HDFC ਬੈਂਕ ਨੇ ਦਿੱਤਾ ਤੋਹਫਾ, FD ਕਰਾਉਣਾ ਹੋਵੇਗਾ ਫਾਇਦੇ ਦਾ ਸੌਦਾ

04/26/2018 3:58:48 PM

ਨਵੀਂ ਦਿੱਲੀ— ਪ੍ਰਾਈਵੇਟ ਸੈਕਟਰ ਦੇ ਦਿੱਗਜ ਐੱਚ. ਡੀ. ਐੱਫ. ਸੀ. ਬੈਂਕ 'ਚ ਹੁਣ ਫਿਕਸਡ ਡਿਪਾਜ਼ਿਟ (ਐੱਫ. ਡੀ.) ਕਰਾਉਣ 'ਤੇ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਵਿਆਜ ਮਿਲੇਗਾ। ਬੈਂਕ ਨੇ ਫਿਕਸਡ ਡਿਪਾਜ਼ਿਟ ਦਰਾਂ 'ਚ 1 ਫੀਸਦੀ ਤਕ ਦਾ ਵਾਧਾ ਕੀਤਾ ਹੈ। ਉੱਥੇ ਹੀ, ਸੀਨੀਅਰ ਨਾਗਰਿਕਾਂ ਨੂੰ 0.5 ਫੀਸਦੀ ਦਾ ਵਾਧੂ ਫਾਇਦਾ ਹੋਵੇਗਾ। ਹੁਣ 1 ਸਾਲ ਅਤੇ 17 ਦਿਨ ਦੇ ਫਿਕਸਡ ਡਿਪਾਜ਼ਿਟ ਤੋਂ ਲੈ ਕੇ 5 ਸਾਲ ਤਕ ਦੀ ਐੱਫ. ਡੀ. 'ਤੇ ਬੈਂਕ ਵੱਲੋਂ 7 ਫੀਸਦੀ ਵਿਆਜ ਦਿੱਤਾ ਜਾਵੇਗਾ, ਜਦੋਂ ਕਿ ਸੀਨੀਅਰ ਨਾਗਰਿਕਾਂ ਨੂੰ ਇਸ ਮਿਆਦ ਦੀ ਐੱਫ. ਡੀ. 'ਤੇ 7.50 ਫੀਸਦੀ ਵਿਆਜ ਮਿਲੇਗਾ।
ਉੱਥੇ ਹੀ, ਜੇਕਰ ਕੋਈ ਗਾਹਕ 1 ਕਰੋੜ ਰੁਪਏ ਤੋਂ ਉਪਰ ਦੀ ਰਾਸ਼ੀ ਐੱਫ. ਡੀ. 'ਚ ਜਮ੍ਹਾ ਕਰਾਏਗਾ, ਤਾਂ ਉਸ ਨੂੰ ਹੋਰ ਵੀ ਫਾਇਦਾ ਹੋਵੇਗਾ। ਐੱਚ. ਡੀ. ਐੱਫ. ਸੀ. ਬੈਂਕ 1 ਕਰੋੜ ਰੁਪਏ ਤੋਂ ਵਧ ਅਤੇ 5 ਕਰੋੜ ਰੁਪਏ ਤਕ ਦੀ ਐੱਫ. ਡੀ. 'ਤੇ 7.25 ਫੀਸਦੀ ਤਕ ਵਿਆਜ ਦੇ ਰਿਹਾ ਹੈ।
ਐੱਚ. ਡੀ. ਐੱਫ. ਸੀ. ਬੈਂਕ ਵੱਲੋਂ ਵਿਆਜ ਦਰਾਂ 'ਚ ਵਾਧਾ ਕੀਤੇ ਜਾਣ ਦੇ ਬਾਅਦ ਹੋਰ ਬੈਂਕ ਵੀ ਅਜਿਹਾ ਹੀ ਕਦਮ ਉਠਾ ਸਕਦੇ ਹਨ। ਐੱਚ. ਡੀ. ਐੱਫ. ਸੀ. ਬੈਂਕ ਨੇ ਆਪਣੇ ਇੱਥੇ ਜਮ੍ਹਾ ਰਾਸ਼ੀ ਵਧਾਉਣ ਲਈ ਇਹ ਕਦਮ ਚੁੱਕਿਆ ਹੈ। ਹਾਲਾਂਕਿ ਬੈਂਕ ਦੇ ਇਸ ਕਦਮ ਨਾਲ ਕਰਜ਼ਾ ਵੀ ਮਹਿੰਗਾ ਹੋਣ ਦਾ ਖਦਸ਼ਾ ਹੈ। ਬੈਂਕ ਵੱਲੋਂ ਹੋਮ ਅਤੇ ਕਾਰ ਲੋਨ ਦੀਆਂ ਵਿਆਜ ਦਰਾਂ 'ਚ ਕੁਝ ਵਾਧਾ ਕੀਤਾ ਜਾ ਸਕਦਾ ਹੈ, ਕਿਉਂਕਿ ਫਿਕਸਡ ਡਿਪਾਜ਼ਿਟ 'ਤੇ ਜ਼ਿਆਦਾ ਵਿਆਜ ਦੇਣ ਨਾਲ ਬੈਂਕ 'ਤੇ ਜੋ ਬੋਝ ਵਧੇਗਾ ਉਹ ਉਸ ਦੀ ਭਰਪਾਈ ਇਸ ਤਰੀਕੇ ਨਾਲ ਕਰ ਸਕਦਾ ਹੈ।


Related News