ਹੋਂਡਾ ਮੋਟਰਸਾਈਕਲ ਨੇ ਪਾਰ ਕੀਤਾ 25 ਲੱਖ ਦੋ-ਪਹੀਆ ਵਾਹਨਾਂ ਦਾ ਨਿਰਯਾਤ ਅੰਕੜਾ

Wednesday, Jan 29, 2020 - 12:13 PM (IST)

ਹੋਂਡਾ ਮੋਟਰਸਾਈਕਲ ਨੇ ਪਾਰ ਕੀਤਾ 25 ਲੱਖ ਦੋ-ਪਹੀਆ ਵਾਹਨਾਂ ਦਾ ਨਿਰਯਾਤ ਅੰਕੜਾ

ਨਵੀਂ ਦਿੱਲੀ—ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (ਐੱਚ.ਐੱਮ.ਐੱਸ.ਆਈ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਨਿਰਯਾਤ ਕਾਰੋਬਾਰ ਸ਼ੁਰੂ ਕਰਨ ਦੇ 19 ਸਾਲ ਬਾਅਦ 25 ਲੱਖ ਦੋ-ਪਹੀਆ ਵਾਹਨਾਂ ਦੇ ਨਿਰਯਾਤ ਦਾ ਅੰਕੜਾ ਪਾਰ ਕਰ ਲਿਆ ਹੈ। ਕੰਪਨੀ ਨੇ 2001 'ਚ ਐਕਟਿਵਾ ਦਾ ਨਿਰਯਾਤ ਸ਼ੁਰੂ ਕੀਤਾ ਸੀ। ਹੋਂਡਾ ਮੋਟਰਸਾਈਕਲ ਵਰਤਮਾਨ 'ਚ ਦੇਸ਼ ਤੋਂ 18 ਮਾਡਲਾਂ ਦਾ ਨਿਰਯਾਤ ਕਰਦੀ ਹੈ। ਐੱਚ.ਐੱਮ.ਐੱਸ.ਆਈ. ਦੇ ਸੀਨੀਅਰ ਉਪ ਪ੍ਰਧਾਨ (ਵਿਕਰੀ ਅਤੇ ਵੰਡ) ਯਦਵਿੰਦਰ ਸਿੰਘ ਗੁਲੇਰਿਆ ਨੇ ਬਿਆਨ 'ਚ ਕਿਹਾ ਕਿ ਸਾਨੂੰ ਭਾਰਤ ਦਾ ਅਗਲਾ ਸਕੂਟਰ ਨਿਰਯਾਤਕ ਬਣਨ 'ਤੇ ਮਾਣ ਹੈ। ਸਾਲ 2020 'ਚ ਕੰਪਨੀ ਦੀ ਯੋਜਨਾ ਸੰਸਾਰਕ ਮੋਟਰਸਾਈਕਲ ਕਾਰੋਬਾਰ 'ਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਬੀ.ਐੱਸ-6 ਵਾਹਨਾਂ ਦੇ ਯੁੱਗ 'ਚ ਨਿਰਯਾਤ 'ਚ ਵਾਧੇ 'ਤੇ ਧਿਆਨ ਦੇਣ ਦੀ ਹੈ। ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਏਸ਼ੀਆ, ਪੱਛਮੀ ਏਸ਼ੀਆ ਅਤੇ ਲੈਟਿਨ ਅਮਰੀਕਾ ਦੇ 26 ਦੇਸ਼ਾਂ 'ਚ ਦੋ-ਪਹੀਆ ਵਾਹਨਾਂ ਦਾ ਨਿਰਯਾਤ ਕਰਦੀ ਹੈ।


author

Aarti dhillon

Content Editor

Related News