ਹੋਟਲ ਲੀਲਾ LIC ਨੂੰ ਵਿਆਜ ਦੀ ਕਿਸ਼ਤ ਦੇਣ ''ਚ ਅਸਫਲ, 36 ਹਜ਼ਾਰ ਕਰੋੜ ਦੇ ਕਰਜ਼ੇ ਥੱਲ੍ਹੇ ਦੱਬੀ ਹੈ ਕੰਪਨੀ

Friday, Jun 22, 2018 - 05:04 PM (IST)

ਹੋਟਲ ਲੀਲਾ LIC ਨੂੰ ਵਿਆਜ ਦੀ ਕਿਸ਼ਤ ਦੇਣ ''ਚ ਅਸਫਲ, 36 ਹਜ਼ਾਰ ਕਰੋੜ ਦੇ ਕਰਜ਼ੇ ਥੱਲ੍ਹੇ ਦੱਬੀ ਹੈ ਕੰਪਨੀ

ਬਿਜ਼ਨਸ ਡੈਸਕ — ਨਕਦੀ ਸੰਕਟ ਦਾ ਸਾਹਮਣਾ ਕਰ ਰਹੀ ਹੋਟਲ ਕੰਪਨੀ ਹੋਟਲ ਲੀਲਾ ਵੈਨਚਰ ਭਾਰਤੀ ਜੀਵਨ ਬੀਮਾ ਨਿਗਮ ਨੂੰ ਤਿਮਾਹੀ ਵਿਆਜ ਦੀ 2.12 ਕਰੋੜ ਦੀ ਕਿਸ਼ਤ ਦਾ ਭੁਗਤਾਨ ਕਰਨ 'ਚ ਅਸਫਲ ਰਹੀ ਹੈ। ਹੋਟਲ ਲੀਲਾ 'ਤੇ ਫਿਲਹਾਲ 3,600 ਕਰੋੜ ਰੁਪਏ ਤੋਂ ਜਿਆਦਾ ਦਾ ਕਰਜ਼ਾ ਹੈ। ਉਸਨੇ 2008 'ਚ ਪ੍ਰਾਈਵੇਟ ਪਲੇਸਮੈਂਟ ਦੇ ਅਧਾਰ 'ਤੇ ਐੱਲ.ਆਈ.ਸੀ. ਨੂੰ 90 ਕਰੋੜ ਦੇ ਰਿਡੀਮੇਬਲ ਨਾਨ ਕਨਵਰਟੀਬਲ ਡਿਬੈਂਚਰ ਜਾਰੀ ਕੀਤੇ ਸਨ।
Hotel Leela ਨੇ ਰੈਗੂਲੇਟਰੀ ਫਾਈਲਿੰਗ ਵਿੱਚ ਜਾਣਕਾਰੀ ਦਿੱਤੀ
ਹੋਟਲ ਲੀਲਾ ਵੈਂਚਰ ਨੇ ਇਕ ਰੈਗੂਲੇਟਰੀ ਫਾਈਲਿੰਗ ਵਿਚ ਕਿਹਾ, “ਕੰਪਨੀ ਨੇ 2.12 ਕਰੋੜ ਦੀ ਤਿਮਾਹੀ ਵਿਆਜ ਅਦਾਇਗੀ ਨਹੀਂ ਕੀਤੀ ਹੈ, ਜੋ 19 ਜੂਨ, 2018 ਨੂੰ ਦਿੱਤੀ ਜਾਣੀ ਸੀ।''
ਕੰਪਨੀ ਨੇ ਕਿਹਾ ਕਿ ਇਸ ਕੋਲ ਆਪਣੇ ਕਰਜ਼ੇ ਅਤੇ ਐੱਨ.ਸੀ.ਡੀ. ਦੀ ਸਰਵਿਸ ਕਰਨ ਲਈ ਕੋਈ ਢੁਕਵਾਂ ਆਪਰੇਟਿੰਗ ਕੈਸ਼ ਪ੍ਰਵਾਹ ਨਹੀਂ ਹੈ। ਕੰਪਨੀ ਦਾ ਫੰਡ ਆਪਣੇ ਕਰਜ਼ਾ ਦੇਣ ਵਾਲੇ ਅਕਾਊਂਟ ਖਾਤੇ ਵਿਚ ਵੀ ਪਿਆ ਹੋਇਆ ਹੈ ਅਤੇ ਇਸਦੀ ਰਿਣਦਾਤੇ ਵਲੋਂ ਨਿਗਰਾਨੀ ਕੀਤੀ ਜਾ ਰਹੀ ਹੈ। ਕੰਪਨੀ ਨੇ ਕਿਹਾ,“ ਕੰਪਨੀ ਰਿਣ ਪੁਨਰਗਠਨ ਲਈ ਉਧਾਰ ਦੇਣ ਵਾਲਿਆਂ ਨੂੰ ਮਨਾਉਣ ਵਿਚ ਰੁੱਝੀ ਹੋਈ ਹੈ।''
12.14 ਕਰੋੜ ਦਾ ਵਿਆਜ ਹੈ ਬਕਾਇਆ
ਹੋਟਲ ਲੀਲਾ ਵੈਂਨਚਰ ਨੇ ਕਿਹਾ ਅਜੇ ਵੀ 12.14 ਕਰੋੜ ਰੁਪਏ ਦਾ ਵਿਆਜ ਬਕਾਇਆ ਹੈ ਅਤੇ 45 ਕਰੋੜ ਰੁਪਏ ਦਾ ਮੂਲ ਬਕਾਇਆ  ਹੈ। 
ਬੰਬਈ ਸ਼ੇਅਰ ਡਾਟਾ ਅਨੁਸਾਰ, ਜੇ.ਐੱਮ. ਵਿੱਤੀ ਸੰਪਤੀ ਮੁੜ ਉਸਾਰੀ ਕੰਪਨੀ ਦੀ ਮਾਰਚ 2018 ਤੱਕ ਕੰਪਨੀ ਵਿਚ 26 ਫੀਸਦੀ ਹਿੱਸੇਦਾਰੀ ਸੀ।


Related News