ਸਟਾਰਟਅਪਸ ''ਤੇ ਪਈ ਜੀ.ਐੱਸ.ਟੀ. ਦੀ ਮਾਰ, ਨਵੇਂ ਰਜਿਸਟ੍ਰੇਸ਼ਨ ''ਚ ਆਈ ਕਮੀ

12/10/2017 12:24:09 PM

ਨਵੀਂ ਦਿੱਲੀ—ਗੁਡਸ ਐਂਡ ਸਰਵਿਸਿਜ਼ ਟੈਕਸ ( ਜੀ.ਐੱਸ.ਟੀ.) ਲਾਗੂ ਹੋਣ ਦਾ ਅਸਰ ਹੁਣ ਸਟਾਰਟਅਪ 'ਤੇ ਵੀ ਦਿਖ ਰਿਹਾ ਹੈ। ਯਾਨੀ ਜੋ ਲੋਕ ਨਵੀਂ ਸੋਚ ਦੇ ਨਾਲ ਨਵਾਂ ਬਿਜ਼ਨੈੱਸ ਸ਼ੁਰੂ ਕਰਨਾ ਚਾਹੁੰਦੇ ਹਨ, ਉਨ੍ਹਾਂ ਦਾ ਸੇਂਟੀਮੇਂਟ ਬਿਗੜ ਗਿਆ ਹੈ। ਚਾਰ ਮਹੀਨੇ ਤੋਂ ਲਗਾਤਾਰ ਦੇਸ਼ 'ਚ ਨਵੀਆਂ ਕੰਪਨੀਆਂ ਦੇ ਰਜਿਸਟ੍ਰੇਸ਼ਨ 'ਚ ਗਿਰਾਵਟ ਆਈ ਹੈ। ਜੁਲਾਈ ਤੋਂ ਸ਼ੁਰੂ ਹੋਈ ਗਿਰਾਵਟ ਦੀ ਪ੍ਰਮੁੱਖ ਵਜ੍ਹਾਂ ਜੀ.ਐੱਸ.ਟੀ. ਨੂੰ ਮੰਨਿਆ ਜਾ ਰਿਹਾ ਹੈ।
ਐਕਸਪੋਰਟ ਦੇ ਅਨੁਸਾਰ ਜੀ.ਐੱਸ.ਟੀ. ਲਾਗੂ ਹੋਣ ਦੇ ਬਾਅਦ ਤੋਂ ਜਿਸ ਤਰ੍ਹਾਂ ਸੇਂਟੀਮੇਂਟ ਵਿਗੜਿਆ ਹੈ, ਉਸਦੇ ਬਾਅਦ ਨਵੀਂ ਬਿਜ਼ਨੈੱਸ ਐਕਟੀਵਿਟੀ 'ਚ ਅਸਰ ਦਿੱਖਿਆ ਹੈ। ਮਿਨੀਸਟਰੀ ਆਫ ਕਾਰਪੋਰੇਸ਼ਨ ਅਫੈਅਰਸ ਦੇ ਤਾਜਾ ਅੰਕੜਿਆਂ ਦੇ ਅਨੁਸਾਰ, ਜੁਲਾਈ ਤੋਂ ਲਗਾਤਾਰ ਨਵੀਆਂ ਕੰਪਨੀਆਂ ਦੇ ਰਜਿਸਟ੍ਰੇਸ਼ਨ 'ਚ ਕਮੀ ਆਈ ਹੈ। ਸਟਾਰਟਅਪ ਨੂੰ ਪਟਰੀ 'ਤੇ ਲਿਆਉਣ ਦੇ ਲਈ ਸਰਕਾਰ ਦਾ ਯਤਨ ਜਾਰੀ ਹੈ। ਸੂਤਰਾਂ ਦੇ ਮੁਤਾਬਕ, ਸਰਕਾਰ ਪਰਿਭਾਸ਼ਾ ਬਦਲ ਕੇ ਸਟਾਰਟਅਪ ਦੇ ਦਾਇਰੇ 'ਚ ਜ਼ਿਆਦਾ ਨਵੇਂ ਉਦਮੀਆਂ ਨੂੰ ਲਿਆਉਣਾ ਚਾਹੁੰਦੀ ਹੈ। ਜਿਨ੍ਹਾਂ ਦਾ ਸਟਾਰਟਅਪ ਆਵੇਦਨ ਰਿਜੈਕਟ ਕਰ ਦਿੱਤਾ ਗਿਆ ਹੈ, ਉਨ੍ਹਾਂ ਨੂੰ ਦੋਬਾਰਾ ਮੌਕਾ ਮਿਲ ਸਕਦਾ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਸਾਲ ਜੀ.ਐੱਸ.ਟੀ. ਲਾਗੂ ਹੋਣ ਦੇ ਬਾਅਦ ਤੋਂ ਹੀ ਦੇਸ਼ ਭਰ 'ਚ ਕਾਰੋਬਾਰ 'ਤੇ ਬਹੁਤ ਅਸਰ ਪਿਆ ਹੈ। ਜਿਸਦੀ ਵਜ੍ਹਾਂ ਨਾਲ ਅਰਥਵਿਵਸਥਾ 'ਤੇ ਬਹੁਤ ਅਸਰ ਪਿਆ ਹੈ। ਹਾਲਾਂਕਿ ਹੁਣ ਹੌਲੀ-ਹੌਲੀ ਅਰਥਵਿਵਸਥਾ ਪਟਰੀ 'ਤੇ ਵਾਪਸ ਆ ਰਹੀ ਹੈ।


Related News