ਹੜ੍ਹਾਂ ਅਤੇ ਭਾਰੀ ਮੀਂਹ ਕਾਰਨ ਹਿਮਾਚਲ ਦੇ ਉਦਯੋਗਾਂ ਨੂੰ ਹੋਇਆ 300 ਕਰੋੜ ਰੁਪਏ ਦਾ ਨੁਕਸਾਨ
Friday, Aug 04, 2023 - 03:07 PM (IST)

ਸ਼ਿਮਲਾ - ਹਿਮਾਚਲ ਪਿਛਲੇ ਕੁਝ ਸਾਲਾਂ ਦਰਮਿਆਨ ਕਾਰੋਬਾਰੀਆਂ ਲਈ ਪਸੰਸਦੀਦਾ ਸਥਾਨ ਬਣਿਆ ਹੋਇਆ ਹੈ। ਇਥੇ ਕਈ ਕੰਪਨੀਆਂ ਨੇ ਆਪਣੀਆਂ ਫੈਕਟਰੀਆਂ ਸਥਾਪਿਤ ਕੀਤੀਆਂ ਹੋਈਆਂ ਹਨ। ਇਸ ਦੇ ਬੀਬੀਐਨ, ਸਿਰਮੌਰ, ਊਨਾ, ਬਿਲਾਸਪੁਰ, ਕਾਂਗੜਾ, ਸੋਲਨ ਆਦਿ ਜ਼ਿਲ੍ਹਿਆਂ ਵਿੱਚ 3000 ਤੋਂ ਵੱਧ ਛੋਟੇ ਅਤੇ ਵੱਡੇ ਉਦਯੋਗ ਸਥਾਪਿਤ ਹਨ। ਉਦਯੋਗ ਮੰਤਰੀ ਅਨੁਸਾਰ ਇਨ੍ਹਾਂ ਉਦਯੋਗਾਂ ਨੂੰ ਜੁਲਾਈ ਵਿੱਚ ਹੋਈ ਭਾਰੀ ਬਾਰਿਸ਼ ਕਾਰਨ 300 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : Dabur ਦੇ ਸ਼ਹਿਦ 'ਚ ਕੈਂਸਰ ਵਾਲੇ ਕੈਮੀਕਲ ਦਾ ਦਾਅਵਾ, ਕੰਪਨੀ ਨੇ ਜਾਰੀ ਕੀਤਾ ਸਪੱਸ਼ਟੀਕਰਨ
ਹਿਮਾਚਲ ਦੀਆਂ ਵੱਖ-ਵੱਖ ਥਾਵਾਂ 'ਤੇ ਪਾਣੀ ਭਰਨ, ਸੜਕਾਂ ਅਤੇ ਪੁਲਾਂ ਦੇ ਢਹਿ ਜਾਣ, ਜ਼ਮੀਨ ਖਿਸਕਣ ਅਤੇ ਪਾਣੀ ਭਰ ਜਾਣ ਕਾਰਨ ਉਤਪਾਦਨ ਪ੍ਰਭਾਵਿਤ ਹੋਇਆ। ਮਾਧੇਵਾਲਾ ਅਤੇ ਚਰਨੀਆਂ ਤੋਂ ਇਲਾਵਾ ਬੱਦੀ-ਬਰੋਟੀਵਾਲਾ ਨੂੰ ਜੋੜਨ ਵਾਲੇ ਲੱਕੜ ਡਿੱਪੂ ਦਾ ਪੁਲ ਟੁੱਟ ਗਿਆ। ਇਸ ਤੋਂ ਚੰਡੀਗੜ੍ਹ, ਪੰਚਕੂਲਾ, ਕਾਲਕਾ ਅਤੇ ਪਿੰਜੌਰ ਤੋਂ ਆਉਣ ਵਾਲੀ ਇੰਡਸਟਰੀ ਦਾ ਸਟਾਫ ਵੀ ਫਸ ਗਿਆ। ਲਗਭਗ 20,000 ਕਰਮਚਾਰੀ ਬੀਬੀਐਨ ਵਿੱਚ ਇਹਨਾਂ ਥਾਵਾਂ ਤੋਂ ਰੋਜ਼ਾਨਾ ਅਪ-ਡਾਊਨ ਕਰਦੇ ਹਨ। ਸਮੇਂ ਸਿਰ ਉਦਯੋਗਾਂ ਵਿੱਚ ਨਾ ਪਹੁੰਚਣ ਕਾਰਨ ਕਾਰਖਾਨੇ ਕਈ ਦਿਨਾਂ ਤੱਕ ਬੰਦ ਹੀ ਰਹਿ ਰਹੇ ਹਨ। ਸੂਬੇ ਵਿੱਚ 9-10 ਜੁਲਾਈ ਨੂੰ ਹੋਈ ਭਾਰੀ ਬਰਸਾਤ ਕਾਰਨ ਬਰੋਟੀਵਾਲਾ ਇਲਾਕੇ ਵਿੱਚ ਬਿਜਲੀ ਦੇ ਕਈ ਖੰਭੇ ਡਿੱਗਣ ਕਾਰਨ ਕਰੀਬ 200 ਉਦਯੋਗਾਂ ਦੀ ਬਿਜਲੀ ਸਪਲਾਈ ਇੱਕ ਹਫ਼ਤੇ ਤੱਕ ਬੰਦ ਰਹੀ, ਜਿਸ ਕਾਰਨ ਉਤਪਾਦਨ ਪ੍ਰਭਾਵਿਤ ਹੋਇਆ। ਹੜ੍ਹਾਂ ਅਤੇ ਮੀਂਹ ਕਾਰਨ ਕੱਚੇ ਮਾਲ ਦੀ ਸਪਲਾਈ ਵਿੱਚ ਵਿਘਨ ਪਿਆ, ਇੱਥੋਂ ਤੱਕ ਕਿ ਤਿਆਰ ਮਾਲ ਵੀ ਉਦਯੋਗਾਂ ਤੱਕ ਸਮੇਂ ਸਿਰ ਨਹੀਂ ਪਹੁੰਚ ਸਕਿਆ।
ਇਹ ਵੀ ਪੜ੍ਹੋ : BCCI ਕ੍ਰਿਕਟ ਮੈਚਾਂ ਦੇ ਪ੍ਰਸਾਰਣ ਤੋਂ ਕਰੇਗੀ ਮੋਟੀ ਕਮਾਈ, ਪ੍ਰਤੀ ਮੈਚ ਬੇਸ ਕੀਮਤ ਰੱਖੀ 45 ਕਰੋੜ ਰੁਪਏ
ਸਿਰਮੌਰ ਜ਼ਿਲ੍ਹੇ ਦੇ ਕਾਲਾਅੰਬ ਉਦਯੋਗਿਕ ਖੇਤਰ ਵਿੱਚ ਭਾਰੀ ਮੀਂਹ ਕਾਰਨ ਉਦਯੋਗਪਤੀਆਂ ਨੂੰ ਬਿਜਲੀ ਕੱਟ, ਪਾਣੀ ਦੀ ਸਮੱਸਿਆ ਅਤੇ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰਨਾ ਪਿਆ। ਹਰਿਆਣਾ ਅਤੇ ਪੰਜਾਬ ਵਿੱਚ ਪਾਣੀ ਭਰ ਜਾਣ ਕਾਰਨ ਸਮੇਂ ਸਿਰ ਆਵਾਜਾਈ ਨਹੀਂ ਹੋ ਸਕੀ। ਕੱਚਾ ਮਾਲ ਸਮੇਂ ਸਿਰ ਨਹੀਂ ਪਹੁੰਚਿਆ ਅਤੇ ਨਾ ਹੀ ਤਿਆਰ ਮਾਲ ਬਾਹਰ ਜਾ ਸਕਿਆ। ਕਾਲਾਅੰਬ 'ਚ ਮਾਰਕੰਡਾ ਨਦੀ 'ਤੇ ਬਣਿਆ ਪੁਲ ਦੋ ਹਫਤੇ ਤੱਕ ਬੰਦ ਰਿਹਾ, ਜਿਸ ਕਾਰਨ ਹਰਿਆਣਾ ਦੇ ਯਮੁਨਾਨਗਰ ਅਤੇ ਸਢੋਰਾ ਤੋਂ ਆਉਣ ਵਾਲੇ ਮਜ਼ਦੂਰ ਅਤੇ
ਮੁਲਾਜ਼ਮ ਆਪਣੇ ਉਦਯੋਗਿਕ ਖ਼ੇਤਰਾਂ ਤੱਕ ਨਹੀਂ ਪਹੁੰਚ ਸਕੇ।
ਇਹ ਵੀ ਪੜ੍ਹੋ : 4 ਸਰਕਾਰੀ ਕੰਪਨੀਆਂ 'ਤੇ RBI ਨੇ ਲਗਾਇਆ 2,000 ਕਰੋੜ ਰੁਪਏ ਦਾ ਜ਼ੁਰਮਾਨਾ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8