ਸਰਕਾਰੀ ਬੈਂਕ ਕਰਨ ਕਰਜ਼ਾ ਜਾਇਦਾਦਾਂ ਦੀ ਅਦਲਾ-ਬਦਲੀ : ਵਿੱਤ ਮੰਤਰਾਲਾ

Sunday, Dec 31, 2017 - 10:29 PM (IST)

ਸਰਕਾਰੀ ਬੈਂਕ ਕਰਨ ਕਰਜ਼ਾ ਜਾਇਦਾਦਾਂ ਦੀ ਅਦਲਾ-ਬਦਲੀ : ਵਿੱਤ ਮੰਤਰਾਲਾ

ਨਵੀਂ ਦਿੱਲੀ-ਵਿੱਤ ਮੰਤਰਾਲਾ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਹੋਰ ਕਰਜ਼ਾ ਦੇਣ ਵਾਲਿਆਂ ਨਾਲ ਕਰਜ਼ਾ ਜਾਇਦਾਦਾਂ ਦੀ ਵਿਕਰੀ ਅਤੇ ਅਦਲਾ-ਬਦਲੀ ਦਾ ਬਦਲ ਲੱਭਣ ਲਈ ਕਿਹਾ ਹੈ। ਇਸ ਨਾਲ ਬੈਂਕਾਂ ਨੂੰ ਆਪਣੇ ਵਹੀ-ਖਾਤੇ ਨੂੰ ਮਜ਼ਬੂਤ ਕਰਨ 'ਚ ਮਦਦ ਮਿਲੇਗੀ। ਸੂਤਰਾਂ ਨੇ ਕਿਹਾ ਕਿ ਆਪਣੀ ਸਮਰੱਥਾ ਦੇ ਹਿਸਾਬ ਨਾਲ ਬੈਂਕ ਕਰਜ਼ਾ ਜਾਇਦਾਦਾਂ ਦੀ ਖਰੀਦ ਜਾਂ ਅਦਲਾ-ਬਦਲੀ ਦਾ ਬਦਲ ਲੱਭ ਸਕਦੇ ਹਨ। ਪਿਛਲੇ ਮਹੀਨੇ ਪੀ. ਐੱਸ. ਬੀ. ਮੰਥਨ 'ਚ ਵੀ ਇਸ ਮੁੱਦੇ 'ਤੇ ਵਿਚਾਰ-ਵਟਾਂਦਰਾ ਹੋਇਆ ਸੀ। ਉਨ੍ਹਾਂ ਕਿਹਾ ਕਿ ਅਦਲਾ-ਬਦਲੀ ਅਤੇ ਜਾਇਦਾਦਾਂ ਦੀ ਵਿਕਰੀ ਨਾਲ ਬੈਂਕ ਆਪਣੀ ਮੁੱਖ ਸਮਰੱਥਾ 'ਤੇ ਧਿਆਨ ਕੇਂਦਰਿਤ ਕਰ ਸਕਣਗੇ ਅਤੇ ਆਪਣੇ ਬੋਝ ਨੂੰ ਘੱਟ ਕਰ ਸਕਣਗੇ।


Related News