ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ, 20 ਲੱਖ ਰੁਪਏ ਦੀ ਗਰੈਚੁਟੀ ਹੋਵੇਗੀ ਟੈਕਸ ਫ੍ਰੀ
Thursday, Mar 15, 2018 - 04:42 PM (IST)
ਨਵੀਂ ਦਿੱਲੀ—ਨਿੱਜੀ ਅਤੇ ਜਨਤਕ ਖੇਤਰ ਦੇ ਕਰਮਚਾਰੀਆਂ ਲਈ ਗਰੈਚੂਟੀ ਦੀ ਸੀਮਾ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰਨ ਸੰਬੰਧੀ ਗਰੈਚੂਟੀ ਭੁਗਤਾਨ (ਸੋਧ) ਬਿੱਲ, 2017 ਅੱਜ ਭਾਰੀ ਹਗਾਮੇ ਦੌਰਾਨ ਬਿਨ੍ਹਾਂ ਚਰਚਾ ਦੇ ਲੋਕ ਸਭਾ 'ਚ ਪਾਸ ਹੋ ਗਿਆ ਹੈ। ਇਸ ਬਿੱਲ ਦੇ ਕਾਨੂੰਨ ਬਣ ਜਾਣ ਤੋਂ ਬਾਅਦ ਨਿੱਜੀ ਖੇਤਰ 'ਚ ਨੌਕਰੀ ਕਰਨ ਵਾਲੇ ਲੋਕਾਂ ਨੂੰ ਫਾਇਦਾ ਹੋਵੇਗਾ।
ਕਰਮਚਾਰੀਆਂ ਨੂੰ ਹੋਵੇਗਾ ਫਾਇਦਾ
ਅਜੇ ਸੰਗਠਨ ਖੇਤਰ 'ਚ 5 ਸਾਲ ਜਾਂ ਇਸ ਤੋਂ ਜ਼ਿਆਦਾ ਸਮੇਂ ਤੱਕ ਨੌਕਰੀ ਕਰ ਛੱਡਣ ਜਾਂ ਰਿਟਾਇਰ ਹੋਣ ਤੋਂ ਬਾਅਦ 10 ਲੱਖ ਰੁਪਏ ਤੱਕ ਦੀ ਟੈਕਸ ਫ੍ਰੀ ਗਰੈਚੂਟੀ ਦੇ ਯੋਗ ਮੰਨੇ ਜਾਂਦੇ ਹਨ ਪਰ ਇਸ ਬਿੱਲ ਦੇ ਕਾਨੂੰਨ ਬਣ ਜਾਣ ਤੋਂ ਬਾਅਦ ਇਹ ਸੀਮਾ ਦੁਗਣÎੀ ਹੋ ਜਾਵੇਗੀ।
ਕੀ ਹੈ ਗਰੈਚੂਟੀ
ਗਰੈਚੂਟੀ ਭੁਗਤਾਨ ਬਿੱਲ, 1972 ਨੂੰ ਫੈਕਟਰੀ, ਖੱਦਾਨਾਂ, ਬੰਦਰਗਾਹਾਂ ਸਮੇਤ ਹੋਰ ਕੰਪਨੀਆਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਲਾਗੂ ਕੀਤਾ ਗਿਆ ਸੀ। ਇਹ ਕਾਨੂੰਨ ਉਨ੍ਹਾਂ 'ਤੇ ਲਾਗੂ ਹੁੰਦਾ ਹੈ ਜਿਸ ਕੰਪਨੀ 'ਚ ਘੱਟ ਤੋਂ ਘੱਟ 10 ਕਰਮਚਾਰੀ ਹੋਣ। ਇਸ ਦੇ ਨਾਲ ਹੀ ਕਰਮਚਾਰੀ ਨੇ 5 ਸਾਲ ਜਾਂ ਉਸ ਤੋਂ ਜ਼ਿਆਦਾ ਸਮੇਂ ਲਈ ਇਥੇ ਕੰਮ ਕੀਤਾ ਹੋਵੇ। ਗਰੈਚੂਟੀ ਦਰਅਸਲ ਕਮਰਚਾਰੀ ਦੀ ਕੰਪਨੀ ਲਈ ਲੰਬੀ ਸੇਵਾ ਦੀ ਸ਼ਲਾਘਾ ਕਰਨ ਦਾ ਇਕ ਜ਼ਰੀਆ ਹੈ। ਇਸ ਤੋਂ ਪਹਿਲਾਂ ਗਰੈਚੂਟੀ ਦੀ ਟੈਕਸ ਫਰੀ ਸੀਮਾ 2010 'ਚ ਤੈਅ ਕੀਤੀ ਗਈ ਸੀ। ਉਦੋਂ ਲੈ ਕੇ ਹੁਣ ਤੱਕ ਇਸ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪਰ ਲੋਕ ਸਭਾ 'ਚ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਟੈਕਸ ਫ੍ਰੀ ਗਰੈਚੂਟੀ ਦਾ 20 ਲੱਖ ਰੁਪਏ ਹੋਣ ਦਾ ਰਸਤਾ ਸਾਫ ਹੋ ਗਿਆ ਹੈ।
