ਕਮਜ਼ੋਰ ਸੰਸਾਰਕ ਸੰਕੇਤਾਂ ਨਾਲ ਸੋਨਾ 165 ਰੁਪਏ ਨਰਮ, ਚਾਂਦੀ ''ਚ ਮਜ਼ਬੂਤੀ

08/02/2019 4:18:32 PM

ਨਵੀਂ ਦਿੱਲੀ—ਕਮਜ਼ੋਰ ਸੰਸਾਰਕ ਸੰਕੇਤਾਂ ਅਤੇ ਸਥਾਨਕ ਗਹਿਣਾ ਕਾਰੋਬਾਰੀਆਂ ਦੀ ਸੁਸਤ ਮੰਗ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨਾ 165 ਰੁਪਏ ਡਿੱਗ ਕੇ 35,630 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ ਹੈ। ਅਖਿਲ ਭਾਰਤੀ ਸਰਾਫਾ ਸੰਘ ਦੇ ਮੁਤਾਬਕ ਉਦਯੋਗਿਕ ਇਕਾਈਆਂ ਅਤੇ ਸਿੱਕਾ ਬਣਾਉਣ ਵਾਲਿਆਂ ਦੀ ਮੰਗ ਵਧਣ ਨਾਲ ਚਾਂਦੀ 370 ਰੁਪਏ ਮਜ਼ਬੂਤ ਹੋ ਕੇ 41,900 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਕਾਰੋਬਾਰੀਆਂ ਮੁਤਾਬਕ ਕਮਜ਼ੋਰ ਸੰਸਾਰਕ ਰੁਖ ਅਤੇ ਘਰੇਲੂ ਬਾਜ਼ਾਰ 'ਚ ਸੁਸਤ ਲਿਵਾਲੀ ਨਾਲ ਕੀਮਤੀ ਧਾਤੂਆਂ 'ਚ ਗਿਰਾਵਟ ਦਾ ਰੁਖ ਰਿਹਾ। ਸੰਸਾਰਕ ਬਾਜ਼ਾਰ 'ਚ, ਨਿਊਯਾਰਕ 'ਚ ਸੋਨਾ ਗਿਰਾਵਟ ਦੇ ਨਾਲ 1,437.30 ਡਾਲਰ ਪ੍ਰਤੀ ਔਂਸ 'ਤੇ ਰਹਿ ਜਦੋਂਕਿ ਚਾਂਦੀ ਜਿੱਗ ਕੇ 16.22 ਡਾਲਰ ਪ੍ਰਤੀ ਔਂਸ ਰਹਿ ਗਈ। ਦਿੱਲੀ ਸਰਾਫਾ ਬਾਜ਼ਾਰ 'ਚ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਦਾ ਸੋਨਾ 165-165 ਰੁਪਏ ਡਿੱਗ ਕੇ ਲੜੀਵਾਰ 35,630 ਰੁਪਏ ਅਤੇ 35,460 ਰੁਪਏ ਪ੍ਰਤੀ ਗ੍ਰਾਮ ਰਹਿ ਗਿਆ। ਹਾਲਾਂਕਿ ਅੱਠ ਗ੍ਰਾਮ ਵਾਲੀ ਗਿੰਨੀ 27,500 ਰੁਪਏ ਪ੍ਰਤੀ ਇਕਾਈ 'ਤੇ ਸਥਿਰ ਰਹੀ। ਉੱਧਰ ਚਾਂਦੀ ਹਾਜ਼ਿਰ 370 ਰੁਪਏ ਦੀ ਮਜ਼ਬੂਤੀ ਦੇ ਨਾਲ 41,900 ਰੁਪਏ ਪ੍ਰਤੀ ਕਿਲੋਗ੍ਰਾਮ ਜਦੋਂਕਿ ਹਫਤਾਵਾਰੀ ਡਿਲਵਰੀ ਚਾਂਦੀ 484 ਰੁਪਏ ਚੜ੍ਹ ਕੇ 41,054 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਚਾਂਦੀ ਸਿੱਕਾ ਲਿਵਾਲ ਅਤੇ ਬਿਕਵਾਲ ਲੜੀਵਾਰ 84,000 ਰੁਪਏ ਅਤੇ 85,000 ਰੁਪਏ ਪ੍ਰਤੀ ਸੈਂਕੜਾ 'ਤੇ ਸਥਿਰ ਰਿਹਾ।


Aarti dhillon

Content Editor

Related News