ਔਰਤ ਨੂੰ ਕੈਨੇਡਾ ਭੇਜਣ ਦੇ ਨਾਮ ’ਤੇ 19 ਲੱਖ ਦੀ ਠੱਗੀ
Wednesday, Sep 10, 2025 - 06:27 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਔਰਤ ਨੂੰ ਕੈਨੇਡਾ ਭੇਜਣ ਦੇ ਨਾਮ ’ਤੇ ਪੰਜ ਲੋਕਾਂ ਵੱਲੋਂ 19 ਲੱਖ ਪੰਜ ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਥਾਣਾ ਸਿਟੀ ਪੁਲਸ ਨੇ ਪੰਜ ਲੋਕਾਂ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਮਿੰਦਰ ਸਿੰਘ ਸਿਵੀਆ ਪੁੱਤਰ ਜਲੌਰ ਸਿੰਘ ਨਿਵਾਸੀ ਪਿੰਡ ਨੰਦਗੜ੍ਹ ਹਾਲ ਆਬਾਦ ਨਿਵਾਸੀ ਅਬੋਹਰ ਰੋਡ ਗਲੀ ਨੰਬਰ 4 ਮੁਕਤਸਰ ਨੇ ਦੱਸਿਆ ਕਿ ਅੰਕਿਤ ਲਾਲਜੀਬਾਈ ਡੂੰਗਾ ਨਿਵਾਸੀ ਗੁਜਰਾਤ ਹਾਲ ਆਬਾਦ ਨਿਵਾਸੀ ਕੈਨੇਡਾ, ਨੀਰਵ ਲਾਲਜੀਬਾਈ ਡੂੰਗਾ ਨਿਵਾਸੀ ਗੁਜਰਾਤ, ਸੰਜੀਵ ਕਟਾਰੀਆ ਨਿਵਾਸੀ ਹੁਸ਼ਿਆਰਪੁਰ ਹਾਲ ਆਬਾਦ ਨਿਵਾਸੀ ਕੈਨੇਡਾ, ਐਸ ਸ਼੍ਰੀ ਨਿਵਾਸਨ ਨਿਵਾਸੀ ਸ਼ਕਤੀ ਨਗਰ 5ਵਾਂ ਕ੍ਰਾਸ ਅਈਯਰ ਬੰਗਲਾ ਮਦੁਰਾਈ (ਤਮਿਲਨਾਡੂ) ਅਤੇ ਗੀਤਾ ਰਾਣੀ ਨਿਵਾਸੀ ਹੁਸ਼ਿਆਰਪੁਰ ਨੇ ਉਸਦੀ ਪਤਨੀ ਰਤਿੰਦਰ ਕੌਰ ਸਿਵੀਆ ਨੂੰ ਕੈਨੇਡਾ ਜਾਣ ਲਈ ਫਾਈਲ ਲਗਾਈ ਸੀ।
ਉਕਤ ਲੋਕਾਂ ਨੇ ਉਸ ਤੋਂ 19 ਲੱਖ ਪੰਜ ਹਜ਼ਾਰ ਰੁਪਏ ਲੈ ਲਏ ਪਰ ਉਸਦੀ ਪਤਨੀ ਨੂੰ ਕੈਨੇਡਾ ਨਹੀਂ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਨੇ ਇਸ ਮਾਮਲੇ ਵਿਚ ਮੁੱਢਲੀ ਜਾਂਚ ਉਪਰੰਤ ਪੰਜ ਲੋਕਾਂ ਖਿਲਾਫ਼ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮਾ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।