11,000 ਕਰੋੜ ਰੁਪਏ ਦੀ ਫੜੀ ਗਈ GST ਚੋਰੀ, 24 ਕੰਪਨੀਆਂ ’ਤੇ ਡਿਗੇਗੀ ਗਾਜ

Saturday, May 13, 2023 - 10:07 AM (IST)

11,000 ਕਰੋੜ ਰੁਪਏ ਦੀ ਫੜੀ ਗਈ GST ਚੋਰੀ, 24 ਕੰਪਨੀਆਂ ’ਤੇ ਡਿਗੇਗੀ ਗਾਜ

ਨਵੀਂ ਦਿੱਲੀ (ਭਾਸ਼ਾ) - ਇੰਡੀਅਨ ਡਾਇਰੈਕਟੋਰੇਟ ਜਨਰਲ ਆਫ ਜੀ. ਐੱਸ. ਟੀ. ਇੰਟੈਲੀਜੈਂਸ (ਡੀ. ਜੀ. ਜੀ. ਆਈ.) ਨੇ 11,000 ਕਰੋੜ ਰੁਪਏ ਦੀ ਗੁੱਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਚੋਰੀ ਫੜੀ ਹੈ, ਜਿਸ ਨੂੰ 24 ਵੱਡੀਆਂ ਕੰਪਨੀਆਂ ਵਲੋਂ ਅੰਜ਼ਾਮ ਦਿੱਤਾ ਗਿਆ ਹੈ। ਇਸ ’ਚ ਸ਼ਾਮਲ ਕੁੱਝ ਕੰਪਨੀਆਂ ਸਟੀਲ, ਫਾਰਮਾਸਿਊਟੀਕਲ, ਰਤਨ ਅਤੇ ਗਹਿਣਾ ਅਤੇ ਕੱਪੜਾ ਖੇਤਰਾਂ ’ਚ ਹਨ। ਇਸ ਸਬੰਧ ’ਚ 7 ਇਕਾਈਆਂ ਨੂੰ ਨੋਟਿਸ ਭੇਜੇ ਗਏ ਹਨ। ਏਜੰਸੀਆਂ ਦੂਜਿਆਂ ਨੂੰ ਨੋਟਿਸ ਭੇਜਣ ਦੀ ਪ੍ਰਕਿਰਿਆ ’ਚ ਹਨ। ਇਨ੍ਹਾਂ ਮਾਮਲਿਆਂ ’ਚ ਟੈਕਸ ਚੋਰੀ ਦਾ ਪਤਾ ਡਾਟਾ ਦੇ ਆਧਾਰ ’ਤੇ ਲਗਾਇਆ ਗਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਟੈਕਸ ਅਧਿਕਾਰੀਆਂ ਵਲੋਂ ਜੀ. ਐੱਸ. ਟੀ. ਚੋਰੀ ਦਾ ਪਤਾ ਲਗਾਉਣਾ ਸਾਲ-ਦਰ-ਸਾਲ ਲਗਭਗ ਦੁੱਗਣਾ ਹੋ ਕੇ 2022-23 ਦੇ ਵਿੱਤੀ ਸਾਲ ’ਚ 1.01 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ।

ਪਿਛਲੇ ਵਿੱਤੀ ਸਾਲ ’ਚ ਜੀ. ਐੱਸ. ਟੀ. ਚੋਰੀ ਦਾ ਵਧਿਆ ਸੀ ਅੰਕੜਾ
ਪਿਛਲੇ ਵਿੱਤੀ ਸਾਲ ਦੌਰਾਨ ਡਾਇਰੈਕਟੋਰੇਟ ਜਨਰਲ ਆਫ ਜੀ. ਐੱਸ. ਟੀ. ਇੰਟੈਲੀਜੈਂਸ (ਡੀ. ਜੀ. ਜੀ. ਆਈ.) ਦੇ ਅਧਿਕਾਰੀਆਂ ਵਲੋਂ 21,000 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਸੀ। ਅਧਿਕਾਰੀ ਨੇ ਕਿਹਾ ਕਿ ਸਰਕਾਰ ਪਾਲਣਾ ਨੂੰ ਵਧਾਉਣ ਲਈ ਕਦਮ ਉਠਾ ਰਹੀ ਹੈ ਅਤੇ ਧੋਖਾਦੇਹੀ ਦੀ ਪਛਾਣ ਕਰਨ ਲਈ ਡਾਟਾ ਐਨਾਲਿਟਿਕਸ ਅਤੇ ਮਨੁੱਖੀ ਬੁੱਧੀ ਦੀ ਵਰਤੋਂ ਕਰ ਰਹੀ ਹੈ। 2021-22 ’ਚ ਜੀ. ਐੱਸ. ਟੀ. ਸ਼ਾਸਨ ਦੇ ਤਹਿਤ ਜਾਂਚ ਏਜੰਸੀ ਡੀ. ਜੀ. ਜੀ. ਆਈ. ਨੇ 54,000 ਕਰੋੜ ਰੁਪਏ ਤੋਂ ਵੱਧ ਦੀ ਚੋਰੀ ਦਾ ਪਤਾ ਲਗਾਇਆ ਅਤੇ 21,000 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਵਸੂਲੀ ਕੀਤੀ ਸੀ। ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਚੋਰੀ ਦੇ ਮਾਮਲਿਆਂ ਦੀ ਕੁੱਲ ਗਿਣੀ ਇਸ ਵਿੱਤੀ ਸਾਲ ’ਚ ਵਧ ਗਈ ਹੈ, 2022-23 ’ਚ ਲਗਭਗ 14,000 ਮਾਮਲਿਆਂ ਦਾ ਪਤਾ ਲੱਗਾ ਹੈ, ਜੋ 2021-22 ਵਿਚ 12,574 ਮਾਮਲਿਆਂ ਅਤੇ 2020-21 ’ਚ 12,596 ਮਾਮਲਿਆਂ ਤੋਂ ਵੱਧ ਹੈ।

5 ਸਾਲਾਂ ’ਚ 1 ਲੱਖ ਕਰੋੜ ਰੁਪਏ ਵਸੂਲੇ ਗਏ
ਵਿੱਤ ਮੰਤਰਾਲਾ ਵਲੋਂ ਲੋਕ ਸਭਾ ’ਚ ਦਿੱਤੀ ਗਈ ਜਾਣਕਾਰੀ ਮੁਤਾਬਕ ਜੁਲਾਈ 2017 ਤੋਂ ਫਰਵਰੀ 2023 ਦਰਮਿਆਨ ਕੁੱਲ 3.08 ਲੱਖ ਕਰੋੜ ਰੁਪਏ ਦੀ ਜੀ. ਐੱਸ. ਟੀ. ਚੋਰੀ ਦਾ ਪਤਾ ਲੱਗਾ, ਜਿਸ ’ਚੋਂ 1.03 ਲੱਖ ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਗਈ। ਜੀ. ਐੱਸ. ਟੀ. ਅਧਿਕਾਰੀਆਂ ਨੇ ਫਰਵਰੀ 2023 ਤੱਕ ਪਿਛਲੇ ਸਾਢੇ ਪੰਜ ਸਾਲਾਂ ’ਚ ਟੈਕਸ ਚੋਰੀ ਦੇ ਦੋਸ਼’ਚ 1,402 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।


author

rajwinder kaur

Content Editor

Related News