਦੇਸਰਾਜ ਬਾਂਗਰ ਨੇ ਕਿਹਾ ਕਿ ਚੈਕਿੰਗ ਦੌਰਾਨ ਐਕਸੀਅਨਾਂ ਦੀ ਫੀਲਡ ਵਿਜ਼ਿਟ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਫੀਲਡ ਸਟਾਫ਼ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਕਿਹਾ ਕਿ ਸਰਦੀ ਦੇ ਦਿਨਾਂ ਵਿਚ ਹੀਟਰਾਂ ਦੀ ਵਰਤੋਂ ਵਧਦੀ ਹੈ, ਜਿਸ ਕਾਰਨ ਬਿਜਲੀ ਚੋਰੀ ਦੇ ਕੇਸ ਵੇਖਣ ਨੂੰ ਮਿਲਦੇ ਹਨ। ਇਸ ਦੇ ਮੱਦੇਨਜ਼ਰ ਟੀਮਾਂ ਨੂੰ ਵਿਸ਼ੇਸ਼ ਚੈਕਿੰਗ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ! ਸ਼ਿਵ ਸੈਨਾ ਆਗੂ 'ਤੇ ਹਮਲਾ, ਇਕ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
