3700 ਫੁੱਟ ਦੀ ਉਚਾਈ 'ਤੇ 1 ਘੰਟੇ ਤੱਕ ਲਟਕਦੇ ਰਹੇ ਸੈਲਾਨੀ, ਖ਼ਤਰੇ 'ਚ ਪਈ ਜਾਨ
Thursday, May 09, 2024 - 06:41 PM (IST)
ਇੰਟਰਨੈਸ਼ਨਲ ਡੈਸਕ- ਦੁਨੀਆ ਵਿੱਚ ਬਹੁਤ ਸਾਰੇ ਲੋਕ ਹਨ ਜੋ ਪਰਬਤਾਰੋਹਨ ਯਾਨੀ ਪਹਾੜਾਂ 'ਤੇ ਚੜ੍ਹਨਾ ਪਸੰਦ ਕਰਦੇ ਹਨ। ਇਸ ਕਾਰਨ ਲੋਕ ਅਕਸਰ ਟ੍ਰੈਕਿੰਗ ਵਰਗੇ ਐਡਵੈਂਚਰ ਸਪੋਰਟ ਲਈ ਜਾਂਦੇ ਹਨ। ਪਰ ਕਈ ਵਾਰ ਅਜਿਹੇ ਐਡਵੈਂਚਰ ਕਾਰਨ ਜਾਨ 'ਤੇ ਬਣ ਜਾਂਦੀ ਹੈ। ਹਾਲ ਹੀ 'ਚ ਚੀਨ 'ਚ ਸੈਂਕੜੇ ਪਰਬਤਾਰੋਹੀਆਂ ਨਾਲ ਅਜਿਹੀ ਹੀ ਘਟਨਾ ਵਾਪਰੀ, ਜਦੋਂ ਉਹ ਲਗਭਗ ਇਕ ਘੰਟੇ ਤੱਕ 3700 ਫੁੱਟ ਦੀ ਉਚਾਈ 'ਤੇ ਲਟਕਦੇ ਰਹੇ। ਉਨਾਂ ਦੀ ਜਾਨ ਖ਼ਤਰੇ ਵਿਚ ਸੀ, ਪਰ ਕੋਈ ਵੀ ਉਨ੍ਹਾਂ ਨੂੰ ਬਚਾਉਣ ਨਹੀਂ ਆਇਆ। ਅੱਗੇ ਕੀ ਹੋਇਆ ਇਹ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਦਿ ਸਨ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਇਹ ਮਾਮਲਾ ਚੀਨ ਦੇ ਝੇਜਿਆਂਗ ਸੂਬੇ ਦਾ ਹੈ। ਇੱਥੇ ਲੋਕ ਯਾਂਡਾਂਗ ਪਹਾੜ 'ਤੇ ਚੜ੍ਹ ਰਹੇ ਸਨ। ਪਰ ਅਚਾਨਕ ਉੱਪਰ ਜਾਣ ਵਾਲੇ ਸੈਲਾਨੀਆਂ ਦੀ ਲਾਈਨ ਰੁਕ ਗਈ। ਚੀਨੀ ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਨੇ ਇਸ ਘਟਨਾ ਦੀ ਵੀਡੀਓ ਪੋਸਟ ਕੀਤੀ। ਉਸਨੇ ਦੱਸਿਆ ਕਿ ਉਹ ਉੱਥੇ 1 ਘੰਟੇ ਤੋਂ ਫਸੇ ਹੋਏ ਸਨ। ਕੋਈ ਵੀ ਆਪਣੀ ਥਾਂ ਤੋਂ ਨਹੀਂ ਹਿੱਲ ਰਿਹਾ ਸੀ। ਹਾਲਾਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਉਹ ਖ਼ੁਦ ਕਿੰਨੀ ਉੱਚਾਈ 'ਤੇ ਸੀ ਪਰ ਪਹਾੜ 3773 ਫੁੱਟ ਉੱਚਾ ਹੈ।
ਇਸ ਕਾਰਨ ਲੋਕ ਹਵਾ ਵਿੱਚ ਲਟਕ ਗਏ
ਯਾਂਡਾਂਗ ਮਾਉਂਟੇਨ ਰੌਕ ਕਲਾਈਬਿੰਗ ਅਟ੍ਰੈਕਸ਼ਨ ਦੇ ਪ੍ਰਬੰਧਕਾਂ ਨੇ ਕਿਹਾ ਕਿ ਉੱਥੇ ਬਹੁਤ ਜ਼ਿਆਦਾ ਲੋਕ ਸਨ, ਜਿਸ ਕਾਰਨ ਉਨ੍ਹਾਂ ਨੂੰ ਬਚਾਉਣ 'ਚ ਸਮਾਂ ਲੱਗਿਆ। ਮਈ ਦਿਵਸ ਚੀਨ ਵਿੱਚ 1 ਮਈ ਤੋਂ 5 ਮਈ ਦੇ ਵਿਚਕਾਰ ਮਨਾਇਆ ਜਾਂਦਾ ਹੈ, ਜੋ ਕਿ ਛੁੱਟੀ ਦਾ ਸਮਾੰ ਹੁੰਦਾ ਹੈ। ਇਸ ਕਾਰਨ ਸੈਲਾਨੀਆਂ ਦੀ ਗਿਣਤੀ ਜ਼ਿਆਦਾ ਸੀ। ਸਿਖਰ 'ਤੇ ਇੰਨੇ ਸੈਲਾਨੀ ਸਨ ਕਿ ਹਰ ਕੋਈ ਸਿਖਰ 'ਤੇ ਫਿੱਟ ਨਹੀਂ ਹੋ ਸਕਦਾ ਸੀ। ਜਿਹੜੇ ਉੱਪਰ ਜਾ ਰਹੇ ਸਨ ਉਹ ਹੇਠਾਂ ਨਹੀਂ ਆ ਸਕਦੇ ਸਨ ਅਤੇ ਜਿਹੜੇ ਹੇਠਾਂ ਜਾ ਰਹੇ ਸਨ ਉਹ ਉੱਪਰ ਨਹੀਂ ਜਾ ਸਕਦੇ ਸਨ। ਇਸ ਨੂੰ ਠੀਕ ਕਰਨ ਲਈ ਲੋਕਾਂ ਨੂੰ ਉੱਪਰ ਜਾਣ ਤੋਂ ਰੋਕ ਦਿੱਤਾ ਗਿਆ ਅਤੇ ਜਦੋਂ ਉੱਪਰ ਵਾਲੇ ਲੋਕ ਹੇਠਾਂ ਆਏ ਤਾਂ ਹੀ ਭੀੜ ਖਿੰਡ ਗਈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : 2 ਮਈ ਤੋਂ ਭਾਰਤੀ ਵਿਦਿਆਰਥੀ ਲਾਪਤਾ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ
ਮੈਨੇਜਮੈਂਟ ਨੇ ਮੰਨੀ ਆਪਣੀ ਗ਼ਲਤੀ
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਚੜ੍ਹਾਈ ਦੀ ਕੋਸ਼ਿਸ਼ ਕਰਨ ਵਾਲਾ ਕੋਈ ਵੀ ਵਿਅਕਤੀ, ਜੋ ਡਰ ਮਹਿਸੂਸ ਕਰ ਰਿਹਾ ਹੋਵੇ, ਕਿਸੇ ਵੀ ਸਮੇਂ ਪੇਸ਼ੇਵਰ ਦੀ ਮਦਦ ਨਾਲ ਹੇਠਾਂ ਆ ਸਕਦਾ ਹੈ। ਪਰ ਬਚਾਅ ਲਈ ਇੱਕ ਫੀਸ ਅਦਾ ਕਰਨੀ ਪੈਂਦੀ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੇ ਪੈਸੇ ਬਚਾਉਣਾ ਅਤੇ ਲਟਕਣਾ ਬਿਹਤਰ ਸਮਝਿਆ। ਪ੍ਰਬੰਧਕਾਂ ਨੇ ਦੱਸਿਆ ਕਿ ਬਚਾਅ ਲਈ ਇਹ ਫੀਸ ਇਸ ਲਈ ਲਗਾਈ ਗਈ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ ਸੀ, ਉਹ ਮਨੋਰੰਜਨ ਲਈ ਕੁਝ ਦੂਰੀ 'ਤੇ ਜਾਂਦੇ ਸਨ ਅਤੇ ਫਿਰ ਹੇਠਾਂ ਆਉਣ ਲਈ ਬਚਾਅ ਦਾ ਸਹਾਰਾ ਲੈਂਦੇ ਸਨ। ਉਹ ਪੂਰੀ ਤਰ੍ਹਾਂ ਉੱਪਰ ਵੀ ਨਹੀਂ ਜਾਂਦੇ ਸਨ। ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਨੇ ਪਹਾੜ 'ਤੇ ਚੜ੍ਹਨ ਦੇ ਇੱਛੁਕ ਲੋਕਾਂ ਦੀ ਗਿਣਤੀ ਦਾ ਗ਼ਲਤ ਅੰਦਾਜ਼ਾ ਲਗਾਇਆ ਸੀ। ਇਸ ਤੋਂ ਇਲਾਵਾ ਬਿਹਤਰ ਟਰੈਫਿਕ ਕੰਟਰੋਲ ਸਿਸਟਮ ਦੀ ਘਾਟ ਅਤੇ ਟਿਕਟ ਰਿਜ਼ਰਵੇਸ਼ਨ ਸਿਸਟਮ ਦੀ ਅਣਹੋਂਦ ਇਸ ਰੁਕਾਵਟ ਦਾ ਕਾਰਨ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।