ਗੂਗਲ ਨੇ ਜਿਓ ''ਚ ਖ਼ਰੀਦੀ ਹਿੱਸੇਦਾਰੀ, ਕੀਤਾ 33 ਹਜ਼ਾਰ ਕਰੋੜ ਦਾ ਭੁਗਤਾਨ

Tuesday, Nov 24, 2020 - 09:34 PM (IST)

ਗੂਗਲ ਨੇ ਜਿਓ ''ਚ ਖ਼ਰੀਦੀ ਹਿੱਸੇਦਾਰੀ, ਕੀਤਾ 33 ਹਜ਼ਾਰ ਕਰੋੜ ਦਾ ਭੁਗਤਾਨ

ਨਵੀਂ ਦਿੱਲੀ— ਰਿਲਾਇੰਸ ਦੇ ਨਿਵੇਸ਼ਕਾਂ ਦੀ ਸੂਚੀ ਲੰਮੀ ਹੋ ਗਈ ਹੈ। ਹੁਣ ਗੂਗਲ ਨੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਦੀ ਡਿਜੀਟਲ ਕੰਪਨੀ ਜਿਓ ਪਲੇਟਫਾਰਮ 'ਚ 7.73 ਫ਼ੀਸਦੀ ਹਿੱਸੇਦਾਰੀ ਖ਼ਰੀਦੀ ਹੈ। ਇਸ ਲਈ ਉਸ ਨੇ 33,737 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।

ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਕੰਪਨੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਗੂਗਲ ਦਾ ਸੰਚਾਲਨ ਅਮਰੀਕੀ ਕੰਪਨੀ ਅਲਫਾਬੇਟ ਇੰਕ ਕਰਦੀ ਹੈ।

ਇਸ ਸੌਦੇ ਨਾਲ ਅਮਰੀਕੀ ਤਕਨੀਕੀ ਕੰਪਨੀ ਦਾ ਕਿਸੇ ਭਾਰਤ ਕੰਪਨੀ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੈ। ਰਿਲਾਇੰਸ ਇੰਡਸਟਰੀਜ਼ ਨੇ ਸਿਰਫ਼ 11 ਹਫ਼ਤਿਆਂ 'ਚ 13 ਵਿੱਤੀ ਅਤੇ ਰਣਨੀਤਕ ਨਿਵੇਸ਼ਕਾਂ ਨੂੰ ਜਿਓ ਪਲੇਟਫਾਰਮ ਦੀ ਕੁੱਲ ਮਿਲਾ ਕੇ 33 ਫ਼ੀਸਦੀ ਹਿੱਸੇਦਾਰੀ ਵੇਚ ਕੇ 1.52 ਲੱਖ ਕਰੋੜ ਰੁਪਏ ਦੀ ਪੂੰਜੀ ਜੁਟਾਈ ਹੈ। ਇਸ ਨਾਲ ਕੰਪਨੀ ਮਾਰਚ 2021 ਦੇ ਟੀਚੇ ਤੋਂ ਪਹਿਲਾਂ ਹੀ ਸ਼ੁੱਧ ਰੂਪ ਨਾਲ ਕਰਜ਼ ਨੂੰ ਖ਼ਤਮ ਕਰਨ 'ਚ ਸਫ਼ਲ ਰਹੀ। ਰਿਲਾਇੰਸ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ, ''ਸਾਰੀਆਂ ਜ਼ਰੂਰੀ ਮਨਜ਼ੂਰੀਆਂ ਤੋਂ ਬਾਅਦ ਕੰਪਨੀ ਦੇ ਜਿਓ ਪਲੇਟਫਾਰਮ ਨੂੰ ਗੂਗਲ ਇੰਟਰਨੈਸ਼ਨਲ ਐੱਲ. ਐੱਲ. ਸੀ. ਤੋਂ 33,737 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ।''

ਇਹ ਵੀ ਪੜ੍ਹੋਵੱਡੀ ਖ਼ਬਰ! ਬੈਂਕ ਮੁਲਾਜ਼ਮਾਂ ਦੀ ਹੜਤਾਲ, ਕੱਲ ਹੀ ਨਿਪਟਾ ਲਓ ਜ਼ਰੂਰੀ ਕੰਮ

ਗੂਗਲ ਅਤੇ ਜਿਓ ਪਲੇਟਫਾਰਮ ਸਸਤਾ ਸਮਾਰਟ ਫੋਨ ਵਿਕਸਤ ਕਰਨ ਲਈ ਵੀ ਗਠਜੋੜ ਕਰਨਗੇ। ਦੋਹਾਂ ਕੰਪਨੀਆਂ ਨੇ ਜੁਲਾਈ 'ਚ ਇਹ ਜਾਣਕਾਰੀ ਦਿੱਤੀ ਸੀ। ਜਿਓ ਪਲੇਟਫਾਰਮ 'ਚ ਦੂਰਸੰਚਾਰ ਸੇਵਾ ਜਿਓ ਤੋਂ ਇਲਾਵਾ ਆਰ. ਆਈ. ਐੱਲ. ਦੀ ਬ੍ਰਾਡਬੈਂਡ ਕੁਨੈਕਟੀਵਿਟੀ, ਬਿਗ ਡਾਟਾ ਐਨਾਲੀਟਿਕਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਵਰਗੀਆਂ ਡਿਜੀਟਲ ਸੰਪਤੀਆਂ ਵੀ ਸ਼ਾਮਲ ਹਨ।


author

Sanjeev

Content Editor

Related News