ਤਿਉਹਾਰਾਂ ਮੌਕੇ ਸਰਕਾਰ ਦੀ ਬੰਪਰ ਕਮਾਈ, ਇੱਕਠਾ ਹੋਇਆ 1.72 ਲੱਖ ਕਰੋੜ ਰੁਪਏ ਦਾ GST ਕੁਲੈਕਸ਼ਨ

11/01/2023 5:00:00 PM

ਬਿਜ਼ਨੈੱਸ ਡੈਸਕ - ਅਕਤੂਬਰ ਮਹੀਨੇ ਤਿਉਹਾਰਾਂ ਦੇ ਸੀਜ਼ਨ ਕਾਰਨ ਸ਼ਾਨਦਾਰ GST ਕਲੈਕਸ਼ਨ ਦੇਖਣ ਨੂੰ ਮਿਲਿਆ ਹੈ। ਅਕਤੂਬਰ 2023 ਵਿੱਚ ਕੁੱਲ ਜੀਐਸਟੀ ਕੁਲੈਕਸ਼ਨ 1.72 ਲੱਖ ਕਰੋੜ ਰੁਪਏ ਰਿਹਾ ਹੈ। ਅਕਤੂਬਰ 2023 ਵਿੱਚ GST ਸੰਗ੍ਰਹਿ 1 ਜੁਲਾਈ, 2017 ਨੂੰ GST ਦੇ ਲਾਗੂ ਹੋਣ ਤੋਂ ਬਾਅਦ ਦੂਜਾ ਸਭ ਤੋਂ ਉੱਚਾ ਪੱਧਰ ਹੈ। ਇਸ ਸਾਲ ਅਕਤੂਬਰ ਵਿੱਚ ਇਕੱਠਾ ਹੋਇਆ ਜੀਐੱਸਟੀ 1.72 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ ਹੈ, ਜੋ ਪਿਛਲੇ ਸਾਲ ਅਕਤੂਬਰ ਵਿੱਚ 151718 ਕਰੋੜ ਰੁਪਏ ਦੇ ਜੀਐੱਸਟੀ ਤੋਂ 13 ਫ਼ੀਸਦੀ ਵੱਧ ਹੈ। ਅਕਤੂਬਰ ਵਿੱਚ ਇਕੱਤਰ ਕੀਤਾ ਟੈਕਸ ਮਾਲੀਆ ਹੁਣ ਜੀਐੱਸਟੀ ਟੈਕਸ ਪ੍ਰਣਾਲੀ ਦੇ ਲਾਗੂ ਹੋਣ ਤੋਂ ਬਾਅਦ ਦੂਜਾ ਸਭ ਤੋਂ ਉੱਚਾ ਹੈ।

ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ

ਇਸ ਤੋਂ ਪਹਿਲਾਂ ਅਪ੍ਰੈਲ 2023 ਵਿੱਚ ਇਸ ਮਦ ਦੇ ਤਹਿਤ 187035 ਕਰੋੜ ਰੁਪਏ ਦਾ ਜੀਐੱਸਟੀ ਇਕੱਠਾ ਹੋਇਆ ਸੀ। ਅੰਕੜੇ ਜਾਰੀ ਕਰਦੇ ਹੋਏ ਵਿੱਤ ਮੰਤਰਾਲੇ ਨੇ ਕਿਹਾ ਕਿ ਚਾਲੂ ਵਿੱਤੀ ਸਾਲ 'ਚ ਹੁਣ ਤੱਕ ਔਸਤ ਮਾਸਿਕ ਜੀਐੱਸਟੀ ਮਾਲੀਆ ਕੁਲੈਕਸ਼ਨ 1.66 ਲੱਖ ਕਰੋੜ ਰੁਪਏ ਰਿਹਾ ਹੈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 11 ਫ਼ੀਸਦੀ ਜ਼ਿਆਦਾ ਹੈ। ਇਸ ਸਾਲ ਅਕਤੂਬਰ ਵਿੱਚ ਕੁੱਲ ਜੀਐੱਸਟੀ ਕੁਲੈਕਸ਼ਨ 172003 ਕਰੋੜ ਰੁਪਏ ਰਿਹਾ ਹੈ।

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ 400 ਕਰੋੜ ਦੀ ਫਿਰੌਤੀ

ਇਸ ਵਿੱਚ ਸੀਜੀਐੱਸਟੀ 30062 ਕਰੋੜ ਰੁਪਏ, ਐੱਸਜੀਐੱਸਟੀ 38171 ਕਰੋੜ ਰੁਪਏ, ਆਈਜੀਐੱਸਟੀ 91315 ਕਰੋੜ ਰੁਪਏ ਸ਼ਾਮਲ ਹਨ, ਜਿਸ ਵਿੱਚ ਦਰਾਮਦ ਕੀਤੇ ਗਏ 42127 ਕਰੋੜ ਰੁਪਏ ਦਾ ਟੈਕਸ ਵੀ ਸ਼ਾਮਲ ਹੈ। ਮੁਆਵਜ਼ੇ ਦੇ ਸਰਚਾਰਜ ਵਜੋਂ 12456 ਕਰੋੜ ਰੁਪਏ ਇਕੱਠੇ ਕੀਤੇ ਗਏ ਹਨ, ਜਿਸ ਵਿੱਚ ਦਰਾਮਦ ਵਸਤਾਂ 'ਤੇ ਇਕੱਠੇ ਕੀਤੇ 1294 ਕਰੋੜ ਰੁਪਏ ਵੀ ਸ਼ਾਮਲ ਹਨ। ਸਰਕਾਰ ਨੇ ਨਿਯਮਤ ਬੰਦੋਬਸਤ ਦੇ ਤਹਿਤ IGST ਵਿੱਚੋਂ 42873 ਕਰੋੜ ਰੁਪਏ CGST ਅਤੇ 36614 ਕਰੋੜ ਰੁਪਏ SGST ਨੂੰ ਦਿੱਤੇ ਹਨ। ਇਸ ਤਰ੍ਹਾਂ ਅਗਸਤ ਵਿੱਚ ਸੀਜੀਐੱਸਟੀ 72934 ਕਰੋੜ ਰੁਪਏ ਅਤੇ ਐੱਸਜੀਐੱਸਟੀ 74785 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ - ਕਰਵਾਚੌਥ ਦੇ ਤਿਉਹਾਰ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੀ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

 


rajwinder kaur

Content Editor

Related News