ਨਵੇਂ ਲੇਬਰ ਲਾਅ ''ਚ ਉਬਰ, ਸਵਿਗੀ ''ਚ ਕੰਮ ਕਰਨ ਵਾਲਿਆਂ ਨੂੰ ਮਿਲੇਗਾ ਹੈਲਥ ਇੰਸ਼ੋਰੈਂਸ

Friday, Jan 10, 2020 - 11:17 AM (IST)

ਨਵੇਂ ਲੇਬਰ ਲਾਅ ''ਚ ਉਬਰ, ਸਵਿਗੀ ''ਚ ਕੰਮ ਕਰਨ ਵਾਲਿਆਂ ਨੂੰ ਮਿਲੇਗਾ ਹੈਲਥ ਇੰਸ਼ੋਰੈਂਸ

ਨਵੀਂ ਦਿੱਲੀ—ਨਵੇਂ ਲੇਬਲ ਲਾਅ 'ਚ ਸਰਕਾਰ ਲੱਖਾਂ ਉਬਰ-ਓਲਾ ਕੈਬ ਡਰਾਈਵਰਸ ਅਤੇ ਸਵਿਗੀ ਵਰਕਰਸ ਦਾ ਕੰਮ ਕਰਨ ਵਾਲੇ ਗਿਗ ਵਰਕਰਸ ਲਈ ਹੈਲਥ ਇੰਸ਼ੋਰੈਂਸ ਦੀ ਸੁਵਿਧਾ ਸ਼ੁਰੂ ਕਰਨ ਜਾ ਰਹੀ ਹੈ। ਵੀਰਵਾਰ ਨੂੰ ਪਾਰਲੀਆਮੈਂਟ ਦੀ ਸਟੈਂਡਿੰਗ ਕਮੇਟੀ ਨੇ ਇਸ ਦਾ ਫੈਸਲਾ ਲਿਆ। ਬਹੁਤ ਜ਼ਲਦੀ ਇਸ ਨੂੰ ਨਵੇਂ ਲੇਬਰ ਲਾਅ 'ਚ ਸ਼ਾਮਲ ਕੀਤਾ ਜਾਵੇਗਾ। ਬੀਜੇਪੀ ਸੰਸਦ ਭਰਤਹਰੀ ਮਹਿਤਾਬ ਨੇ ਇਸ ਨੂੰ ਲੈ ਕੇ ਕਿਹਾ ਕਿ ਲੇਬਰ ਲਾਅ 'ਚ ਅਸੰਗਠਿਤ ਖੇਤਰਾਂ 'ਚ ਕੰਮ ਕਰਨ ਵਾਲਿਆਂ ਨੂੰ ਪਰਿਭਾਸ਼ਿਤ ਕੀਤਾ ਜਾ ਰਿਹਾ ਹੈ ਜੋ ਵੱਡੇ ਪੈਮਾਨੇ ਤੇ  ਰੋਜ਼ਗਾਰ ਦੇ ਮੌਕੇ ਪੈਦਾ ਕਰਦੇ ਹਨ।
ਗਿਗ ਵਰਕਰਸ ਨੂੰ ਹੈਲਥ ਇੰਸ਼ੋਰੈਂਸ
ਇਨ੍ਹਾਂ ਗਿਗ ਵਰਕਰਸ ਲਈ ਕੇਂਦਰ ਸਰਕਾਰ ਅਪੰਗਤਾ ਕਵਰ, ਹੈਲਥ ਅਤੇ ਮੈਟਰਨਿਟੀ ਬੈਨੀਫਿਟਸ ਲਈ ਸਪੈਸ਼ਲ ਸਕੀਮਸ ਲੈ ਕੇ ਆ ਸਕਦੀ ਹੈ। ਦੱਸ ਦੇਈਏ ਕਿ ਮੋਦੀ ਸਰਕਾਰ ਨੇ ਪੁਰਾਣੇ 43 ਲੇਬਰ ਲਾਅ ਨੂੰ ਹਟਾ ਕੇ ਚਾਰ ਲੇਬਰ ਕੋਡ ਲਿਆਉਣ ਦਾ ਫੈਸਲਾ ਕੀਤਾ ਹੈ। ਇਸ 'ਚ ਇਕ ਕੋਡ ਸੋਸ਼ਲ ਸਕਿਓਰਟੀਜ਼ ਨੂੰ ਲੈ ਕੇ ਵੀ ਹੈ।
ਗੈਰਸੰਗਠਿਤ ਖੇਤਰ ਦੇ ਮਜ਼ਦੂਰਾਂ ਨੂੰ ਮਿਲੇਗਾ ਯੂਨੀਕ ਨੰਬਰ
ਪਾਰਲੀਆਮੈਂਟ ਦੀ ਸਟੈਂਡਿੰਗ ਕਮੇਟੀ ਸੋਸ਼ਲ ਸਕਿਓਰਟੀਜ਼ ਨੂੰ ਲੈ ਕੇ ਬਹੁਤ ਗੰਭੀਰ ਹੈ। ਲੇਬਰ ਕੋਡ ਦੇ ਤਹਿਤ ਸੋਸ਼ਲ ਸਕਿਓਰਟੀਜ਼ ਦੇ ਅੰਤਰਗਤ ਗਿਗ ਵਰਕਰਸ  ਨੂੰ ਮੈਡੀਕਲ ਸਰਵਿਸ, ਮੈਟਰਨਿਟੀ ਬੈਨੀਫਿਟਸ ਦਾ ਲਾਭ ਦੇਣ 'ਤੇ ਸਹਿਮਤੀ ਬਣੀ ਹੈ। ਵਰਤਮਾਨ 'ਚ ਗੈਰ ਸੰਗਠਿਤ ਖੇਤਰਾਂ ਦੇ ਮਜ਼ਦੂਰਾਂ ਲਈ ਸੋਸ਼ਲ ਸਕਿਓਰਿਟੀ ਐਕਟ 2008 ਦੇ ਤਹਿਤ ਇਲੈਕਟ੍ਰੋਨਿਕ ਰਜਿਸਟ੍ਰੇਸ਼ਨ ਦਾ ਪ੍ਰਸਤਾਵ ਨਹੀਂ ਹੈ। ਲੇਬਰ ਕੋਡ 'ਚ ਇਸ ਨੂੰ ਵੀ ਦੂਰ ਕੀਤਾ ਜਾਵੇਗਾ। ਰਜਿਸਟਰਡ ਅਨ-ਆਰਗੇਨਾਈਜ਼ਡ ਵਰਕਰਸ ਨੂੰ ਆਧਾਰ ਨੰਬਰ ਦੇ ਆਧਾਰ 'ਤੇ ਇਕ ਯੂਨੀਕ ਨੰਬਰ ਦਿੱਤਾ ਜਾਵੇਗਾ।


author

Aarti dhillon

Content Editor

Related News