HCL ਟੇਕ ਨੇ MADC ਕੰਪਨੀ ਨਾਲ ਕੀਤਾ ਕਰਾਰ, ਪੈਦਾ ਹੋਣਗੀਆਂ 8,000 ਨੌਕਰੀਆਂ

Monday, Aug 19, 2019 - 05:43 PM (IST)

HCL ਟੇਕ ਨੇ MADC ਕੰਪਨੀ ਨਾਲ ਕੀਤਾ ਕਰਾਰ, ਪੈਦਾ ਹੋਣਗੀਆਂ 8,000 ਨੌਕਰੀਆਂ

ਨਵੀਂ ਦਿੱਲੀ — IT ਕੰਪਨੀ HCL ਤਕਨਾਲੋਜੀ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਨਾਗਪੁਰ 'ਚ ਮਿਹਾਨ ਕੰਪਲੈਕਸ ਦੇ ਵਿਸਥਾਰ ਲਈ ਮਹਾਰਾਸ਼ਟਰ ਏਅਰਪੋਰਟ ਡਵੈਲਪਮੈਂਟ ਕੰਪਨੀ(MADC) ਨਾਲ ਕਰਾਰ ਕੀਤਾ ਹੈ। ਇਸ ਕਰਾਰ ਨਾਲ ਸਥਾਨਕ ਪੱਧਰ 'ਤੇ 8,000 ਨੌਕਰੀਆਂ ਪੈਦਾ ਹੋਣਗੀਆਂ। HCL ਨੇ ਬਿਆਨ ਵਿਚ ਕਿਹਾ ਹੈ ਕਿ ਸਮਝੌਤੇ ਦਾ ਮੈਮੋਰੰਡਮ(MOU) ਦੇ ਹਿੱਸੇ ਦੇ ਰੂਪ ਵਿਚ ਐਚ.ਸੀ.ਐਲ. ਕੈਂਪਸ ਦੇ ਵਿਸਥਾਰ ਲਈ ਉਸਦੇ ਮੌਜੂਦਾ 50 ਏਕੜਾ ਦੇ ਕੰਪਲੈਕਸ 'ਚ 90 ਏਕੜ ਭੂਮੀ ਦਾ ਹੋਰ ਰਲੇਵਾਂ ਕਰੇਗੀ। ਕੰਪਨੀ ਨੇ ਨਾਗਪੁਰ 'ਚ ਪਿਛਲੇ ਸਾਲ ਅਪ੍ਰੈਲ 'ਚ ਕਾਰੋਬਾਰ ਸ਼ੁਰੂ ਕੀਤਾ ਸੀ। ਵਰਤਮਾਨ ਸਮੇਂ 'ਚ 800 ਕਰਮਚਾਰੀ ਇਥੇ ਪਹਿਲਾਂ ਤੋਂ ਕੰਮ ਕਰ ਰਹੇ ਹਨ। ਮਿਹਾਨ ਕੇਂਦਰ ਐਪਲੀਕੇਸ਼ਨ ਬਣਾਉਣ, ਉਤਪਾਦ ਇੰਜੀਨੀਅਰਿੰਗ, ਬੀ.ਪੀ.ਓ., ਆਈ.ਟੀ. ਸੇਵਾ ਮੈਨੇਜਮੈਂਟ ਸਮੇਤ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਜਿਸ ਸਮੇਂ ਇਹ ਕੇਂਦਰ ਆਪਣਾ ਕੰਮ ਪੂਰੀ ਤਰ੍ਹਾਂ ਨਾਲ ਸ਼ੁਰੂ ਕਰ ਦੇਵੇਗਾ ਤਾਂ ਇਥੇ 8,000 ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ, ' ਆਈ.ਟੀ. ਖੇਤਰ ਨੇ ਭਾਰਤ ਦੀ ਵਿਸ਼ਵ ਪੱਧਰ 'ਤੇ ਪਛਾਣ ਬਣਾਉਣ 'ਚ ਸਹਾਇਤਾ ਕੀਤੀ ਹੈ... ਨਾਗਪੁਰ 'ਚ ਐਚ.ਸੀ.ਐਲ. ਕੰਪਲੈਕਸ ਦਾ ਵਿਸਥਾਰ ਸਥਾਨਕ ਹੁਨਰ ਨੂੰ ਨਵੇਂ ਮੌਕੇ ਅਤੇ ਸ਼ਹਿਰ ਦੇ ਵਿਕਾਸ ਨੂੰ ਵਾਧਾ ਦੇਵੇਗਾ।'


Related News