ਪਾਕਿ ਤੇ ਚੀਨ ਦੇ ਨਿਸ਼ਾਨੇ ''ਤੇ GST ਦੀ ਵੈੱਬਸਾਈਟ

Saturday, Aug 05, 2017 - 01:58 PM (IST)

ਪਾਕਿ ਤੇ ਚੀਨ ਦੇ ਨਿਸ਼ਾਨੇ ''ਤੇ GST ਦੀ ਵੈੱਬਸਾਈਟ

ਨਵੀਂ ਦਿੱਲੀ—ਚੀਨ ਅਤੇ ਪਾਕਿਸਤਾਨ ਨੂੰ ਸਾਡੇ ਦੇਸ਼ 'ਚ ਜੀ.ਐੱਸ.ਟੀ .ਲਾਗੂ ਹੋਣਾ ਚੰਗਾ ਨਹੀਂ ਲੱਗਾ ਰਿਹਾ ਹੈ। ਉੱਥੋਂ ਦੇ ਹੈਕਰਸ ਨੇ ਜੀ.ਐੱਸ.ਟੀ. ਦੀ ਵੈੱਬਸਾਈਟ 'ਤੇ ਨਜ਼ਰ ਟਕਾਈ ਹੋਈ ਹੈ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਉਹ ਜੀ.ਐੱਸ.ਟੀ. ਵੈੱਬਸਾਈਟ ਨੂੰ ਹੈਕ ਕਰ ਦੇਸ਼ ਦੇ ਸਭ ਤੋਂ ਵੱਡੇ ਆਰਥਿਕ ਸੁਧਾਰ ਨੂੰ ਪਟੜੀ ਤੋਂ ਉਤਾਰ ਦੇਣ। ਇਸ ਲਈ ਚੀਨ ਅਤੇ ਪਾਕਿਸਤਾਨ ਸਮੇਤ ਦੂਜੇ ਗੁਆਂਢੀ ਦੇਸ਼ਾਂ ਤੋਂ ਲਗਾਤਾਰ ਸਾਈਬਰ ਹਮਲੇ ਕੀਤੇ ਜਾ ਰਹੇ ਹਨ। ਹੈਕਰਸ ਦੀ ਕੋਸ਼ਿਸ਼ ਜੀ.ਐੱਸ.ਟੀ. ਲਾਂਚ ਹੋਣ ਦੇ ਦਿਨ ਤੋਂ ਹੀ ਜੀ.ਐੱਸ.ਟੀ.ਐੱਨ. ਪੋਰਟਲ ਨੂੰ ਹੈਕ ਕਰਨ ਦੀ ਸੀ। ਅਜਿਹਾ ਕਰਕੇ ਉਹ ਜੀ.ਐੱਸ.ਟੀ. ਦੇ ਆਗਾਜ ਨੂੰ ਬੇਰੰਗ ਕਰਨਾ ਚਾਹੁੰਦੇ ਸੀ। ਜੇਕਰ ਉਹ ਅਜਿਹਾ ਕਰਨ 'ਚ ਸਫਲ ਹੋ ਜਾਂਦੇ ਤਾਂ ਭਾਰਤ ਦਾ ਅਕਸ ਪੂਰੀ ਦੁਨੀਆ 'ਚ ਸਵਾਲਾਂ ਦੇ ਘੇਰੇ 'ਚ ਆ ਜਾਂਦਾ।
ਸੂਤਰਾਂ ਮੁਤਾਬਕ ਇਕ ਜੁਲਾਈ ਨੂੰ ਜੀ.ਐੱਸ.ਟੀ.ਲਾਂਚ ਹੋਣਾ ਸੀ। ਉਸ ਤੋਂ ਪਹਿਲਾਂ ਹੀ ਆਈ.ਬੀ. ਦੇ ਰਾਹੀ ਸਾਈਬਰ ਹਮਲਾ ਦਾ ਅਲਰਟ ਦਿੱਤਾ ਗਿਆ ਸੀ। ਜਿਸ ਨੂੰ ਮਜ਼ਬੂਤ ਸਕਿਓਰਿਟੀ ਸਿਸਟਮ ਦੇ ਰਾਹੀ ਫੇਲ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਜੀ.ਐੱਸ.ਟੀ. ਪੋਰਟਲ 'ਤੇ ਗੁਆਂਢੀ ਦੇਸ਼ਾਂ ਤੋਂ ਲਗਾਤਾਰ ਹਮਲਿਆਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਜਿਸ 'ਚ ਪਾਕਿਸਤਾਨ ਅਤੇ ਚੀਨ ਦੇ ਹੈਕਰਸ ਵੀ ਸ਼ਾਮਲ ਹਨ।
24 ਘੰਟੇ ਰੱਖੀ ਜਾਂਦੀ ਹੈ ਡਾਟਾ 'ਤੇ ਨਜ਼ਰ
ਇਸ ਨਾਲ ਹੀ ਜੀ.ਐੱਸ.ਟੀ.ਐੱਨ. ਪੋਰਟਲ 'ਤੇ 24 ਘੰਟੇ ਨਜ਼ਰ ਰੱਖਣ ਲਈ ਸਕਿਓਰਿਟੀ ਆਪਰੇਸ਼ਨ ਸੇਂਟਰ ਹੈ। ਜਿੱਥੋਂ ਹਰ ਸਮੇਂ ਨਜ਼ਰ ਰੱਖੀ ਜਾਂਦੀ ਹੈ। ਪੋਰਟਲ 'ਤੇ ਕਿਸੇ ਤਰ੍ਹਾਂ ਦਾ ਟ੍ਰੈਫਿਕ ਤਾਂ ਨਹੀਂ ਆ ਰਿਹਾ ਹੈ। ਕਿਤੇ ਕੋਈ ਹੈਕਰਸ ਸਿਸਟਮ ਨੂੰ ਹੈਕ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ। ਉਸ 'ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ।
ਮਜ਼ਬੂਤ ਸਕਿਓਰਿਟੀ ਸਿਸਟਮ ਨੇ ਕੀਤਾ ਫੇਲ
ਸੂਤਰਾਂ ਮੁਤਾਬਕ ਜੀ.ਐੱਸ.ਟੀ.ਐੱਨ. ਦੇ ਸਿਸਟਮ 'ਚ ਸਾਰੇ ਲੈਵਲ 'ਤੇ ਸਕਿਓਰਿਟੀ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਜੀ.ਐੱਸ.ਟੀ.ਐੱਨ. 'ਚ ਆਈ.ਟੀ. ਦੇ ਸਭ ਤੋਂ ਚੰਗੇ ਆਈ.ਐੱਸ.ਓ. ਸਟੈਂਡਰਡ ਨੂੰ ਫੋਲੋ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਇਨਫਾਰਮੈਨ ਸਕਿਓਰਿਟੀ ਮੈਨਜਮੈਂਟ ਸਿਸਟਮ  (ISMS) ISO-27,001 ਦੇ ਸਟੈਂਡਰਡ ਨੂੰ ਅਪਣਾਇਆ ਗਿਆ ਹੈ। ਇਸ ਤੋਂ ਇਲਾਵਾ ਹਰ ਲੈਵਲ 'ਤੇ ਸਕਿਓਰਿਟੀ ਲੇਅਰ ਤਿਆਰ ਕੀਤੀ ਗਈ ਹੈ।


Related News