ਸਰਾਫਾ ਸਮੀਖਿਆ: ਸੋਨੇ-ਚਾਂਦੀ ਦੀ ਵਧੀ ਚਮਕ
Sunday, Dec 30, 2018 - 05:13 PM (IST)

ਨਵੀਂ ਦਿੱਲੀ—ਕੌਮਾਂਤਰੀ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਜ਼ਬਰਦਸਤ ਤੇਜ਼ੀ ਦੇ ਦੌਰਾਨ ਗਹਿਣਾ ਮੰਗ ਆਉਣ ਨਾਲ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 540 ਰੁਪਏ ਮਹਿੰਗਾ ਹੋ ਕੇ 32,640 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆਹੈ। ਇਸ ਦੌਰਾਨ ਸਿੱਕਾ ਨਿਰਮਾਤਾਵਾਂ ਦੇ ਉਠਾਅ 'ਚ ਆਈ ਤੇਜ਼ੀ ਅਤੇ ਉਦਯੋਗਿਕ ਮੰਗ ਨਿਕਲਣ ਨਾਲ ਚਾਂਦੀ ਵੀ 1,425 ਰੁਪਏ ਦੀ ਛਲਾਂਗ ਲਗਾਉਂਦੀ ਹੋਈ 39,225 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਹਫਤੇ ਲੰਡਨ ਦਾ ਸੋਨਾ ਹਾਜ਼ਿਰ 25.10 ਡਾਲਰ ਦੀ ਹਫਤਾਵਾਰੀ ਵਾਧੇ ਨਾਲ ਸ਼ੁੱਕਰਵਾਰ ਨੂੰ ਹਫਤਾਵਾਰ 'ਤੇ 1,280.70 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਹੈ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 24.30 ਦੀ ਤੇਜ਼ੀ ਦੇ ਨਾਲ ਹਫਤਾਵਾਰ 'ਤੇ 1,283.40 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।
ਬਾਜ਼ਾਰ ਮਾਹਿਰਾਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੇ ਕਮਜ਼ੋਰ ਪੈਣ ਅਤੇ ਅਮਰੀਕਾ 'ਚ ਜਾਰੀ ਅੰਸ਼ਕ ਬੰਦ ਦੇ ਕਾਰਨ ਨਿਵੇਸ਼ਕਾਂ ਦਾ ਰੁਝਾਣ ਪੂਰੇ ਹਫਤੇ ਦੇ ਦੌਰਾਨ ਸੁਰੱਖਿਅਤ ਨਿਵੇਸ਼ 'ਚ ਜ਼ਿਆਦਾ ਰਿਹਾ। ਇਸ ਦੌਰਾਨ ਵਿਦੇਸ਼ਾਂ 'ਚ ਚਾਂਦੀ ਹਾਜ਼ਿਰ ਵੀ 0.74 ਡਾਲਰ ਚਮਕ ਕੇ ਹਫਤਾਵਾਰ 'ਤੇ 15.35 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।