ਸੋਨਾ 182 ਰੁਪਏ ਚੜ੍ਹਿਆ ਤੇ ਚਾਂਦੀ 178 ਰੁਪਏ ਟੁੱਟੀ
Monday, Oct 25, 2021 - 05:51 PM (IST)
ਨਵੀਂ ਦਿੱਲੀ - ਕੌਮਾਂਤਰੀ ਬਾਜ਼ਾਰ 'ਚ ਕੀਮਤੀ ਧਾਤਾਂ ਦੀਆਂ ਕੀਮਤਾਂ 'ਚ ਤੇਜ਼ੀ ਦਰਮਿਆਨ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 182 ਰੁਪਏ ਵਧ ਕੇ 47,023 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਐਚਡੀਐਫਸੀ ਸਿਕਉਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।
ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 46,841 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।
ਹਾਲਾਂਕਿ ਚਾਂਦੀ 178 ਰੁਪਏ ਡਿੱਗ ਕੇ 64,721 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਪਿਛਲੇ ਕਾਰੋਬਾਰੀ ਸੈਸ਼ਨ ਵਿੱਚ, ਇਹ 64,899 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ ਸੀ।
ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 18 ਪੈਸੇ ਦੀ ਗਿਰਾਵਟ ਦੇ ਨਾਲ 75.08 ਪ੍ਰਤੀ ਡਾਲਰ 'ਤੇ ਆ ਗਿਆ।
ਕੌਮਾਂਤਰੀ ਬਾਜ਼ਾਰ 'ਚ ਸੋਨਾ ਚੜ੍ਹ ਕੇ 1,800 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ, ਜਦਕਿ ਚਾਂਦੀ ਲਗਭਗ 24.48 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।
ਐਚਡੀਐਫਸੀ ਸਿਕਉਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਵਸਤੂ) ਤਪਨ ਪਟੇਲ ਨੇ ਕਿਹਾ, "ਸੋਮਵਾਰ ਨੂੰ ਨਿਊਯਾਰਕ ਸਥਿਤ ਜਿੰਸ ਐਕਸਚੇਂਜ ਕਾਮੈਕਸ 'ਤੇ ਸੋਨੇ ਦੀ ਹਾਜਿਰ ਕੀਮਤ 0.40 ਫੀਸਦੀ ਵਧ ਕੇ 1,800 ਡਾਲਰ ਪ੍ਰਤੀ ਔਂਸ 'ਤੇ ਹੋਣ ਦੇ ਬਾਅਦ ਕੀਮਤਾਂ ਵਿਚ ਮਜ਼ਬੂਤੀ ਰਹੀ।"
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।