ਦਰਵਾਜ਼ੇ ਆਪਣੇ ਆਪ ਖੁੱਲ੍ਹਣ ਦੀ ਸਮੱਸਿਆ ਦੇ ਚੱਲਦੇ ਹੋਂਡਾ ਨੇ ਵਾਪਸ ਮੰਗਵਾਈਆਂ 1.22 ਲੱਖ ਗੱਡੀਆਂ

Wednesday, Nov 21, 2018 - 02:31 PM (IST)

ਦਰਵਾਜ਼ੇ ਆਪਣੇ ਆਪ ਖੁੱਲ੍ਹਣ ਦੀ ਸਮੱਸਿਆ ਦੇ ਚੱਲਦੇ ਹੋਂਡਾ ਨੇ ਵਾਪਸ ਮੰਗਵਾਈਆਂ 1.22 ਲੱਖ ਗੱਡੀਆਂ

ਡੇਟਰੋਇਟ—ਹੋਂਡਾ ਨੇ ਦੁਨੀਆ ਭਰ ਤੋਂ ਆਪਣੀ 1,22,000 ਮਿਨੀਵੈਨ ਨੂੰ ਵਾਪਸ ਬੁਲਾਇਆ ਹੈ। ਇਸ 'ਚ ਗੱਡੀ ਚੱਲਣ ਦੇ ਦੌਰਾਨ ਖੁਦ ਨਾਲ ਸਟਾਈਲਿੰਗ ਦਰਵਾਜ਼ਾ ਖੁੱਲ੍ਹਣ ਦੀ ਸਮੱਸਿਆ ਸਾਹਮਣੇ ਆ ਸਕਦੀ ਹੈ। ਕੰਪਨੀ ਨੇ 2018 ਅਤੇ 2019 ਦੀ 'ਓ.ਡੀ.ਸੀ.' ਵੈਨ ਨੂੰ ਵਾਪਸ ਬੁਲਾਇਆ ਹੈ। 
ਹੋਂਡਾ ਦਾ ਕਹਿਣਾ ਹੈ ਕਿ ਇਸ 'ਚ ਆਟੋਮੈਟਿਕ ਤਰੀਕੇ ਨਾਲ ਦਰਵਾਜ਼ਾ ਖੁੱਲ੍ਹਣ ਦੀ ਤਕਨੀਕ (ਪਾਵਰ ਡੋਰ) 'ਚ ਸਮੱਸਿਆ ਆ ਸਕਦੀ ਹੈ। ਕੰਪਨੀ ਨੇ ਕਿਹਾ ਕਿ ਹਾਲਾਂਕਿ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਹਾਦਸੇ ਦੀ ਖਬਰ ਨਹੀਂ ਹੈ। ਕੰਪਨੀ ਦੇ ਡੀਲਰ ਇਸ ਸਮੱਸਿਆ ਨੂੰ ਦੂਰ ਕਰਨਗੇ, ਪਰ ਮੌਜੂਦਾ ਸਮੇਂ 'ਚ ਉਨ੍ਹਾਂ ਨੂੰ ਸੀਮਿਤ ਮਾਤਰਾ 'ਚ ਕਲਪੁਰਜ਼ਿਆਂ ਦੀ ਸਪਲਾਈ ਹੋ ਪਾ ਰਹੀ ਹੈ। 
ਹੋਂਡਾ ਨੂੰ ਉਮੀਦ ਹੈ ਕਿ ਦਸੰਬਰ ਦੇ ਅੰਤ ਤੱਕ ਉਸ ਨੂੰ ਹੋਰ ਜ਼ਿਆਦਾ ਮਾਤਰਾ 'ਚ ਕਲਪੁਰਜ਼ੇ ਮਿਲ ਜਾਣਗੇ। ਕੰਪਨੀ ਨੇ ਕਿਹਾ ਕਿ ਜਦੋਂ ਉਸ ਦੇ ਡੀਲਰਾਂ ਨੂੰ ਇਸ ਦੀ ਮੁਰੰਮਤ ਦੀ ਕਿਟ ਨਹੀਂ ਮਿਲ ਜਾਂਦੀ ਹੈ ਤਦ ਤੱਕ ਕਦਾਲ ਮਾਲਿਕਾਂ ਦੇ ਕੋਲ ਇਸ 'ਚ ਪਾਵਰ ਸਟਾਈਲਿੰਗ ਡੋਰ ਹਟਾਉਣ ਦਾ ਵਿਕਲਪ ਮੌਜੂਦ ਹੋਵੇਗਾ। ਵਿਅਕਤੀਗਤ ਤਰੀਕੇ ਨਾਲ ਦਰਵਾਜ਼ੇ ਖੁੱਲ੍ਹਣ-ਬੰਦ ਹੋਣ ਦਾ ਕੰਮ ਅਜੇ ਵੀ ਹੋ ਸਕੇਗਾ।  


author

Aarti dhillon

Content Editor

Related News