ਮੈਗਮਾ ਦੇ ਨਾਲ ਕਰਾਰ ਤੋੜੇਗਾ HDI ਗਰੁੱਪ
Tuesday, Nov 28, 2017 - 04:23 PM (IST)
ਨਵੀਂ ਦਿੱਲੀ—ਐੱਚ. ਡੀ. ਆਈ. ਗਰੁੱਪ ਜਨਰਲ ਇੰਸ਼ੋਰੈਂਸ ਜੁਆਇੰਟ ਵੇਂਚਰ ਤੋੜਨ ਦੀ ਤਿਆਰੀ 'ਚ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐੱਚ. ਡੀ. ਆਈ. ਗਰੁੱਪ ਮੈਗਮਾ ਫਲਿੱਪਕਾਰਟ ਦੇ ਨਾਲ ਕਰਾਰ ਤੋੜੇਗਾ। ਗਰੁੱਪ ਦੀ ਮੈਗਮਾ ਐੱਚ. ਡੀ. ਆਈ ਜਨਰਲ ਇੰਸ਼ੋਰੈਂਸ ਜੁਆਇੰਟ ਵੇਂਚਰ 'ਚ ਪੂਰੀ ਹਿੱਸੇਦਾਰੀ ਵੇਚਣ ਦੀ ਯੋਜਨਾ ਹੈ। ਜੇਵੀ 'ਚ ਗਰੁੱਪ ਦੀ 25.5 ਫੀਸਦੀ ਹਿੱਸੇਦਾਰੀ ਹੈ ਜਿਸ ਨੂੰ 210-215 ਕਰੋੜ ਰੁਪਏ 'ਚ ਵੇਚਣ ਦੀ ਯੋਜਨਾ ਹੈ। ਵਿੱਤ ਸਾਲ 2019 ਦੀ ਪਹਿਲੀ ਛਿਮਾਹੀ ਦੇ ਅੰਤ ਤੱਕ ਹਿੱਸੇਦਾਰੀ ਵੇਚਣ ਦੀ ਸੰਭਾਵਨਾ ਹੈ।
