ਖੁਸ਼ਖਬਰੀ : 10 ਹਜ਼ਾਰ ਨੌਕਰੀਆਂ ਦੇਣ ਦੀ ਤਿਆਰੀ ਕਰ ਰਹੀ ਹੈ ਕੋਲ ਇੰਡੀਆ

11/02/2019 9:40:13 AM

ਨਵੀਂ ਦਿੱਲੀ—ਰੁਜ਼ਗਾਰ ਦੇ ਮੁੱਦੇ 'ਤੇ ਲਗਾਤਾਰ ਆ ਰਹੀ ਬੁਰੀ ਖਬਰ ਦੇ ਦੌਰਾਨ ਇਕ ਚੰਗੀ ਖਬਰ ਆਈ ਹੈ। ਸਰਕਾਰੀ ਕੰਪਨੀ ਕੋਲ ਇੰਡੀਆ ਅਗਲੇ ਵਿੱਤੀ ਸਾਲ 'ਚ 750 ਮਿਲੀਅਨ ਟਨ ਕੋਲੇ ਦਾ ਉਤਪਾਦਨ ਕਰੇਗੀ ਅਤੇ ਇਸ ਦੌਰਾਨ ਕਰੀਬ 10 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ। ਇਹ ਗੱਲ ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਹੀ ਹੈ। ਕੋਲ ਇੰਡੀਆ ਵਿੱਤੀ ਸਾਲ 2024 ਤੱਕ ਨੂੰ ਅਰਬ ਟਨ ਕੋਲੇ ਦਾ ਉਤਪਾਦਨ ਕਰੇਗੀ।  

PunjabKesari
ਆਉਣ ਵਾਲੇ ਦਿਨਾਂ 'ਚ ਊਰਜਾ ਦੀ ਬਹੁਤ ਜ਼ਿਆਦਾ ਮੰਗ
ਇਸ ਮੌਕੇ 'ਤੇ ਪ੍ਰਹਿਲਾਦ ਜੋਸ਼ੀ ਨੇ ਕੋਲ ਇੰਡੀਆ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਊਰਜਾ ਦੀਆਂ ਜ਼ਰੂਰਤਾਂ ਦੀ ਭਰਪਾਈ ਲਈ ਉਹ ਜ਼ਰੂਰੀ ਕਦਮ ਚੁੱਕੇ। ਨਾਲ ਹੀ ਉਨ੍ਹਾਂ ਨੇ ਸਾਰੇ ਪੀ.ਐੱਸ.ਯੂ. ਨੂੰ ਕਿਹਾ ਕਿ ਕੋਲਾ ਮੰਤਰਾਲੇ ਉਨ੍ਹਾਂ ਦੀ ਮਦਦ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।
82 ਫੀਸਦੀ ਜ਼ਰੂਰਤ ਕੋਲੇ ਦਾ ਉਤਪਾਦਨ ਆਪਣੇ ਦੇਸ਼ 'ਚ
ਫਿਲਹਾਲ ਪੀ.ਐੱਸ.ਯੂ. ਲਈ ਕੋਲਾ ਉਤਪਾਦਨ ਦਾ ਟੀਚਾ 660 ਮਿਲੀਅਨ ਟਨ ਰੱਖਿਆ ਗਿਆ ਹੈ ਜੋ ਦੇਸ਼ ਦੇ ਕੁੱਲ ਕੋਲਾ ਉਤਪਾਦਨ ਦਾ ਕਰੀਬ 82 ਫੀਸਦੀ ਹੈ। ਉਨ੍ਹਾਂ ਨੇ ਕੋਲ ਇੰਡੀਆ ਦੀ ਵਿਸਤਾਰ ਅਤੇ ਕੈਪੀਟਲ ਇਨਵੈਸਟਮੈਂਟ ਵਾਲੀ ਨੀਤੀ ਦੀ ਪ੍ਰਸ਼ੰਸਾ ਕੀਤੀ। ਜੇਕਰ ਇਹ ਕੰਪਨੀਆਂ ਆਪਣੇ ਆਕਾਰ ਨੂੰ ਵਧਾਉਂਦੀ ਹੈ ਤਾਂ ਆਉਣ ਵਾਲੇ ਦਿਨਾਂ 'ਚ ਰੁਜ਼ਗਾਰ ਦੇ ਹਜ਼ਾਰਾਂ ਮੌਕੇ ਵੀ ਪੈਦਾ ਹੋਣਗੇ।

PunjabKesari
ਐੱਫ.ਡੀ.ਆਈ. ਨਾਲ ਹੋਵੇਗਾ ਸੰਰਚਨਾਤਮਕ ਸੁਧਾਰ
ਕੋਲਾ ਸੈਕਟਰ 'ਚ ਆਟੋਮੈਟਿਕ ਰੂਟ ਤੋਂ 100 ਫੀਸਦੀ ਐੱਫ.ਡੀ.ਆਈ. ਦੇ ਸਰਕਾਰ ਦੇ ਫੈਸਲੇ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਇਸ ਸੈਕਟਰ 'ਚ ਸੰਰਚਨਾਤਮਕ ਸੁਧਾਰ ਹੋਵੇਗਾ ਅਤੇ ਉਸ ਦੀ ਲੋੜ ਵੀ ਹੈ। ਵਿਦੇਸ਼ੀ ਨਿਵੇਸ਼ 'ਚ ਮਦਦ ਨਾਲ ਭਾਰਤ ਕੋਲੇ ਦਾ ਘੱਟੋ ਘੱਟ ਆਯਾਤ ਕਰੇਗਾ ਜਿਸ ਦਾ ਸਾਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਨੇ ਕੋਲ ਇੰਡੀਆ ਨੂੰ ਅਪੀਲ ਕੀਤੀ ਕਿ ਉਹ ਜਲ ਸ਼ਕਤੀ ਅਭਿਐਨ 'ਚ ਨਾਲ ਦੇਣ ਅਤੇ ਜਲ ਸਰਵੇਖਣ ਵਰਗੇ ਵੱਡੇ ਮਿਸ਼ਨ 'ਚ ਸਰਕਾਰ ਦੀ ਮਦਦ ਕਰਨ।


Aarti dhillon

Content Editor

Related News