ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ! ਸਿਰਫ਼ 325 ਰੁਪਏ 'ਚ ਘਰੋਂ ਸਮਾਨ ਚੁੱਕੇਗੀ ਇਹ ਏਅਰਲਾਈਨ

11/06/2021 3:48:25 PM

ਨਵੀਂ ਦਿੱਲੀ - ਇੰਡੀਗੋ ਨੇ ਵਿਸ਼ੇਸ਼ ਸੇਵਾ ਸ਼ੁਰੂ ਕੀਤੀ ਹੈ। ਇਸ ਸੇਵਾ ਤਹਿਤ ਤੁਹਾਡਾ ਸਾਮਾਨ ਤੁਹਾਡੇ ਘਰੋਂ ਲਿਜਾ ਕੇ ਉਸ ਜਗ੍ਹਾ ਤੱਕ ਪਹੁੰਚਾਇਆ ਜਾਵੇਗਾ ਜਿੱਥੇ ਤੁਸੀਂ ਜਾ ਰਹੇ ਹੋ। ਇਸ ਸਹੂਲਤ ਨਾਲ ਯਾਤਰਾ ਕਰਨੀ ਸੁਖ਼ਾਲੀ ਹੋ ਜਾਵੇਗੀ। ਇਸ ਨਾਲ ਘਰੋਂ ਸਾਮਾਨ ਚੁੱਕ ਕੇ ਲੈ ਜਾਣਾ, ਪੋਰਟਰ ਦਾ ਖਰਚਾ, ਘਰ ਤੋਂ ਏਅਰਪੋਰਟ ਤੱਕ ਸਾਮਾਨ ਲਿਆਉਣਾ ਅਤੇ ਫਿਰ ਕਨਵੇਅਰ ਬੈਲਟ 'ਤੇ ਚੜ੍ਹਨਾ ਅਤੇ ਉਡੀਕ ਕਰਨੀ ਵਰਗੀ ਚਿੰਤਾ ਤੋਂ ਮੁਕਤੀ ਮਿਲ ਜਾਵੇਗੀ। ਇੰਡੀਗੋ ਅਜਿਹੇ ਸਾਰੇ ਤਣਾਅ ਤੋਂ ਮੁਕਤੀ ਦਵਾਉਣ ਲਈ ਬਹੁਤ ਹੀ ਘੱਟ ਦਰਾਂ ਤੇ ਸਹੂਲਤ ਪ੍ਰਦਾਨ ਕਰ ਰਹੀ ਹੈ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਲੰਡਨ 'ਚ ਖ਼ਰੀਦਿਆ ਆਲੀਸ਼ਾਨ ਮਹਿਲ, ਨਵੇਂ ਘਰ 'ਚ ਮਨਾਈ ਦੀਵਾਲੀ

ਇੰਡੀਗੋ ਨੇ ਕਿਹਾ ਹੈ ਕਿ ਉਹ ਡੋਰ-ਟੂ-ਡੋਰ ਬੈਗੇਜ ਟ੍ਰਾਂਸਫਰ ਸੇਵਾ ਸ਼ੁਰੂ ਕਰ ਰਹੇ ਹਨ। ਜਿੱਥੋਂ ਯਾਤਰਾ ਸ਼ੁਰੂ ਹੋ ਰਹੀ ਹੈ, ਉਥੋਂ ਸਾਮਾਨ ਸੁਰੱਖਿਅਤ ਢੰਗ ਨਾਲ ਚੁੱਕਿਆ ਜਾਵੇਗਾ ਅਤੇ ਤੁਹਾਡੀ ਮੰਜ਼ਿਲ 'ਤੇ ਪਹੁੰਚਾਇਆ ਜਾਵੇਗਾ।

 

ਇਨ੍ਹਾਂ ਸ਼ਹਿਰਾਂ ਵਿਚ ਉਪਲੱਬਧ ਹੋਵੇਗੀ ਇਹ ਸਹੂਲਤ

ਇੰਡੀਗੋ ਦੀ ਇਹ ਵਿਸ਼ੇਸ਼ ਸੇਵਾ ਫਿਲਹਾਲ ਬੈਂਗਲੁਰੂ, ਦਿੱਲੀ, ਹੈਦਰਾਬਾਦ ਅਤੇ ਮੁੰਬਈ ਲਈ ਸ਼ੁਰੂ ਕੀਤੀ ਗਈ ਹੈ। ਇੰਡੀਗੋ ਨੇ ਕਿਹਾ ਹੈ ਕਿ ਗਾਹਕ ਦੇ ਸਾਮਾਨ ਨੂੰ ਕੁਸ਼ਲਤਾ ਅਤੇ ਸੁਰੱਖਿਅਤ ਢੰਗ ਨਾਲ ਚੁੱਕਿਆ ਜਾਂਦਾ ਹੈ ਅਤੇ ਮੰਜ਼ਿਲ ਤੱਕ ਪਹੁੰਚਾਇਆ ਜਾਂਦਾ ਹੈ।

ਖ਼ਰਚਾ

ਇਸ ਸਹੂਲਤ ਲਈ ਯਾਤਰੀਆਂ ਨੂੰ ਸਿਰਫ਼ 325 ਰੁਪਏ ਦੇਣੇ ਹੋਣਗੇ। ਇਸ ਸੇਵਾ ਦਾ ਨਾਮ 6eBagport ਹੈ, ਜਿਸ ਰਾਹੀਂ ਗਾਹਕ ਫਲਾਈਟ ਦੇ ਉਡਾਣ ਭਰਨ ਤੋਂ 24 ਘੰਟੇ ਪਹਿਲਾਂ ਸਮਾਨ ਦੀ ਸੇਵਾ ਦਾ ਲਾਭ ਲੈ ਸਕਦੇ ਹਨ। ਇਸ ਸੇਵਾ ਲਈ ਕੰਪਨੀ 'ਕਾਰਟਰਪੋਰਟਰ' ਨਾਲ ਸਾਂਝੇਦਾਰੀ ਕਰੇਗੀ।

ਇਹ ਵੀ ਪੜ੍ਹੋ : Paytm IPO: ਦੇਸ਼ ਦਾ ਸਭ ਤੋਂ ਵੱਡਾ IPO ਸੋਮਵਾਰ ਨੂੰ  ਹੋਵੇਗਾ ਲਾਂਚ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News