GST ਦਾ ਆਨਲਾਈਨ ਰਿਫੰਡ ਸ਼ੁਰੂ, ਕਾਰੋਬਾਰੀਆਂ ਦੇ ਅਕਾਊਂਟ ''ਚ ਪਹੁੰਚਣ ਲੱਗਾ ਸਿੱਧੇ

11/01/2019 11:47:16 AM

ਨਵੀਂ ਦਿੱਲੀ—ਗੁਡਸ ਐਂਡ ਸਰਵਿਸ ਟੈਕਸ (ਜੀ.ਐੱਸ.ਟੀ.) ਰਿਫੰਡ ਦਾ ਆਨਲਾਈਨ ਪ੍ਰੋਸੈੱਸ ਸ਼ੁਰੂ ਹੋ ਗਿਆ ਹੈ। ਇਸ ਦੇ ਚੱਲਦੇ ਕਾਰੋਬਾਰੀਆਂ ਦੇ ਬੈਂਕ ਅਕਾਊਂਟ 'ਚ ਜੀ.ਐੱਸ.ਟੀ. ਰਿਫੰਡ ਸਿੱਧੇ ਪਹੁੰਚ ਰਿਹਾ ਹੈ। ਜੀ.ਐੱਸ.ਟੀ.ਐੱਨ. ਦੇ ਸੀ.ਈ.ਓ. ਪ੍ਰਕਾਸ਼ ਕੁਮਾਰ ਦਾ ਕਹਿਣਾ ਹੈ ਕਿ ਜੀ.ਐੱਸ.ਟੀ. ਰਿਫੰਡ ਨੂੰ ਲੈ ਕੇ ਜਿੰਨੀਆਂ ਸ਼ਿਕਾਇਤਾਂ ਸਨ ਉਹ ਸਭ ਦੂਰ ਹੋ ਜਾਣਗੀਆਂ। ਅਸੀਂ ਚਾਹੁੰਦੇ ਹਾਂ ਕਿ ਜੀ.ਐੱਸ.ਟੀ. ਰਿਫੰਡ ਜਿੰਨੀ ਛੇਤੀ ਹੋ ਸਕੇ, ਕਾਰੋਬਾਰੀਆਂ ਨੂੰ ਮਿਲੇ। ਜੋ ਵੀ ਕਾਰੋਬਾਰੀ ਸਹੀ ਤਰੀਕੇ ਨਾਲ ਜੀ.ਐੱਸ.ਟੀ. ਰਿਟਰਨ ਫਾਈਲ ਕਰੇਗਾ, ਉਸ ਨੂੰ ਓਨੀ ਜਲਦੀ ਰਿਫੰਡ ਦਿੱਤਾ ਜਾਵੇਗਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਛੋਟੇ ਕਾਰੋਬਾਰੀਆਂ ਨੂੰ 30 ਦਿਨ 'ਚ ਅਟਕੇ ਜੀ.ਐੱਸ.ਟੀ. ਰਿਫੰਡ ਦਿਵਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਹੁਣ ਜੀ.ਐੱਸ.ਟੀ. ਰਿਫੰਡ 'ਚ ਦੇਰੀ ਨਹੀਂ ਹੋਵੇਗੀ। ਆਨਲਾਈਨ ਰਿਫੰਡ ਛੇਤੀ ਮਿਲਣੇ ਸ਼ੁਰੂ ਹੋ ਜਾਣਗੇ।
ਪ੍ਰਕਾਸ਼ ਕੁਮਾਰ ਨੇ ਕਿਹਾ ਕਿ ਜੀ.ਐੱਸ.ਟੀ. ਦੇ ਲਾਗੂ ਹੋਣ ਨਾਲ ਇਨਡਾਇਰੈਕਟ ਟੈਕਸ 'ਚ ਜਟਿਲਤਾ ਕਾਫੀ ਘੱਟ ਹੋਈ ਹੈ। ਜੀ.ਐੱਸ.ਟੀ. ਲਾਗੂ ਨਾਲ ਕਾਰੋਬਾਰੀਆਂ ਵਲੋਂ ਭਰੇ ਜਾਣ ਵਾਲੇ ਫਰਮ ਦੀ ਗਿਣਤੀ ਘੱਟ ਕੇ ਨਾਮਾਤਰ ਰਹਿ ਗਈ ਹੈ, ਜਦੋਂਕਿ ਇਸ ਤੋਂ ਪਹਿਲਾਂ ਵੱਖ-ਵੱਖ ਕੇਂਦਰੀ ਅਤੇ ਸੂਬਾ ਕਾਨੂੰਨਾਂ ਦੇ ਤਹਿਤ 495 ਫਾਰਮ ਤੱਕ ਭਰਨੇ ਹੁੰਦੇ ਸਨ। ਹੁਣ ਅਸੀਂ ਰਿਫੰਡ ਨੂੰ ਆਨਲਾਈਨ ਕਰ ਦਿੱਤਾ ਹੈ। ਇਸ ਨਾਲ ਕਾਰੋਬਾਰੀਆਂ ਨੂੰ ਰਿਟਰਨ ਭਰਨ ਦੇ ਨਾਲ ਰਿਫੰਡ ਪਾਉਣ 'ਚ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਹੋਵੇਗੀ। ਜੀ.ਐੱਸ.ਟੀ. ਨੈੱਟਵਰਕ ਕੇਂਦਰ, ਸੂਬਾ ਸਰਕਾਰਾਂ, ਟੈਕਸਪੇਅਰਸ ਅਤੇ ਹੋਰ ਸਟੇਕਹੋਲਡਰਸ ਦੇ ਲਈ ਆਈ.ਟੀ. ਇੰਫਰਾਸਟਰਕਚਰ ਅਤੇ ਸਰਵਿਸ ਮੁਹੱਈਆ ਕਰਵਾਉਣਾ ਹੈ।


Aarti dhillon

Content Editor

Related News